ਭਾਗ ੫ ਪਾਠ ੯. ਫੈਸਲਾ ਲੈਣ ਦੀ ਸਮਝ ਵਿੱਚ ਤਬਦੀਲੀਆਂ ਜੇਕਰ ਨਿਰਣਾ ਕਰਨ ਦੀ ਸਮਝ ਵਿੱਚ ਤਬਦੀਲੀਆਂ ਵਧੇਰੇ ਗੰਭੀਰ ਹਨ ਤਾਂ ਕੀ ਕਰਨਾ ਹੈ? ਆਖਰੀ ਉਦਾਹਰਨ ਇਵਾਨ ਲਈ ਇੱਕ ਸੰਖੇਪ ਅਤੇ ਇੱਕ ਵਾਰ ਦਾ ਤਜਰਬਾ ਸੀ। ਹਾਲਾਂਕਿ, ਜੇਕਰ ਡਿਮੈਂਸ਼ੀਆ ਨਾਲ ਜੀ ਰਹੇ ਵਿਅਕਤੀ ਵਿੱਚ ਨਿਰਣਾ ਕਰਨ ਦੀ ਸਮਝ ਵਿੱਚ ਤਬਦੀਲੀਆਂ ਵਧੇਰੇ ਗੰਭੀਰ ਹਨ ਤਾਂ ਕੀ ਹੁੰਦਾ ਹੈ? ਇਹ ਸਿੱਖਣ ਵਿੱਚ ਤੁਹਾਡੀ ਮਦਦ ਕਰਨ ਲਈ ਤਿੰਨ ਉਦਾਹਰਨਾਂ ਹਨ ਕਿ ਕਿਵੇਂ ਪ੍ਰਤਿਕਿਰਿਆ ਕਰਨੀ ਹੈ। ਨਿਰਣਾ ਕਰਨ ਦੀ ਸਮਝ ਵਿੱਚ ਵਧੇਰੇ ਗੰਭੀਰ ਤਬਦੀਲੀਆਂ ਦਾ ਪ੍ਰਬੰਧਨ ਕਰਨਾ ਨਿਰਮੀਤ ਨੂੰ ਡਿਮੈਂਸ਼ੀਆ ਹੈ ਅਤੇ ਉਹ ਆਪਣੇ ਬੇਟੇ ਨਾਲ ਰਹਿਣ ਆ ਗਈ ਹੈ। ਉਸਦੀ ਬੇਟੀ ਜੈਸਮੀਨ ਉਸਨੂੰ ਮਿਲਣ ਆਈ ਹੈ। ਜੈਸਮੀਨ ਨੇ ਦੇਖਿਆ ਕਿ ਨਿਰਮੀਤ ਨੇ ਗੈਸ ‘ਤੇ ਬਹੁਤ ਹੀ ਤੇਜ਼ ਅੱਗ ‘ਤੇ ਪੈਨ ਛੱਡਿਆ ਹੋਇਆ ਹੈ। ਜੈਸਮੀਨ ਚਿੰਤਤ ਹੋ ਜਾਂਦੀ ਹੈ ਅਤੇ ਸੋਚਦੀ ਹੈ ਕਿ ਕੀ ਉਸਦੀ ਮਾਂ ਨੂੰ ਰਸੋਈ ਚਲਾਉਣ ਵਿੱਚ ਮੁਸ਼ਕਲ ਆ ਰਹੀ ਹੈ। ਉਹ ਨਿਰਮੀਤ ਨੂੰ ਪੁੱਛਦੀ ਹੈ ਕਿ ਉਹ ਰਸੋਈ ਕਿਵੇਂ ਚਲਾ ਰਹੀ ਹੈ। ਨਿਰਮੀਤ ਨੂੰ ਗੈਸ ‘ਤੇ ਪੈਨ ਰੱਖਣ ਦੀ ਯਾਦ ਨਹੀਂ ਹੈ, ਅਤੇ ਇਹ ਯਾਦ ਨਹੀਂ ਹੈ ਕਿ ਸਮਾਂ ਕੀ ਹੋਇਆ ਹੈ ਅਤੇ ਉਹ ਕਿਹੜਾ ਭੋਜਨ ਤਿਆਰ ਕਰ ਰਹੀ ਹੈ। ਜੈਸਮੀਨ ਕਾਫੀ ਚਿੰਤਤ ਹੋ ਜਾਂਦੀ ਹੈ। ਆਪਣੀ ਸਮਝ ਦੀ ਜਾਂਚ ਕਰੋਨਿਰਣਾ ਕਰਨ ਦੀ ਸਮਝ ਵਿੱਚ ਵਧੇਰੇ ਗੰਭੀਰ ਤਬਦੀਲੀਆਂ ਦਾ ਪ੍ਰਬੰਧਨ ਕਰਨਾ ਤੁਸੀਂ ਜੈਸਮੀਨ ਨੂੰ ਕੀ ਸਿਫਾਰਿਸ਼ ਕਰੋਗੇ? ਕਿਰਪਾ ਕਰਕੇ ਸਾਰੇ ਸਹੀ ਜਵਾਬ ਚੁਣੋ। ਸ਼ਾਂਤ ਰਹੋ ਅਤੇ ਨਿਰਮੀਤ ਦੇ ਬੇਟੇ ਨੂੰ ਕਾਲ ਕਰੋ। ਨਿਰਮੀਤ ਨੂੰ ਪੁੱਛੋ ਕਿ ਕੀ ਉਸਨੂੰ ਆਪਣਾ ਭੋਜਨ ਤਿਆਰ ਕਰਨ ਵਿੱਚ ਕੁਝ ਮਦਦ ਚਾਹੀਦੀ ਹੈ।ਨਿਰਮੀਤ ਦੇ ਬੇਟੇ ਨਾਲ ਕੁੱਕਰ ‘ਤੇ ਇੱਕ ਵਾਲਵ ਲਗਾਉਣ ਬਾਰੇ ਗੱਲ ਕਰੋ।ਨਿਰਮੀਤ ਨੂੰ ਖਾਣਾ ਨਾ ਬਣਾਉਣ ਅਤੇ ਰਸੋਈ ਦੀ ਵਰਤੋਂ ਬੰਦ ਕਰਨ ਲਈ ਕਹੋ। ਸਥਿਤੀ ਨੂੰ ਨਜ਼ਰਅੰਦਾਜ਼ ਕਰੋ ਕਿਉਂਕਿ ਇਹ ਇੱਕ ਵਾਰ ਦੀ ਗਲਤੀ ਹੋ ਸਕਦੀ ਸੀ।ਸਹੀ ਜਵਾਬ ਦਿਖਾਓ ਸ਼ਾਂਤ ਰਹੋ ਅਤੇ ਨਿਰਮੀਤ ਦੇ ਬੇਟੇ ਨੂੰ ਕਾਲ ਕਰੋ। ਇਹ ਇੱਕ ਚੰਗਾ ਹੁੰਗਾਰਾ ਹੈ ਕਿਉਂਕਿ ਜੈਸਮੀਨ ਨੇ ਨਿਰਮੀਤ ਦੇ ਪੁੱਤਰ ਨਾਲ ਆਪਣੀਆਂ ਚਿੰਤਾਵਾਂ ਸਾਂਝੀਆਂ ਕੀਤੀਆਂ ਹਨ, ਜੋ ਸ਼ਾਇਦ ਹੋਰ ਜਾਣ ਸਕਦਾ ਹੈ ਅਤੇ ਲੋੜ ਪੈਣ ‘ਤੇ ਮਦਦ ਦਾ ਪ੍ਰਬੰਧ ਕਰ ਸਕਦਾ ਹੈ। ਨਿਰਮੀਤ ਨੂੰ ਪੁੱਛੋ ਕਿ ਕੀ ਉਸਨੂੰ ਆਪਣਾ ਭੋਜਨ ਤਿਆਰ ਕਰਨ ਵਿੱਚ ਕੁਝ ਮਦਦ ਚਾਹੀਦੀ ਹੈ। ਇਹ ਪ੍ਰਤੀਕਿਰਿਆਪ੍ਰਤਿਕਿਰਿਆ ਚੰਗੀ ਹੈ ਕਿਉਂਕਿ ਨਿਰਮੀਤ ਰਸੋਈ ਚਲਾਉਣ ਦੇ ਯੋਗ ਹੋ ਸਕਦੀ ਹੈ ਜੇਕਰ ਸਹੀ ਇਸ਼ਾਰੇਨਿਰਦੇਸ਼ ਦਿੱਤੇ ਜਾਣ, ਜਿਵੇਂ ਕਿ ਗੈਸ ਦੇ ਸਹੀ ਪੱਧਰ ਦੀ ਚੋਣ ਕਰਨਾ, ਅਤੇ ਖਾਣਾ ਪਕਾਉਣ ਦਾ ਸਹੀ ਸਮਾਂ।ਸਮਾਂ, ਤਾਂ ਨਿਰਮੀਤ ਰਸੋਈ ਚਲਾਉਣ ਦੇ ਸਮਰੱਥ ਹੋ ਸਕਦੀ ਹੈ। ਨਿਰਮੀਤ ਦੇ ਬੇਟੇ ਨਾਲ ਕੁੱਕਰ ‘ਤੇ ਇੱਕ ਵਾਲਵ ਲਗਾਉਣ ਬਾਰੇ ਗੱਲ ਕਰੋ । ਇਹ ਇੱਕ ਚੰਗੀ ਪ੍ਰਤੀਕਿਰਿਆਪ੍ਰਤਿਕਿਰਿਆ ਹੈ। ਇਹ ਇੱਕ ਮਹੱਤਵਪੂਰਨ ਸੁਰੱਖਿਆ ਉਪਾਅ ਹੋਵੇਗਾ, ਪਰ ਨਿਰਮੀਤ ਨੂੰ ਉਦੋਂ ਤੱਕ ਖਾਣਾ ਬਣਾਉਣ ਤੋਂ ਨਹੀਂ ਰੋਕੇਗਾ ਜਦੋਂ ਤੱਕ ਉਸ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਨਿਰਮੀਤ ਨੂੰ ਖਾਣਾ ਨਾ ਬਣਾਉਣ ਅਤੇ ਰਸੋਈ ਦੀ ਵਰਤੋਂ ਬੰਦ ਕਰਨ ਲਈ ਕਹੋ । ਇਹ ਜਵਾਬ ਚੰਗਾ ਨਹੀਂ ਹੈ। ਨਿਰਮੀਤ ਨੂੰ ਉਹ ਕੰਮ ਕਰਨ ਤੋਂ ਰੋਕੇ ਬਿਨਾਂ ਸਥਿਤੀ ਨੂੰ ਸੁਰੱਖਿਅਤ ਢੰਗ ਨਾਲ ਸੰਭਾਲਣ ਦੇ ਹੋਰ ਤਰੀਕੇ ਵੀ ਹੋ ਸਕਦੇ ਹਨ ਜਿਨ੍ਹਾਂ ਵਿੱਚ ਉਹ ਆਨੰਦ ਲੈ ਸਕਦੀ ਹੈ ਅਤੇ ਉਸ ਵਿੱਚ ਆਜ਼ਾਦੀ ਪਾ ਸਕਦੀ ਹੈ। ਸਥਿਤੀ ਨੂੰ ਨਜ਼ਰਅੰਦਾਜ਼ ਕਰੋ ਕਿਉਂਕਿ ਇਹ ਇੱਕ ਵਾਰ ਦੀ ਗਲਤੀ ਹੋ ਸਕਦੀ ਸੀ। ਇਹ ਜਵਾਬ ਉਚਿਤ ਨਹੀਂ ਹੈ। ਜੇਕਰ ਨਿਰਮੀਤ ਨੂੰ ਰਸੋਈ ਵਿੱਚ ਸਮੱਸਿਆਵਾਂ ਹਨ, ਤਾਂ ਸਥਿਤੀ ਨੂੰ ਜਾਰੀ ਰੱਖਣ ਨਾਲ ਚੀਜ਼ਾਂ ਵਿਗੜ ਸਕਦੀਆਂ ਹਨ ਅਤੇ ਸੁਰੱਖਿਆ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਗਲਤੀ: ਕਿਰਪਾ ਕਰਕੇ ਘੱਟੋ-ਘੱਟ ਇੱਕੋ ਵਿਕਲਪ ਚੁਣੋ>ਜਾਰੀ ਰੱਖਣ ਤੋਂ ਪਹਿਲਾਂ ਕਿਰਪਾ ਕਰਕੇ ‘ਸਹੀ ਜਵਾਬ ਦਿਖਾਓ’ ‘ਤੇ ਕਲਿੱਕ ਕਰੋ>ਗਲਤੀ: ਕਿਰਪਾ ਕਰਕੇ ਟੈਕਸਟ ਬਾਕਸ ਵਿੱਚ ਆਪਣੇ ਜਵਾਬ ਟਾਈਪ ਕਰੋ>