ਭਾਗ

ਪਾਠ ੯. ਫੈਸਲਾ ਲੈਣ ਦੀ ਸਮਝ ਵਿੱਚ ਤਬਦੀਲੀਆਂ

ਆਓ ਸਮੀਖਿਆ ਕਰੀਏ ਕਿ ਤੁਸੀਂ ਇਸ ਭਾਗ ਵਿੱਚ ਕੀ ਸਿੱਖਿਆ ਹੈ 

  • ਵਿਵਹਾਰ ਵਿੱਚ ਤਬਦੀਲੀਆਂ ਉਸ ਵਿਅਕਤੀ ਲਈ, ਜਿਸਦੀ ਤੁਸੀਂ ਦੇਖਭਾਲ ਕਰਦੇ ਹੋ ਅਤੇ ਤੁਹਾਡੇ ਆਪਣੇ ਲਈ, ਤਣਾਅਪੂਰਨ ਹੋ ਸਕਦੀਆਂ ਹਨ। ਇਹ ਕਾਫੀ ਆਮ ਹੈ। 
  • ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰਦੇ ਹੋ, ਉਸ ਦੀ ਵਧੇਰੇ ਆਰਾਮਦਾਇਕ ਮਹਿਸੂਸ ਕਰਾਉਣ ਵਿੱਚ ਕੋਸ਼ਿਸ਼ ਕਰੋ। 
  • ਵਿਵਹਾਰ ਵਿੱਚ ਤਣਾਅਪੂਰਨ ਤਬਦੀਲੀਆਂ ਨੂੰ ਰੋਕਣ ਜਾਂ ਘਟਾਉਣ ਦੇ ਤਰੀਕੇ ਲੱਭੋ, ਉਦਾਹਰਨ ਲਈ ਯਾਦਦਾਸ਼ਤ ਵਿੱਚ ਸਹਾਇਤਾ ਕਰਨ ਵਾਲੀਆਂ ਚੀਜ਼ਾਂ ਦੀ ਵਰਤੋਂ ਕਰਕੇ। 
  • ਉਸ ਵਿਅਕਤੀ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰੋ ਜਿਸਦੀ ਤੁਸੀਂ ਦੇਖਭਾਲ ਕਰਦੇ ਹੋ, ਬਹਿਸ ਨਾ ਕਰੋ। 
  • ਜਦੋਂ ਇੱਕ ਤਰੀਕਾ ਕੰਮ ਨਹੀਂ ਕਰਦਾ, ਤਾਂ ਕੋਈ ਹੋਰ ਅਜ਼ਮਾਓ।
  • ਸਮਝੋ ਕਿ ਚੰਗੇ ਅਤੇ ਬੁਰੇ ਦਿਨ ਹੋ ਸਕਦੇ ਹਨ।
  • ਦਵਾਈ ਜਾਂ ਬਿਮਾਰੀ ਨਾਲ ਸੰਬੰਧਿਤ ਕਿਸੇ ਵੀ ਕਾਰਨ ਦੀ ਪਛਾਣ ਕਰਨ ਲਈ ਡਾਕਟਰ ਨਾਲ ਸਲਾਹ ਕਰੋ।
  • ਪਛਾਣ ਕਰੋ ਕਿ ਕੀ ਵਿਸ਼ੇਸ਼ ਲੱਛਣ ਮਾਹੌਲ ਜਾਂ ਤੁਹਾਡੇ ਤਰੀਕੇ ਦੇ ਕਾਰਨ ਹੋ ਸਕਦੇ ਹਨ। 
  • ਆਪਣੇ-ਆਪ ਨੂੰ ਯਾਦ ਦਿਵਾਓ ਕਿ ਵਿਵਹਾਰ ਵਿੱਚ ਤਬਦੀਲੀਆਂ ਬਿਮਾਰੀ ਦਾ ਹਿੱਸਾ ਹਨ ਪਰ ਬਿਮਾਰੀ ਨੂੰ ਇੱਕ ਕਾਰਨ ਵਜੋਂ ਸਵੀਕਾਰ ਕਰਨ ਤੋਂ ਪਹਿਲਾਂ ਹੋਰ ਸੰਭਾਵਿਤ ਕਾਰਨਾਂ ਦੀ ਪਛਾਣ ਕੀਤੀ ਜਾਣੀ ਚਾਹੀਦੀ ਹੈ।

ਤੁਸੀਂ ਇਸ ਪਾਠ ਨੂੰ ਪੂਰਾ ਕਰ ਲਿਆ ਹੈ, ਬਹੁਤ ਵਧੀਆ!

74/74