ਭਾਗ ੫ ਪਾਠ ੨. ਯਾਦਦਾਸ਼ਤ ਦਾ ਨੁਕਸਾਨ ਕਈ ਵਾਰ ਯਾਦਦਾਸ਼ਤ ਦਾ ਨੁਕਸਾਨ ਵਧੇਰੇ ਗੰਭੀਰ ਹੋ ਸਕਦਾ ਹੈ, ਜਿਵੇਂ ਕਿ ਅਗਲੀ ਉਦਾਹਰਨ ਵਿੱਚ। ਆਓ ਇੱਕ ਉਦਾਹਰਨ ‘ਤੇ ਨਜ਼ਰ ਮਾਰੀਏ ਆਲੀਆ ਮਿਲਣ ਆਉਂਦੀ ਹੈ ਅਤੇ ਉਸਨੂੰ ਪਤਾ ਲੱਗਦਾ ਹੈ ਕਿ ਸਾਮਿਆ ਨੂੰ ਇਹ ਯਾਦ ਰੱਖਣ ਵਿੱਚ ਮੁਸ਼ਕਲ ਆ ਰਹੀ ਹੈ ਕਿ ਕਿਹੜੀਆਂ ਦਵਾਈਆਂ ਲੈਣੀਆਂ ਹਨ ਅਤੇ ਕਿਸ ਸਮੇਂ ਲੈਣੀਆਂ ਹਨ। ਆਪਣੀ ਸਮਝ ਦੀ ਜਾਂਚ ਕਰੋਦਵਾਈ ਭੁੱਲ ਜਾਣਾ। ਆਲੀਆ ਨੂੰ ਕਿਵੇਂ ਪ੍ਰਤਿਕਿਰਿਆ ਕਰਨੀ ਚਾਹੀਦੀ ਹੈ? ਕਿਰਪਾ ਕਰਕੇ ਹੇਠਾਂ ਦਿੱਤੀ ਸੂਚੀ ਵਿੱਚੋਂ ਉਹਨਾਂ ਸਾਰੀਆਂ ਪ੍ਰਤਿਕਿਰਿਆਵਾਂ ‘ਤੇ ਨਿਸ਼ਾਨ ਲਗਾਓ ਜੋ ਕਿ ਤੁਸੀਂ ਮਹਿਸੂਸ ਕਰਦੇ ਹੋ ਕਿ ਢੁਕਵੀਆਂ ਹਨ। ਆਲੀਆ ਆਪਣੀ ਮਾਂ ਨਾਲ ਦਵਾਈਆਂ ਦੇਖਦੀ ਹੈ। ਉਹ ਇੱਕ ਪਿਲ ਬਾਕਸ (ਗੋਲੀਆਂ ਦਾ ਡੱਬਾ) ਖਰੀਦਦੀ ਹੈ, ਅਤੇ ਗੋਲੀਆਂ ਨੂੰ ਸਹੀ ਦਿਨ ਅਤੇ ਸਮੇਂ ਅਨੁਸਾਰ ਡੱਬੇ ਵਿੱਚ ਰੱਖਦੀ ਹੈ ਅਤੇ ਹਰ ਰੋਜ਼ ਆਪਣੀ ਮਾਂ ਨੂੰ ਫ਼ੋਨ ਕਰਕੇ ਉਸ ਨੂੰ ਦਵਾਈਆਂ ਲੈਣ ਲਈ ਕਹਿੰਦੀ ਹੈ। ਆਲੀਆ ਦਵਾਈ ਦੀ ਅਲਮਾਰੀ ਦੇਖਦੀ ਹੈ, ਬੈਠ ਜਾਂਦੀ ਹੈ ਅਤੇ ਆਪਣੀ ਮਾਂ ਦੀ ਯਾਦਦਾਸ਼ਤ ਦੇ ਨੁਕਸਾਨ ਬਾਰੇ ਰੋਂਦੀ ਹੈ। ਆਲੀਆ ਕਹਿੰਦੀ ਹੈ, “ਮਾਂ, ਤੁਸੀਂ ਆਪਣੀਆਂ ਦਵਾਈਆਂ ਨੂੰ ਕਿਵੇਂ ਭੁੱਲ ਸਕਦੇ ਹੋ?”, ਅਤੇ “ਤੁਸੀਂ ਜਾਣਦੇ ਹੋ ਕਿ ਤੁਹਾਨੂੰ ਸਿਹਤਮੰਦ ਰਹਿਣ ਲਈ ਉਹਨਾਂ ਦੀ ਸੱਚਮੁੱਚ ਲੋੜ ਹੈ!” ਆਲੀਆ ਘੜੀ ਦੇ ਕੋਲ ਨੋਟ ਰੱਖਦੀ ਹੈ ਕਿ ਉਸਦੀ ਮਾਂ ਨੂੰ ਕਦੋਂ ਗੋਲੀ ਲੈਣ ਦੀ ਲੋੜ ਹੈ। ਸਹੀ ਜਵਾਬ ਦਿਖਾਓ ਆਲੀਆ ਆਪਣੀ ਮਾਂ ਨਾਲ ਦਵਾਈਆਂ ਦੇਖਦੀ ਹੈ। ਉਹ ਇੱਕ ਪਿਲ ਬਾਕਸ (ਗੋਲੀਆਂ ਦਾ ਡੱਬਾ) ਖਰੀਦਦੀ ਹੈ, ਅਤੇ ਗੋਲੀਆਂ ਨੂੰ ਸਹੀ ਦਿਨ ਅਤੇ ਸਮੇਂ ਅਨੁਸਾਰ ਡੱਬੇ ਵਿੱਚ ਰੱਖਦੀ ਹੈ ਅਤੇ ਹਰ ਰੋਜ਼ ਆਪਣੀ ਮਾਂ ਨੂੰ ਫ਼ੋਨ ਕਰਕੇ ਉਸ ਨੂੰ ਦਵਾਈਆਂ ਲੈਣ ਲਈ ਕਹਿੰਦੀ ਹੈ। ਇਹ ਇੱਕ ਚੰਗਾ ਜਵਾਬ ਹੈ ਕਿਉਂਕਿ ਇਹ ਯਾਦਦਾਸ਼ਤ ਵਿੱਚ ਸਹਾਇਕ ਚੀਜ਼ ਸਾਮਿਆ ਦੀ ਸਹੀ ਦਿਨ ਅਤੇ ਸਮੇਂ ‘ਤੇ ਦਵਾਈਆਂ ਲੈਣ ਵਿੱਚ ਮਦਦ ਕਰ ਸਕਦੀ ਹੈ। ਕੁਝ ਗੋਲੀਆਂ ਦੀ ਯਾਦ ਦਿਲਾਉਣ ਵਾਲੇ ਬਾਕਸਾਂ ਵਿੱਚ ਅਲਾਰਮਾਂ ਦੀ ਸਹੂਲਤ ਹੁੰਦੀ ਹੈ ਜੋ ਵਿਅਕਤੀ ਨੂੰ ਸੁਤੰਤਰ ਤੌਰ ‘ਤੇ ਦਵਾਈਆਂ ਲੈਣ ਦੀ ਯਾਦ ਦਿਵਾਉਣ ਲਈ ਪਹਿਲਾਂ ਤੋਂ ਸੈੱਟ ਕੀਤੇ ਜਾਂਦੇ ਹਨ। ਆਲੀਆ ਦਵਾਈ ਦੀ ਅਲਮਾਰੀ ਦੇਖਦੀ ਹੈ, ਬੈਠ ਜਾਂਦੀ ਹੈ ਅਤੇ ਆਪਣੀ ਮਾਂ ਦੀ ਯਾਦਦਾਸ਼ਤ ਦੇ ਨੁਕਸਾਨ ਬਾਰੇ ਰੋਂਦੀ ਹੈ। ਇਹ ਉਸਦੀ ਮਾਂ ਦੀ ਯਾਦਦਾਸ਼ਤ ਦੇ ਨੁਕਸਾਨ ਨਾਲ ਨਜਿੱਠਣ ਦਾ ਸਹੀ ਤਰੀਕਾ ਨਹੀਂ ਹੈ। ਪਰੇਸ਼ਾਨ ਹੋਣ ਨਾਲ ਉਸਦੀ ਮਾਂ ਦੀ ਦਵਾਈ ਲੈਣਾ ਭੁੱਲ ਜਾਣ ਦੀ ਸਮੱਸਿਆ ਹੱਲ ਨਹੀਂ ਹੋਵੇਗੀ। ਆਲੀਆ ਕਹਿੰਦੀ ਹੈ, “ਮਾਂ, ਤੁਸੀਂ ਆਪਣੀਆਂ ਦਵਾਈਆਂ ਨੂੰ ਕਿਵੇਂ ਭੁੱਲ ਸਕਦੇ ਹੋ?”, ਅਤੇ “ਤੁਸੀਂ ਜਾਣਦੇ ਹੋ ਕਿ ਤੁਹਾਨੂੰ ਸਿਹਤਮੰਦ ਰਹਿਣ ਲਈ ਉਹਨਾਂ ਦੀ ਸੱਚਮੁੱਚ ਲੋੜ ਹੈ!” ਇਹ ਜਵਾਬ ਮਦਦਗਾਰ ਨਹੀਂ ਹੈ ਕਿਉਂਕਿ ਇਹ ਸਾਮਿਆ ਦੀ ਗਲਤੀ ਨਹੀਂ ਹੈ ਕਿ ਉਹ ਆਪਣੀਆਂ ਦਵਾਈਆਂ ਲੈਣਾ ਭੁੱਲ ਜਾਂਦੀ ਹੈ। ਯਾਦਦਾਸ਼ਤ ਦਾ ਨੁਕਸਾਨ ਉਸਦੀ ਬਿਮਾਰੀ ਦਾ ਹਿੱਸਾ ਹੈ। ਆਲੀਆ ਘੜੀ ਦੇ ਕੋਲ ਨੋਟ ਰੱਖਦੀ ਹੈ ਕਿ ਉਸਦੀ ਮਾਂ ਨੂੰ ਕਦੋਂ ਗੋਲੀ ਲੈਣ ਦੀ ਲੋੜ ਹੈ। ਆਲੀਆ ਘੜੀ ਦੇ ਕੋਲ ਨੋਟ ਰੱਖਦੀ ਹੈ ਕਿ ਉਸਦੀ ਮਾਂ ਨੂੰ ਕਦੋਂ ਗੋਲੀ ਲੈਣ ਦੀ ਲੋੜ ਹੈ। ਗਲਤੀ: ਕਿਰਪਾ ਕਰਕੇ ਘੱਟੋ-ਘੱਟ ਇੱਕੋ ਵਿਕਲਪ ਚੁਣੋ>ਜਾਰੀ ਰੱਖਣ ਤੋਂ ਪਹਿਲਾਂ ਕਿਰਪਾ ਕਰਕੇ ‘ਸਹੀ ਜਵਾਬ ਦਿਖਾਓ’ ‘ਤੇ ਕਲਿੱਕ ਕਰੋ>ਗਲਤੀ: ਕਿਰਪਾ ਕਰਕੇ ਟੈਕਸਟ ਬਾਕਸ ਵਿੱਚ ਆਪਣੇ ਜਵਾਬ ਟਾਈਪ ਕਰੋ>