ਭਾਗ

ਪਾਠ ੧. ਵਿਵਹਾਰ ਵਿੱਚ ਤਬਦੀਲੀਆਂ ਨਾਲ ਜਾਣ-ਪਛਾਣ

ਗਤੀਵਿਧੀ

ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰਦੇ ਹੋ, ਕੀ ਉਹ ਕਦੇ ਵੀ ਹੇਠਾਂ ਦਿੱਤੀਆਂ ਵਿਵਹਾਰ ਵਿੱਚ ਤਬਦੀਲੀਆਂ ਵਿੱਚੋਂ ਕਿਸੇ ਵੀ ਦਾ ਸਾਹਮਣਾ ਕਰਦਾ ਹੈ? 

ਕਿਰਪਾ ਕਰਕੇ ਉਹ ਕੋਈ ਵੀ ਚੁਣੋ ਜੋ ਲਾਗੂ ਹੁੰਦਾ ਹੈ।

ਵਿਵਹਾਰ ਵਿੱਚ ਤਬਦੀਲੀਆਂ

ਉਦਾਹਰਨਾਂ

ਚੀਜ਼ਾਂ ਨੂੰ ਭੁੱਲ ਜਾਣਾ ਜਾਂ ਗੁਆਉਣਾ, ਹਾਲੀਆ ਘਟਨਾਵਾਂ ਨੂੰ ਯਾਦ ਨਾ ਕਰ ਸਕਣਾ ਜਾਂ ਹਫ਼ਤੇ ਦੀਆਂ ਤਾਰੀਖਾਂ ਅਤੇ ਦਿਨਾਂ ਨੂੰ ਯਾਦ ਨਹੀਂ ਕਰ ਸਕਣਾ।

ਧਮਕੀ ਭਰੇ ਤਰੀਕੇ ਨਾਲ ਗੱਲ ਕਰਨਾ ਜਾਂ ਕੰਮ ਕਰਨਾ, ਜਾਂ ਉਹ ਕੰਮ ਕਰਨਾ ਜਿਸ ਨਾਲ ਤੁਹਾਨੂੰ ਡਰ ਲੱਗਦਾ ਹੈ। 

ਰਾਤ ਨੂੰ ਬੇਚੈਨ ਹੋਣਾ, ਤੁਹਾਨੂੰ ਜਾਂ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਜਗਾ ਦੇਣਾ।

ਸੰਸਾਰ ਦੀ ਗਲਤ ਵਿਆਖਿਆ ਕਰਨਾ, ਨਿਸ਼ਚਿਤ ਝੂਠੇ ਵਿਸ਼ਵਾਸ ਹੋਣਾ, ਵਿਅਕਤੀ ਨੂੰ ਅਜੇਹੀਆਂ ਚੀਜ਼ਾਂ ਚੀਜ਼ਾਂ ਦਿਖਾਈ ਜਾਂ ਸੁਣਾਈ ਦੇਣੀਆਂ ਜੋ ਉੱਥੇ ਨਹੀਂ ਹਨ, ਜਾਂ ਆਪਣੇ ਆਲੇ ਦੁਆਲੇ ਦੇ ਲੋਕਾਂ ਬਾਰੇ ਸ਼ੱਕੀ ਬਣ ਜਾਣਾ। 

ਉਦਾਸ, ਚਿੰਤਤ, ਡਰੇ ਹੋਏ, ਨਿਰਾਸ਼ ਜਾਂ ਗੁੱਸੇ ਵਿੱਚ ਮਹਿਸੂਸ ਕਰਨਾ, ਅਸਧਾਰਨ ਤੌਰ ‘ਤੇ ਭਾਵਨਾਤਮਕ ਹੋਣਾ, ਰੋਣਾ, ਪਰੇਸ਼ਾਨ ਜਾਂ ਬੇਚੈਨ ਹੋਣਾ, ਦੂਜਿਆਂ ਤੋਂ ਦੂਰ ਹੋ ਜਾਣਾ, ਦੁਖੀ, ਦਿਲਚਸਪੀ ਨਾ ਹੋਣੀ ਜਾਂ ਹੌਲੀ-ਹੌਲੀ ਪ੍ਰਤਿਕਿਰਿਆ ਕਰਨਾ। 

ਕਿਸੇ ਸਵਾਲ ਜਾਂ ਕਾਰਵਾਈ ਨੂੰ ਵਾਰ-ਵਾਰ ਦੁਹਰਾਉਣਾ। 

ਲਗਾਤਾਰ ਏਧਰ-ਉਧਰ ਘੁੰਮਣਾ, ਘਰੋਂ ਚਲੇ ਜਣਾ ਅਤੇ ਗੁਆਚ ਜਾਣਾ।

ਗਲਤ ਸਮੇਂ ‘ਤੇ ਗਲਤ ਗੱਲ ਕਹਿਣਾ, ਕਿਸੇ ਸਥਿਤੀ ਵਿੱਚ ਅਣਉਚਿਤ ਢੰਗ ਨਾਲ ਕੰਮ ਕਰਨਾ, ਆਪਣੀਆਂ ਸੀਮਾਵਾਂ ਨੂੰ ਨਾ ਸਮਝਣਾ। 

ਇਹਨਾਂ ਵਿੱਚੋਂ ਕੋਈ ਵੀ ਲੱਛਣ ਇਸ ਸਮੇਂ ਮੌਜੂਦ ਨਹੀਂ ਹਨ।

ਯਾਦ ਰੱਖੋ 

ਬਹੁਤ ਸਾਰੀਆਂ ਚੀਜ਼ਾਂ ਵਿਵਹਾਰ ਵਿੱਚ ਤਬਦੀਲੀਆਂ ਦਾ ਕਾਰਨ ਬਣ ਸਕਦੀਆਂ ਹਨ ਜੋ ਤੁਹਾਨੂੰ ਜਾਂ ਉਸ ਵਿਅਕਤੀ ਨੂੰ ਪਰੇਸ਼ਾਨ ਕਰਦੀਆਂ ਹਨ ਜਿਸਦੀ ਤੁਸੀਂ ਦੇਖਭਾਲ ਕਰਦੇ ਹੋ। ਇਸ ਨਾਲ ਉਸ ਵਿਅਕਤੀ ਨਾਲ ਤੁਹਾਡੇ ਰਿਸ਼ਤੇ ‘ਤੇ ਬੁਰਾ ਪ੍ਰਭਾਵ ਪੈ ਸਕਦਾ ਹੈ ਜਿਸਦੀ ਤੁਸੀਂ ਦੇਖਭਾਲ ਕਰਦੇ ਹੋ। ਇਸ ਨਾਕ ਤੁਸੀਂ ਉਦਾਸ, ਗੁੱਸੇ ਵਿੱਚ, ਉਲਝਣ ਵਿੱਚ, ਜਾਂ ਚਿੰਤਤ ਵੀ ਮਹਿਸੂਸ ਕਰ ਸਕਦੇ ਹੋ। 

ਕੁਝ ਮਾਮਲਿਆਂ ਵਿੱਚ, ਤੁਸੀਂ ਅਜਿਹਾ ਵੀ ਮਹਿਸੂਸ ਕਰ ਸਕਦੇ ਹੋ ਜਿਵੇਂ ਕਿ ਤੁਸੀਂ ਸਥਿਤੀ ਦਾ ਸਾਮ੍ਹਣਾ ਨਹੀਂ ਕਰ ਸਕਦੇ ਹੋ। ਇਸ ਪਾਠ ਵਿੱਚ ਤੁਸੀਂ ਸਿੱਖੋਗੇ ਕਿ ਤੁਸੀਂ ਇਹਨਾਂ ਸਥਿਤੀਆਂ ਨੂੰ ਘਟਾਉਣ ਜਾਂ ਰੋਕਣ ਲਈ ਕੀ ਕਰ ਸਕਦੇ ਹੋ।

3/74