ਭਾਗ

ਪਾਠ ੪. ਡਿਪਰੈਸ਼ਨ (ਉਦਾਸੀਨਤਾ), ਵਿਆਕੁਲਤਾ ਅਤੇ ਬੇਰੁਖ਼ੀ

ਜਦੋਂ ਡਿਮੈਂਸ਼ੀਆ ਨਾਲ ਜੀ ਰਿਹਾ ਕੋਈ ਵਿਅਕਤੀ ਰੋਜ਼ਾਨਾ ਦੀਆਂ ਗਤੀਵਿਧੀਆਂ ਵਿੱਚ ਦਿਲਚਸਪੀ ਗੁਆ ਦਿੰਦਾ ਹੈ ਤਾਂ ਕਿਵੇਂ ਪ੍ਰਤਿਕਿਰਿਆ ਕਰਨੀ ਹੈ?

ਆਓ ਇੱਕ ਉਦਾਹਰਨ ‘ਤੇ ਨਜ਼ਰ ਮਾਰੀਏ 

ਵਿਰੇਨ ਨੂੰ ਡਿਮੈਂਸ਼ੀਆ ਹੈ ਅਤੇ ਉਹ ਆਪਣੀ ਪਤਨੀ ਚਰਨ ਨਾਲ ਰਹਿੰਦਾ ਹੈ। ਵਿਰੇਨ ਇੱਕ ਦੁਕਾਨਦਾਰ ਸੀ ਅਤੇ ਸਮਾਜ ਵਿੱਚ ਬਹੁਤ ਸਰਗਰਮ ਸੀ।  

ਹਾਲ ਹੀ ਵਿੱਚ, ਵਿਰੇਨ ਇੱਕ ਵੱਡੀ ਖਿੜਕੀ ਦੇ ਕੋਲ ਇੱਕ ਕੁਰਸੀ ‘ਤੇ ਬੈਠਾ ਹੋਇਆ ਹੈ ਅਤੇ ਬਾਹਰ ਖਾਲੀ ਝਾਕ ਰਿਹਾ ਹੈ, ਇਸ ਕਿਸਮ ਦੇ ਵਿਵਹਾਰ ਨੂੰ ਬੇਰੁਖ਼ੀ ਵਜੋਂ ਵੀ ਜਾਣਿਆ ਜਾ ਸਕਦਾ ਹੈ ਜਿੱਥੇ ਡਿਮੈਂਸ਼ੀਆ ਵਾਲੇ ਵਿਅਕਤੀ ਨੂੰ ਕੁਝ ਕਰਨ ਵਿੱਚ ਦਿਲਚਸਪੀ ਲੈਣ ਵਿੱਚ ਮੁਸ਼ਕਲ ਆਉਂਦੀ ਹੈ। ਚਰਨ ਬਹੁਤ ਚਿੰਤਤ ਹੋ ਗਈ ਹੈ, ਕਿਉਂਕਿ ਇਹ ਉਸਦਾ ਆਮ ਰੂਪ ਨਹੀਂ ਹੈ। ਉਹ ਉਚਾਟ ਅਤੇ ਉਸ ਤੋਂ ਦੂਰ ਜਾਪਦਾ ਹੈ। ਇੱਕ ਦਿਨ, ਉਹ ਅੰਦਰ ਆਉਂਦੀ ਹੈ ਅਤੇ ਕਹਿੰਦੀ ਹੈ, “ਵਿਰੇਨ, ਕੀ ਅਸੀਂ ਸੈਰ ਲਈ ਬਾਹਰ ਜਾਈਏ?” ਉਹ ਜਵਾਬ ਨਹੀਂ ਦਿੰਦਾ। 

31/74