ਭਾਗ

ਪਾਠ ੩. ਹਮਲਾਵਰ ਤੇਵਰ

ਹਮਲਾਵਰ ਵਿਵਹਾਰ ਕਿਉਂ ਹੁੰਦਾ ਹੈ?

ਸਮੇਂ-ਸਮੇਂ ‘ਤੇ, ਡਿਮੈਂਸ਼ੀਆ ਵਾਲੇ ਲੋਕ ਗੁੱਸੇ, ਹਮਲਾਵਰ ਜਾਂ ਹਿੰਸਕ ਹੋ ਸਕਦੇ ਹਨ। 

ਹਮਲਾਵਰ ਵਿਵਹਾਰ ਕਈ ਕਾਰਨਾਂ ਕਰਕੇ ਹੋ ਸਕਦਾ ਹੈ। ਇਹ ਪੂਰੀਆਂ ਨਾ ਹੋਈਆਂ ਲੋੜਾਂ, ਬੀਮਾਰੀ ਜਿਵੇਂ ਕਿ ਪਿਸ਼ਾਬ ਨਾਲੀ ਦੀ ਲਾਗ, ਦਵਾਈਆਂ ਦੇ ਸੁਮੇਲ ਜਾਂ ਮਾੜੇ ਪ੍ਰਭਾਵਾਂ, ਜਾਂ ਡਿਮੈਂਸ਼ੀਆ ਵਾਲੇ ਵਿਅਕਤੀ ਦੇ ਆਲੇ-ਦੁਆਲੇ ਵਾਪਰ ਰਹੀ ਕਿਸੇ ਚੀਜ਼ ਦੇ ਕਾਰਨ ਹੋ ਸਕਦਾ ਹੈ। 

ਇਸ ਤੋਂ ਇਲਾਵਾ, ਡਿਮੈਂਸ਼ੀਆ ਵਾਲੇ ਲੋਕਾਂ ਨੂੰ ਦੂਜਿਆਂ ਨੂੰ ਸਮਝਣ, ਸਮਾਜਿਕ ਸਥਿਤੀਆਂ ਬਾਰੇ ਫੈਸਲਾ ਲੈਣ, ਆਪਣੀਆਂ ਭਾਵਨਾਵਾਂ ਨੂੰ ਨਿਯੰਤ੍ਰਿਤ ਕਰਨ ਜਾਂ ਆਪਣੇ-ਆਪ ਨੂੰ ਪ੍ਰਗਟਾਉਣ ਵਿੱਚ ਮੁਸ਼ਕਲ ਹੋ ਸਕਦੀ ਹੈ ਜਿਵੇਂ ਉਹ ਪਹਿਲਾਂ ਕਰਦੇ ਸਨ। ਉਹਨਾਂ ਵਿੱਚ ਸ਼ਖਸੀਅਤ ਜਾਂ ਮਾਨਸਿਕ ਸਿਹਤ ਸੰਬੰਧੀ ਤਬਦੀਲੀਆਂ ਵੀ ਹੋ ਸਕਦੀਆਂ ਹਨ ਜੋ ਹਮਲਾਵਰ ਵਿਵਹਾਰ ਵਿੱਚ ਯੋਗਦਾਨ ਪਾਉਂਦੀਆਂ ਹਨ। 

ਕਦੇ-ਕਦਾਈਂ, ਡਿਮੈਂਸ਼ੀਆ ਨਾਲ ਜੀ ਰਹੇ ਵਿਅਕਤੀ ਦੀ ਜਾਣ-ਪਛਾਣ ਵਾਲੇ ਲੋਕਾਂ ਪ੍ਰਤੀ ਹਮਲਾਵਰ ਵਿਵਹਾਰ ਕੀਤਾ ਜਾਂਦਾ ਹੈ। ਹੋਰ ਸਮਿਆਂ ‘ਤੇ ਇਹ ਅਜਨਬੀਆਂ ਨਾਲ ਹੋ ਸਕਦਾ ਹੈ। ਹਮਲਾਵਰ ਵਿਵਹਾਰ ਅਕਸਰ ਦੇਖਭਾਲ ਕਰਨ ਵਾਲਿਆਂ ਲਈ ਸਭ ਤੋਂ ਮੁਸ਼ਕਲ ਚੀਜ਼ਾਂ ਵਿੱਚੋਂ ਇੱਕ ਹੁੰਦਾ ਹੈ। 

18/74