ਭਾਗ ੫ ਪਾਠ ੭. ਦੁਹਰਾਉਣ ਵਾਲਾ ਵਿਵਹਾਰ ਇਹ ਪਾਠ ਮਹੱਤਵਪੂਰਨ ਕਿਉਂ ਹੈ? ਜੇਕਰ ਡਿਮੈਂਸ਼ੀਆ ਨਾਲ ਜੀ ਰਿਹਾ ਕੋਈ ਵਿਅਕਤੀ ਵਾਰ-ਵਾਰ ਚੀਜ਼ਾਂ ਨੂੰ ਦੁਹਰਾਉਂਦਾ ਹੈ ਤਾਂ ਇਹ ਉਸਦੇ ਆਪਣੇ ਲਈ ਅਤੇ ਦੇਖਭਾਲ ਕਰਨ ਵਾਲੇ ਲਈ ਤਣਾਅਪੂਰਨ ਹੋ ਸਕਦਾ ਹੈ। ਅਸੀਂ ਇਸਨੂੰ ‘ਦੁਹਰਾਉਣ ਵਾਲੇ ਵਿਵਹਾਰ’ ਕਹਾਂਗੇ। ਇਹ ਪਾਠ ਮੇਰੀ ਕਿਵੇਂ ਮਦਦ ਕਰੇਗਾ? ਇਹ ਪਾਠ ਤੁਹਾਡੀ ਇਹ ਸਮਝਣ ਵਿੱਚ ਮਦਦ ਕਰੇਗਾ ਕਿ ਦੁਹਰਾਉਣ ਵਾਲੇ ਵਿਵਹਾਰ ਕਿਉਂ ਵਾਪਰਦੇ ਹਨ, ਅਤੇ ਉਹਨਾਂ ‘ਤੇ ਕਿਵੇਂ ਪ੍ਰਤਿਕਿਰਿਆ ਕਰਨੀ ਹੈ ਅਤੇ ਉਹਨਾਂ ਨੂੰ ਕਿਵੇਂ ਘਟਾਉਣਾ ਹੈ। ਮੈਂ ਕੀ ਸਿੱਖਾਂਗਾ/ਸਿੱਖਾਂਗੀ? ਦੁਹਰਾਉਣ ਵਾਲਾ ਵਿਵਹਾਰ ਕੀ ਹੈ? ਦੁਹਰਾਉਣ ਵਾਲੇ ਵਿਵਹਾਰ ਦੀ ਸਥਿਤੀ ਵਿੱਚ ਡਿਮੈਂਸ਼ੀਆ ਨਾਲ ਜੀ ਰਹੇ ਵਿਅਕਤੀ ਨੂੰ ਕਿਵੇਂ ਦਿਲਾਸਾ ਦੇਣਾ ਹੈ?