ਭਾਗ

੫

ਪਾਠ ੨. ਯਾਦਦਾਸ਼ਤ ਦਾ ਨੁਕਸਾਨ

ਯਾਦਦਾਸ਼ਤ ਦੇ ਨੁਕਸਾਨ ‘ਤੇ ਪ੍ਰਤਿਕਿਰਿਆ ਕਿਵੇਂ ਕਰਨੀ ਹੈ?

ਇਸ ਪਾਠ ਵਿੱਚ ਤੁਸੀਂ ਯਾਦਦਾਸ਼ਤ ਦੇ ਨੁਕਸਾਨ ‘ਤੇ ਪ੍ਰਤਿਕਿਰਿਆ ਕਰਨ ਦੇ ਕਈ ਤਰੀਕਿਆਂ ਦਾ ਅਭਿਆਸ ਕਰ ਸਕਦੇ ਹੋ, ਅਤੇ ਇਹ ਪਤਾ ਲਗਾ ਸਕਦੇ ਹੋ ਕਿ ਇਸ ਨਾਲ ਨਜਿੱਠਣ ਵਿੱਚ ਕਿਹੜੀ ਚੀਜ਼ ਤੁਹਾਡੀ ਮਦਦ ਕਰ ਸਕਦੀ ਹੈ। 

ਆਓ ਇੱਕ ਉਦਾਹਰਨ ‘ਤੇ ਨਜ਼ਰ ਮਾਰੀਏ 

ਸਾਮਿਆ ਨੂੰ ਡਿਮੈਂਸ਼ੀਆ ਹੈ। ਉਸ ਦੀ ਇੱਕ ਧੀ ਹੈ ਜਿਸਦਾ ਨਾਮ ਆਲੀਆ ਹੈ। ਉਹ ਇੱਕ ਦੂਜੇ ਦੇ ਬਹੁਤ ਨੇੜੇ ਰਹਿੰਦੇ ਹਨ। ਜਦੋਂ ਆਲੀਆ ਸਾਮਿਆ ਦੇ ਘਰ ਮਿਲਣ ਜਾਂਦੀ ਹੈ, ਤਾਂ ਉਸ ਨੇ ਦੇਖਿਆ ਕਿ ਫਰਿੱਜ ਜਾਂ ਅਲਮਾਰੀ ਖਾਲੀ ਹੈ। ਸਾਮਿਆ ਅਕਸਰ ਭੁੱਲ ਜਾਂਦੀ ਹੈ ਕਿ ਉਹ ਆਮ ਤੌਰ ‘ਤੇ ਬਾਜ਼ਾਰ ਤੋਂ ਕੀ ਖਰੀਦਦੀ ਹੈ। 

ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰਦੇ ਹੋ ਉਹ ਹੋਰ ਚੀਜ਼ਾਂ ਨੂੰ ਵੀ ਭੁੱਲ ਸਕਦਾ ਹੈ।  

ਆਪਣੀ ਸਮਝ ਦੀ ਜਾਂਚ ਕਰੋ

ਕਰਿਆਨੇ ਦਾ ਸਮਾਨ ਖਰੀਦਣਾ ਭੁੱਲ ਜਾਣਾ। 

ਤੁਸੀਂ ਆਲੀਆ ਨੂੰ ਕੀ ਸਲਾਹ ਦੇਵੋਗੇ? 

ਕਿਰਪਾ ਕਰਕੇ ਹੇਠਾਂ ਦਿੱਤੀ ਸੂਚੀ ਵਿੱਚੋਂ ਉਹਨਾਂ ਸਾਰੀਆਂ ਪ੍ਰਤਿਕਿਰਿਆਵਾਂ ‘ਤੇ ਨਿਸ਼ਾਨ ਲਗਾਓ ਜੋ ਕਿ ਤੁਸੀਂ ਮਹਿਸੂਸ ਕਰਦੇ ਹੋ ਕਿ ਢੁਕਵੀਆਂ ਹਨ।

12/74