ਭਾਗ ੫ ਪਾਠ ੪. ਡਿਪਰੈਸ਼ਨ (ਉਦਾਸੀਨਤਾ), ਵਿਆਕੁਲਤਾ ਅਤੇ ਬੇਰੁਖ਼ੀ ਡਿਪਰੈਸ਼ਨ (ਉਦਾਸੀਨਤਾ), ਵਿਆਕੁਲਤਾ ਅਤੇ ਬੇਰੁਖ਼ੀ ਕੀ ਹਨ? ਡਿਮੈਂਸ਼ੀਆ ਵਾਲੇ ਲੋਕਾਂ ਵਿੱਚ ਡਿਪਰੈਸ਼ਨ (ਉਦਾਸੀਨਤਾ), ਵਿਆਕੁਲਤਾ ਅਤੇ ਬੇਰੁਖ਼ੀ ਆਮ ਹੈ। ਡਿਮੈਂਸ਼ੀਆ ਕਿਸੇ ਵਿਅਕਤੀ ਦੇ ਮਿਜ਼ਾਜ ਅਤੇ ਰੋਜ਼ਾਨਾ ਦੀਆਂ ਗਤੀਵਿਧੀਆਂ, ਲੋਕਾਂ ਅਤੇ ਸਮਾਗਮਾਂ ਵਿੱਚ ਦਿਲਚਸਪੀ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਹ ਦਿਮਾਗ ਵਿੱਚ ਤਬਦੀਲੀਆਂ ਦੇ ਕਾਰਨ ਹੋ ਸਕਦਾ ਹੈ, ਪਰ ਉਹਨਾਂ ਨਾਲ ਜੋ ਵਾਪਰ ਰਿਹਾ ਹੈ ਉਸ ਦੀ ਭਾਵਨਾਤਮਕ ਪ੍ਰਤਿਕਿਰਿਆ ਦੇ ਕਾਰਨ ਵੀ ਹੋ ਸਕਦਾ ਹੈ। ਡਿਮੈਂਸ਼ੀਆ ਵਾਲੇ ਲੋਕ ਉਦਾਸ, ਚਿੰਤਤ, ਡਰੇ ਹੋਏ, ਨਿਰਾਸ਼ ਜਾਂ ਗੁੱਸੇ ਵਿੱਚ ਮਹਿਸੂਸ ਕਰ ਸਕਦੇ ਹਨ, ਰੋ ਸਕਦੇ ਹਨ ਅਤੇ ਅਸਧਾਰਨ ਤੌਰ ‘ਤੇ ਭਾਵਨਾਤਮਕ, ਪਰੇਸ਼ਾਨ ਜਾਂ ਬੇਚੈਨ ਹੋ ਸਕਦੇ ਹਨ। ਉਹ ਦੂਜਿਆਂ ਤੋਂ ਵੱਖ, ਨਾਖੁਸ਼ ਹੋ ਸਕਦੇ ਹਨ ਅਤੇ ਹੌਲੀ ਪ੍ਰਤਿਕਿਰਿਆ ਕਰ ਸਕਦੇ ਹਨ। ਇਹ ਸਭ ਡਿਪਰੈਸ਼ਨ (ਉਦਾਸੀਨਤਾ) ਅਤੇ ਬੇਰੁਖ਼ੀ ਦੇ ਵਿਵਹਾਰ ਹਨ। ਵਿਆਕੁਲਤਾ, ਡਿਪਰੈਸ਼ਨ (ਉਦਾਸੀਨਤਾ) ਵਰਗੇ ਹੀ ਵਿਵਹਾਰ ਦਾ ਕਾਰਨ ਬਣ ਸਕਦੀ ਹੈ। ਡਿਮੈਂਸ਼ੀਆ ਵਾਲੇ ਲੋਕ ਇਕੱਲੇ ਰਹਿਣ, ਉਹਨਾਂ ਦੇ ਪੈਸਿਆਂ ਨੂੰ ਕੌਣ ਸੰਭਾਲ ਰਿਹਾ ਹੈ, ਜਾਂ ਗੁਆਚੀਆਂ ਵਸਤੂਆਂ ਕਿੱਥੇ ਚਲੀਆਂ ਗਈਆਂ ਹਨ ਬਾਰੇ ਚਿੰਤਾ ਕਰ ਸਕਦੇ ਹਨ ਅਤੇ ਵਿਆਕੁਲ ਬਣ ਸਕਦੇ ਹਨ।