ਭਾਗ

ਪਾਠ ੧. ਵਿਵਹਾਰ ਵਿੱਚ ਤਬਦੀਲੀਆਂ ਨਾਲ ਜਾਣ-ਪਛਾਣ

ਇਹ ਪਾਠ ਮਹੱਤਵਪੂਰਨ ਕਿਉਂ ਹੈ?

ਡਿਮੈਂਸ਼ੀਆ ਲੋਕਾਂ ਦੇ ਵਿਵਹਾਰ, ਸੋਚਣ ਜਾਂ ਕੰਮ ਕਰਨ ਦੇ ਤਰੀਕੇ ਨੂੰ ਬਦਲ ਦਿੰਦਾ ਹੈ। ਇਹ ਨਾ ਸਿਰਫ ਡਿਮੈਂਸ਼ੀਆ ਵਾਲੇ ਵਿਅਕਤੀ ਲਈ, ਸਗੋਂ ਉਹਨਾਂ ਦੇ ਪਰਿਵਾਰਾਂ ਅਤੇ ਤੁਹਾਡੇ ਵਰਗੇ ਦੇਖਭਾਲ ਕਰਨ ਵਾਲਿਆਂ ਲਈ ਵੀ ਤੰਗ ਜਾਂ ਪਰੇਸ਼ਾਨ ਕਰਨ ਵਾਲਾ ਹੋ ਸਕਦਾ ਹੈ।

ਇਹ ਪਾਠ ਮੇਰੀ ਕਿਵੇਂ ਮਦਦ ਕਰੇਗਾ?

ਇਹ ਪਾਠ ਵਿਵਹਾਰ ਵਿੱਚ ਤਬਦੀਲੀਆਂ ਨੂੰ ਰੋਕਣ ਅਤੇ ਉਹਨਾਂ ਨਾਲ ਸਿੱਝਣ ਲਈ ਤੁਹਾਡੇ ਹੁਨਰ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦਾ ਹੈ।

ਮੈਂ ਕੀ ਸਿੱਖਾਂਗਾ/ਸਿੱਖਾਂਗੀ? 

  • ਵਿਵਹਾਰ ਵਿੱਚ ਤਬਦੀਲੀਆਂ ਜੋ ਖਾਸ ਤੌਰ ‘ਤੇ ਤਣਾਅਪੂਰਨ ਹੋ ਸਕਦੀਆਂ ਹਨ।
  • ਵਿਵਹਾਰ ਵਿੱਚ ਤਬਦੀਲੀਆਂ ਦੇ ਚੱਕਰ ਨੂੰ ਸਮਝਣਾ।
  • ਵਿਵਹਾਰ ਵਿੱਚ ਤਬਦੀਲੀਆਂ ‘ਤੇ ਪ੍ਰਤਿਕਿਰਿਆ ਕਰਨ ਲਈ ਵੱਖ-ਵੱਖ ਤਰੀਕੇ। 
1/74