ਭਾਗ

ਪਾਠ ੧. ਵਿਵਹਾਰ ਵਿੱਚ ਤਬਦੀਲੀਆਂ ਨਾਲ ਜਾਣ-ਪਛਾਣ

ਵਿਵਹਾਰ ਵਿੱਚ ਤਬਦੀਲੀਆਂ ਦੇ ਚੱਕਰ ਨੂੰ ਸਮਝਣਾ

ਵਿਵਹਾਰ ਵਿੱਚ ਕਿਸੇ ਵੀ ਤਬਦੀਲੀ ਨੂੰ, ਅਤੇ ਵਿਵਹਾਰ ਤੋਂ ਪਹਿਲਾਂ ਅਤੇ ਬਾਅਦ ਵਿੱਚ ਕੀ ਹੁੰਦਾ ਹੈ ਉਸ ਨੂੰ ਸਮਝਣਾ ਬਹੁਤ ਮਹੱਤਵਪੂਰਨ ਹੈ। ਕਈ ਵਾਰ ਤੁਸੀਂ ਕੁਝ ਵਿਵਹਾਰਾਂ ਨੂੰ ਘਟਾ ਸਕਦੇ ਹੋ ਜਾਂ ਰੋਕ ਸਕਦੇ ਹੋ। ਜੇ ਤੁਸੀਂ ਧਿਆਨ ਦਿੰਦੇ ਹੋ ਅਤੇ ਸਮਝਦੇ ਹੋ ਕਿ ਵਿਵਹਾਰ ਤੋਂ ਪਹਿਲਾਂ ਕੀ ਹੁੰਦਾ ਹੈ ਜਾਂ ਕਿਹੜੀ ਗੱਲ ਵਿਵਹਾਰ ਨੂੰ “ਚਾਲੂ” ਕਰਦੀ ਹੈ, ਤਾਂ ਇਸ ਨਾਲ ਤੁਹਾਨੂੰ ਵਿਵਹਾਰ ਨੂੰ ਘਟਾਉਣ ਜਾਂ ਰੋਕਣ ਵਿੱਚ ਮਦਦ ਮਿਲ ਸਕਦੀ ਹੈ। 

ਆਓ ਅੱਗੇ ਦਿੱਤੀ ਉਦਾਹਰਨ ‘ਤੇ ਨਜ਼ਰ ਮਾਰੀਏ 

ਸ਼ੈਰਨ ਨੂੰ ਡਿਮੈਂਸ਼ੀਆ ਹੈ। ਉਸਦਾ ਪਤੀ ਹਰਪਾਲ ਉਸਦੀ ਦੇਖਭਾਲ ਕਰ ਰਿਹਾ ਹੈ।

ਹਰਪਾਲ ਅਕਸਰ ਸ਼ੈਰਨ ਨੂੰ ਪੁੱਛਦਾ ਹੈ ਕਿ ਕੀ ਉਸਨੂੰ ਯਾਦ ਹੈ ਕਿ ਪਿਛਲੇ ਹਫ਼ਤੇ ਕੌਣ ਮਿਲਣ ਆਇਆ ਸੀ ਜਾਂ ਉਸਨੇ ਕੱਲ੍ਹ ਰਾਤ ਦੇ ਖਾਣੇ ਵਿੱਚ ਕੀ ਖਾਧਾ ਸੀ। ਸ਼ੈਰਨ ਇਨ੍ਹਾਂ ਗੱਲਾਂ ਨੂੰ ਯਾਦ ਨਹੀਂ ਕਰ ਸਕਦੀ ਅਤੇ ਪਰੇਸ਼ਾਨ ਹੋ ਜਾਂਦੀ ਹੈ। ਨਤੀਜੇ ਵਜੋਂ, ਹਰਪਾਲ ਨਿਰਾਸ਼ ਮਹਿਸੂਸ ਕਰਦਾ ਹੈ।

ਪਹਿਲਾਂ ਕੀ ਹੁੰਦਾ ਹੈ? 

“ਹਰਪਾਲ ਸ਼ੈਰਨ ਨੂੰ ਸਵਾਲ ਪੁੱਛ ਰਿਹਾ ਹੈ”

ਵਿਵਹਾਰ 

“ਸ਼ੈਰਨ ਸਵਾਲਾਂ ਦੇ ਜਵਾਬ ਨਹੀਂ ਦੇ ਸਕਦੀ ਅਤੇ ਪਰੇਸ਼ਾਨ ਹੋ ਜਾਂਦੀ ਹੈ” 

ਵਿਵਹਾਰ ਪ੍ਰਤੀ ਦੇਖਭਾਲ ਕਰਨ ਵਾਲੇ ਦੀ ਪ੍ਰਤਿਕਿਰਿਆ :

“ਹਰਪਾਲ ਨਿਰਾਸ਼ ਮਹਿਸੂਸ ਕਰਦਾ ਹੈ” 

4/74