ਭਾਗ ੫ ਪਾਠ ੬. ਭੁਲੇਖੇ ਅਤੇ ਮਨੋਭਰਮ ਇਹ ਪਾਠ ਮਹੱਤਵਪੂਰਨ ਕਿਉਂ ਹੈ? ਅਵਾਸਤਵਿਕ ਵਿਚਾਰ ਅਤੇ ਅਜਿਹੀਆਂ ਚੀਜ਼ਾਂ ਨੂੰ ਦੇਖਣਾ ਜੋ ਉੱਥੇ ਨਹੀਂ ਹਨ (ਭੁਲੇਖੇ ਅਤੇ ਮਨੋਭਰਮ) ਡਿਮੈਂਸ਼ੀਆ ਨਾਲ ਜੀ ਰਹੇ ਵਿਅਕਤੀ ਅਤੇ ਦੇਖਭਾਲ ਕਰਨ ਵਾਲੇ ਲਈ ਬਹੁਤ ਪਰੇਸ਼ਾਨ ਕਰਨ ਵਾਲੇ ਹੋ ਸਕਦਾ ਹੈ। ਇਹ ਪਾਠ ਮੇਰੀ ਕਿਵੇਂ ਮਦਦ ਕਰੇਗਾ? ਇਹ ਪਾਠ ਤੁਹਾਡੀ ਭੁਲੇਖਿਆਂ ਅਤੇ ਮਨੋਭਰਮਾਂ ਨੂੰ ਰੋਕਣ ਜਾਂ ਘਟਾਉਣ ਦੇ ਤਰੀਕਿਆਂ ਦੀ ਪਛਾਣ ਕਰਨ ਅਤੇ ਤੁਸੀਂ ਉਹਨਾਂ ਪ੍ਰਤੀ ਪ੍ਰਤਿਕਿਰਿਆ ਕਰਨ ਦੇ ਤਰੀਕੇ ਨੂੰ ਕਿਵੇਂ ਬਦਲ ਸਕਦੇ ਹੋ, ਵਿੱਚ ਮਦਦ ਕਰੇਗਾ। ਮੈਂ ਕੀ ਸਿੱਖਾਂਗਾ/ਸਿੱਖਾਂਗੀ? ਡਿਮੈਂਸ਼ੀਆ ਵਾਲੇ ਲੋਕਾਂ ਦੇ ਅਵਾਸਤਵਿਕ ਵਿਚਾਰ ਕਿਉਂ ਹੁੰਦੇ ਹਨ ਅਤੇ ਉਹਨਾਂ ਨੂੰ ਅਜਿਹੀਆਂ ਚੀਜ਼ਾਂ ਕਿਉਂ ਦਿਖਦੀਆਂ ਜਾਂ ਸੁਣਦੀਆਂ ਹਨ ਜੋ ਉੱਥੇ ਨਹੀਂ ਹਨ? ਭੁਲੇਖਿਆਂ ਅਤੇ ਮਨੋਭਰਮਾਂ ਨੂੰ ਕਿਵੇਂ ਰੋਕਿਆ ਜਾਵੇ ਜਾਂ ਘਟਾਇਆ ਜਾਵੇ?