ਭਾਗ

ਪਾਠ ੭. ਦੁਹਰਾਉਣ ਵਾਲਾ ਵਿਵਹਾਰ

ਦੁਹਰਾਉਣ ਵਾਲੇ ਵਿਵਹਾਰ ਦੀ ਸਥਿਤੀ ਵਿੱਚ ਡਿਮੈਂਸ਼ੀਆ ਨਾਲ ਜੀ ਰਹੇ ਵਿਅਕਤੀ ਨੂੰ ਕਿਵੇਂ ਦਿਲਾਸਾ ਦੇਣਾ ਹੈ?

ਆਓ ਇਸ ਉਦਾਹਰਨ ‘ਤੇ ਨਜ਼ਰ ਮਾਰੀਏ 

ਅਜੇਅ ਆਪਣੇ ਪਿਤਾ ਦਰਸ਼ਨ ਦੀ ਦੇਖਭਾਲ ਕਰ ਰਿਹਾ ਹੈ, ਕਿਉਂਕਿ ਉਸਦੀ ਮਾਂ, ਜੋ ਮੁੱਖ ਦੇਖਭਾਲਕਰਤਾ ਹੈ, ਕੁਝ ਘੰਟਿਆਂ ਲਈ ਘਰ ਤੋਂ ਬਾਹਰ ਹੈ। ਸਭ ਠੀਕ ਜਾਪਦਾ ਹੈ, ਹਾਲਾਂਕਿ ਅਜੇਅ ਨੇ ਧਿਆਨ ਦਿੱਤਾ ਕਿ ਉਸਦੇ ਪਿਤਾ ਬਹੁਤ ਤਣਾਅ ਵਿੱਚ ਹਨ ਕਿਉਂਕਿ ਅਜੇਅ ਦੀ ਮਾਂ ਉੱਥੇ ਨਹੀਂ ਹੈ। 

ਅਜੇਅ ਅਤੇ ਦਰਸ਼ਨ ਇਕੱਠੇ ਦੁਪਹਿਰ ਦਾ ਖਾਣਾ ਖਾਂਦੇ ਹਨ। ਦੁਪਹਿਰ ਦਾ ਖਾਣਾ ਖਤਮ ਕਰਨ ਤੋਂ ਬਾਅਦ, ਦਰਸ਼ਨ ਨੇ ਪੁੱਛਿਆ, “ਦੁਪਹਿਰ ਦਾ ਖਾਣਾ ਕਦੋਂ ਖਾਣਾ ਹੈ?” ਅਤੇ, “ਅਸੀਂ ਦੁਪਹਿਰ ਦੇ ਖਾਣੇ ਵਿੱਚ ਕੀ ਖਾ ਰਹੇ ਹਾਂ?” ਅਜੇਅ ਸ਼ੁਰੂ ਵਿੱਚ ਇਸ ਬਾਰੇ ਜ਼ਿਆਦਾ ਨਹੀਂ ਸੋਚਦਾ। ਫਿਰ, ਦੁਬਾਰਾ, ਕੁਝ ਮਿੰਟਾਂ ਬਾਅਦ, ਦਰਸ਼ਨ ਪੁੱਛਦਾ ਹੈ “ਦੁਪਹਿਰ ਦਾ ਖਾਣਾ ਕਦੋਂ ਖਾਣਾ ਹੈ?”, “ਅਸੀਂ ਦੁਪਹਿਰ ਦੇ ਖਾਣੇ ਲਈ ਵਿੱਚ ਕੀ ਖਾ ਰਹੇ ਹਾਂ?”, ਅਤੇ “ਤੇਰੀ ਮਾਂ ਕਿੱਥੇ ਹੈ?” ਦਰਸ਼ਨ ਇਨ੍ਹਾਂ ਸਵਾਲਾਂ ਨੂੰ ਵਾਰ-ਵਾਰ ਦੁਹਰਾਉਂਦਾ ਹੈ। 

ਅਜੇਅ ਇਸ ਬਾਰੇ ਉਲਝਣ ਵਿੱਚ ਹੈ ਕਿ ਦਰਸ਼ਨ ਅਜਿਹਾ ਕਿਉਂ ਕਰ ਰਿਹਾ ਹੈ ਅਤੇ ਆਪਣੇ ਪਿਤਾ ਬਾਰੇ ਹੋਰ ਜ਼ਿਆਦਾ ਚਿੰਤਤ ਹੋ ਜਾਂਦਾ ਹੈ। ਅਜੇਅ ਸਵਾਲਾਂ ਦੇ ਜਵਾਬ ਦੇਣਾ ਜਾਰੀ ਰੱਖਦਾ ਹੈ, ਪਰ ਥੋੜ੍ਹਾ ਪਰੇਸ਼ਾਨ ਹੋ ਜਾਂਦਾ ਹੈ ਅਤੇ ਆਪਣੀ ਆਵਾਜ਼ ਉੱਚੀ ਕਰਦਾ ਹੈ। ਅਜੇਅ ਉੱਚੀ ਆਵਾਜ਼ ਵਿੱਚ ਜਵਾਬ ਦਿੰਦਾ ਹੈ ਅਤੇ ਤੰਗ ਆ ਜਾਂਦਾ ਹੈ, “ਮੈਂ ਇਹਨਾਂ ਸਵਾਲਾਂ ਦੇ ਜਵਾਬ ਪਹਿਲਾਂ ਹੀ ਦੇ ਚੁੱਕਾ ਹਾਂ, ਤੁਸੀਂ ਬਾਰ-ਬਾਰ ਕਿਉਂ ਪੁੱਛ ਰਹੇ ਹੋ?” 

54/74