ਭਾਗ

੫

ਪਾਠ ੬. ਭੁਲੇਖੇ ਅਤੇ ਮਨੋਭਰਮ

ਹੁਣ ਆਓ ਇੱਕ ਹੋਰ ਉਦਾਹਰਨ ‘ਤੇ ਨਜ਼ਰ ਮਾਰੀਏ

ਵਿੱਕੀ ਦੇ ਪਿਤਾ ਬਲਮੀਤ ਡਿਮੈਂਸ਼ੀਆ ਨਾਲ ਜੀ ਰਹੇ ਹਨ। ਇੱਕ ਦਿਨ, ਬਲਮੀਤ ਥੋੜਾ ਬੇਚੈਨ ਹਨ। ਅਚਾਨਕ ਉਹ ਕਮਰੇ ਦੇ ਇੱਕ ਕੋਨੇ ਵੱਲ ਝਾਕਦੇ ਹੋਏ ਬਹੁਤ ਡਰੇ ਹੋਏ ਨਜ਼ਰ ਆਉਣ ਲੱਗਦੇ ਹਨ। ਉਹ ਆਪਣੀ ਧੀ ਨੂੰ ਬੁਲਾਉਂਦੇ ਹੈ ਅਤੇ ਕਹਿੰਦੇ ਹਨ, “ਕੀ ਤੁਹਾਨੂੰ ਉਹ ਗੱਲ ਕਰਦੇ ਹੋਏ ਦਿਖਾਈ ਦਿੰਦੇ ਹਨ?” ਉਹ ਚਿਲਾਉਂਦੇ ਹਨ, “ਤੁਸੀਂ ਉੱਥੇ ਕੀ ਕਰ ਰਹੇ ਹੋ?” ਵਿੱਕੀ ਇੰਨੀ ਪਰੇਸ਼ਾਨ ਮਹਿਸੂਸ ਕਰਦੀ ਹੈ ਕਿ ਉਹ ਭੱਜਣ ਵਾਂਗ ਮਹਿਸੂਸ ਕਰਦੀ ਹੈ। ਉਹ ਆਪਣੇ-ਆਪ ਨਾਲ ਸੋਚਦੀ ਹੈ, “ਪਿਤਾ ਦੀ ਬਿਮਾਰੀ ਉਸ ਨਾਲੋਂ ਕਿਤੇ ਵੱਧ ਭੈੜੀ ਹੈ ਜਿੰਨਾ ਮੈਂ ਸੋਚਿਆ ਸੀ।” 

ਸੁਝਾਅ

ਦਵਾਈ ਦੇ ਮਾੜੇ ਪ੍ਰਭਾਵਾਂ ਬਾਰੇ ਡਾਕਟਰ ਨਾਲ ਗੱਲ ਕਰੋ ਜੋ ਡਿਮੈਂਸ਼ੀਆ ਨਾਲ ਜੀ ਰਿਹਾ ਵਿਅਕਤੀ ਵਰਤ ਰਿਹਾ ਹੈ। ਇਸ ਨਾਲ ਸਮੱਸਿਆ ਵੱਧ ਸਕਦੀ ਹੈ।

48/74