ਭਾਗ

ਪਾਠ ੬. ਭੁਲੇਖੇ ਅਤੇ ਮਨੋਭਰਮ

ਭੁਲੇਖਿਆਂ ਅਤੇ ਮਨੋਭਰਮਾਂ ਨੂੰ ਕਿਵੇਂ ਰੋਕਿਆ ਜਾਵੇ ਜਾਂ ਘਟਾਇਆ ਜਾਵੇ?

ਆਓ ਅੱਗੇ ਦਿੱਤੀ ਉਦਾਹਰਨ ‘ਤੇ ਨਜ਼ਰ ਮਾਰੀਏ 

ਰਜੇਸ਼ ਦੀ ਪਤਨੀ ਪੂਜਾ ਨੂੰ ਡਿਮੈਂਸ਼ੀਆ ਹੈ। ਇੱਕ ਦਿਨ, ਰਜੇਸ਼ ਅਤੇ ਪੂਜਾ ਸੈਰ ਲਈ ਬਾਹਰ ਜਾਂਦੇ ਹਨ। ਉਹਨਾਂ ਨੂੰ ਦੂਰ ਇੱਕ ਔਰਤ ਦਿਖਾਈ ਦਿੰਦੀ ਹੈ। ਪੂਜਾ ਉੱਚੀ-ਉੱਚੀ ਬੁਲਾਉਣਾ ਸ਼ੁਰੂ ਕਰ ਦਿੰਦੀ ਹੈ “ਵਾਨਿਕਾ, ਵਾਨਿਕਾ, ਮੈਂ ਇੱਥੇ ਹਾਂ”।  ਫਿਰ ਉਹ ਔਰਤ ਵੱਲ ਜਾਣਾ ਸ਼ੁਰੂ ਕਰਦੀ ਹੈ ਜਿਸ ਨੂੰ ਰਜੇਸ਼ ਜਾਣਦਾ ਨਹੀਂ ਹੈ; ਇੱਕ ਜਵਾਨ ਔਰਤ ਜੋ ਸ਼ਾਇਦ ਲਗਭਗ 20 ਸਾਲ ਦੀ ਹੈ। ਪੂਜਾ ਗਲਤੀ ਨਾਲ ਸਮਝ ਲੈਂਦੀ ਹੈ ਕਿ ਪਾਰਕ ਵਿੱਚ ਜਵਾਨ ਔਰਤ ਉਸਦੀ ਭੈਣ ਹੈ ਜਿਸਦੀ 30 ਸਾਲ ਪਹਿਲਾਂ ਇੱਕ ਕਾਰ ਹਾਦਸੇ ਵਿੱਚ ਮੌਤ ਹੋ ਗਈ ਸੀ। ਜਵਾਨ ਔਰਤ ਉਸ ਨੂੰ ਨਜ਼ਰਅੰਦਾਜ਼ ਕਰਦੀ ਹੈ। ਪੂਜਾ ਬਹੁਤ ਪਰੇਸ਼ਾਨ ਹੋ ਜਾਂਦੀ ਹੈ। 

ਆਪਣੀ ਸਮਝ ਦੀ ਜਾਂਚ ਕਰੋ 

ਕਿਸੇ ਵਿਅਕਤੀ ਨੂੰ ਗਲਤੀ ਨਾਲ ਕੋਈ ਹੋਰ ਸਮਝ ਲੈਣਾ। 

ਕਿਰਪਾ ਕਰਕੇ ਉਹ ਸਾਰੇ ਜਵਾਬ ਚੁਣੋ ਜੋ ਤੁਹਾਨੂੰ ਲੱਗਦਾ ਹੈ ਕਿ ਕੰਮ ਕਰ ਸਕਦੇ ਹਨ। 

47/74