ਭਾਗ

ਪਾਠ ੪. ਡਿਪਰੈਸ਼ਨ (ਉਦਾਸੀਨਤਾ), ਵਿਆਕੁਲਤਾ ਅਤੇ ਬੇਰੁਖ਼ੀ

ਇੱਥੇ ਇੱਕ ਹੋਰ ਉਦਾਹਰਨ ਹੈ 

ਨਿਰਮਲ ਨੂੰ ਡਿਮੈਂਸ਼ੀਆ ਹੈ ਅਤੇ ਉਹ ਆਪਣੇ ਪਰਿਵਾਰ ਨਾਲ ਰਹਿੰਦੀ ਹੈ। ਜੈਅ ਉਸਦਾ ਪੋਤਾ ਹੈ। ਕਿਉਂਕਿ ਜੈਅ ਦੇ ਮਾਪੇ ਕੰਮ ਕਰਦੇ ਹਨ ਅਤੇ ਉਹ ਸਕੂਲ ਵਿੱਚ ਪੜ੍ਹਦਾ ਹੈ, ਉਹ ਦੁਪਹਿਰ ਨੂੰ ਮੁੱਖ ਦੇਖਭਾਲ ਕਰਨ ਵਾਲਾ ਹੁੰਦਾ ਹੈ। ਜੈਅ ਇੱਕ ਟੀਵੀ ਸ਼ੋਅ ਦੇਖ ਰਿਹਾ ਹੈ ਜਦੋਂ ਕਿ ਉਸਦੀ ਦਾਦੀ ਸਿਲਾਈ ਕਰ ਰਹੀ ਹੈ। ਟੀਵੀ ਸ਼ੋਅ ਵਿੱਚ ਉੱਚੀ ਆਵਾਜ਼ ਅਤੇ ਅਸ਼ਲੀਲ ਭਾਸ਼ਾ ਹੈ। ਅਚਾਨਕ, ਉਸਦੀ ਦਾਦੀ ਖੜ੍ਹੀ ਹੋ ਜਾਂਦੀ ਹੈ ਅਤੇ ਆਪਣੇ ਹੱਥਾਂ ਨੂੰ ਮਲਦੇ ਹੋਏ ਕਮਰੇ ਵਿੱਚ ਤੇਜ਼ੀ ਨਾਲ ਏਧਰ-ਉਧਰ ਤੁਰਦੀ ਹੈ। ਉਹ ਆਪਣੇ-ਆਪ ਨਾਲ ਬੁੜਬੁੜਾਉਂਦੀ ਹੈ “ਮੈਨੂੰ ਘਰ ਜਾਣਾ ਚਾਹੀਦਾ ਹੈ”, “ਮੈਨੂੰ ਘਰ ਜਾਣਾ ਚਾਹੀਦਾ ਹੈ”। 

ਆਪਣੀ ਸਮਝ ਦੀ ਜਾਂਚ ਕਰੋ

ਡਿਮੈਂਸ਼ੀਆ ਵਾਲੇ ਵਿਅਕਤੀ ‘ਤੇ ਪ੍ਰਤਿਕਿਰਿਆ ਕਰਨੀ ਜੋ ਵਿਆਕੁਲ ਮਹਿਸੂਸ ਕਰ ਰਿਹਾ ਹੈ। 

ਤੁਹਾਡੇ ਵਿਚਾਰ ਵਿੱਚ ਜੈਅ ਨੂੰ ਇਸ ਸਥਿਤੀ ‘ਤੇ ਕਿਵੇਂ ਪ੍ਰਤਿਕਿਰਿਆ ਕਰਨੀ ਚਾਹੀਦੀ ਹੈ? 

ਹੇਠਾਂ ਕੁਝ ਚੀਜ਼ਾਂ ਹਨ ਜੋ ਜੈਅ ਕਰ ਸਕਦਾ ਹੈ ਜਾਂ ਕਹਿ ਸਕਦਾ ਹੈ।  ਕਿਰਪਾ ਕਰਕੇ ਸਹੀ ਜਵਾਬ ਚੁਣੋ।

30/74