ਭਾਗ ੫ ਪਾਠ ੭. ਦੁਹਰਾਉਣ ਵਾਲਾ ਵਿਵਹਾਰ ਦੁਹਰਾਉਣ ਵਾਲਾ ਵਿਵਹਾਰ ਕੀ ਹੈ? ਡਿਮੈਂਸ਼ੀਆ ਨਾਲ ਜੀ ਰਿਹਾ ਵਿਅਕਤੀ ਇੱਕ ਪਲ ਤੋਂ ਦੂਜੇ ਪਲ ਤੱਕ ਭੁੱਲ ਸਕਦਾ ਹੈ ਕਿ ਉਹਨਾਂ ਨੇ ਕੀ ਕਿਹਾ, ਸੁਣਿਆ ਜਾਂ ਕੀਤਾ ਸੀ, ਜਿਸ ਕਰਕੇ ਸਵਾਲਾਂ ਅਤੇ ਕੰਮਾਂ ਨੂੰ ਦੁਹਰਾਇਆ ਜਾਂਦਾ ਹੈ। ਆਮ ਤੌਰ ‘ਤੇ ਵਾਰ-ਵਾਰ ਚੀਜ਼ਾਂ ਕਰਨਾ ਡਿਮੈਂਸ਼ੀਆ ਨਾਲ ਜੀ ਰਹੇ ਵਿਅਕਤੀ ਲਈ ਨੁਕਸਾਨਦੇਹ ਨਹੀਂ ਹੁੰਦਾ, ਜੇਕਰ ਦੇਖਭਾਲ ਕਰਨ ਵਾਲਾ ਜਾਣਦਾ ਹੈ ਕਿ ਇਸ ਨਾਲ ਕਿਵੇਂ ਨਜਿੱਠਣਾ ਹੈ। ਜੇਕਰ ਨਹੀਂ, ਤਾਂ ਡਿਮੈਂਸ਼ੀਆ ਨਾਲ ਜੀ ਰਿਹਾ ਵਿਅਕਤੀ ਚਿੰਤਤ, ਹਮਲਾਵਰ ਜਾਂ ਉਦਾਸ ਹੋ ਸਕਦਾ ਹੈ ਅਤੇ ਦੇਖਭਾਲ ਕਰਨ ਵਾਲਾ ਤਣਾਅਗ੍ਰਸਤ ਹੋ ਸਕਦਾ ਹੈ। ਨਤੀਜੇ ਵਜੋਂ, ਦੇਖਭਾਲ ਕਰਨ ਵਾਲੇ ਅਣਉਚਿਤ ਢੰਗ ਨਾਲ ਪ੍ਰਤਿਕਿਰਿਆ ਕਰ ਸਕਦੇ ਹਨ, ਉਦਾਹਰਨ ਲਈ ਚੀਕ ਕੇ, ਜੋ ਅਕਸਰ ਡਿਮੈਂਸ਼ੀਆ ਵਾਲੇ ਵਿਅਕਤੀ ਨੂੰ ਦੋਸ਼ੀ ਮਹਿਸੂਸ ਕਰਾਉਂਦਾ ਹੈ। ਗਤੀਵਿਧੀ ਆਓ ਤੁਹਾਡੀ ਖੁਦ ਦੀ ਸਥਿਤੀ ‘ਤੇ ਨਜ਼ਰ ਮਾਰੀਏ ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰਦੇ ਹੋ, ਕੀ ਉਹ ਚੀਜ਼ਾਂ ਨੂੰ ਵਾਰ-ਵਾਰ ਕਰਦਾ ਹੈ ਜਾਂ ਕਹਿੰਦਾ ਹੈ? ਉਹ ਕਿਹੜੇ ਵਿਵਹਾਰ (ਵਿਵਹਾਰਾਂ) ਨੂੰ ਦੁਹਰਾਉਂਦਾ ਹੈ? ਸੇਵ ਕਰੋ