ਭਾਗ

ਪਾਠ ੮. ਤੁਰਨਾ ਅਤੇ ਗੁਆਚ ਜਾਣਾ

ਡਿਮੈਂਸ਼ੀਆ ਵਾਲਾ ਵਿਅਕਤੀ ਏਧਰ-ਉਧਰ ਕਿਉਂ ਘੁੰਮਣਾ ਚਾਹ ਸਕਦਾ ਹੈ? 

ਮੈਂਸ਼ੀਆ ਵਾਲਾ ਵਿਅਕਤੀ ਜੋ ਭਟਕਦਾ ਜਾਂ ਦੂਰ ਚਲਾ ਜਾਂਦਾ ਹੈ, ਹੋ ਸਕਦਾ ਹੈ: 

  • ਉਸਦੀ ਕਸਰਤ ਕਰਨ ਦੀ ਇੱਛਾ ਹੋਵੇ।
  • ਉਹ ਨਿਯਮਿਤ ਤੌਰ ‘ਤੇ ਸੈਰ ਕਰਨ ਦੀ ਉਮਰ ਭਰ ਦੀ ਆਦਤ ਨੂੰ ਜਾਰੀ ਰੱਖ ਰਿਹਾ ਹੋਵੇ। 
  • ਉਹ ਕਾਫ਼ੀ ਉਤੇਜਿਤ ਨਾ ਹੋਣ ਕਾਰਨ ਬੋਰੀਅਤ ਤੋਂ ਛੁਟਕਾਰਾ ਪਾ ਰਿਹਾ ਹੋਵੇ। 
  • ਸਾਰਾ ਦਿਨ ਬੈਠ ਕੇ ਇਕੱਠੀ ਹੋਈ ਊਰਜਾ ਨੂੰ ਵਰਤ ਰਿਹਾ ਹੋਵੇ। 
  • ਜੋੜਾਂ ਦੇ ਦਰਦ ਜਾਂ ਅਕੜਾਹਟ ਦੇ ਦਰਦ ਅਤੇ ਬੇਅਰਾਮੀ ਤੋਂ ਰਾਹਤ ਪਾ ਰਿਹਾ ਹੋਵੇ। 
  • ਤਣਾਅ ਜਾਂ ਚਿੰਤਾ ‘ਤੇ ਪ੍ਰਤਿਕਿਰਿਆ ਕਰ ਰਿਹਾ ਹੋਵੇ।
  • ਆਪਣੇ ਆਲੇ ਦੁਆਲੇ ਬਾਰੇ ਗੁਆਚਿਆ ਜਾਂ ਅਨਿਸ਼ਚਿਤ ਮਹਿਸੂਸ ਕਰ ਰਿਹਾ ਹੋਵੇ।
  • ਬਾਹਰ ਜਾ ਕੇ ਭੁੱਲ ਗਿਆ ਹੋਵੇ ਕਿ ਉਹ ਕਿੱਥੇ ਜਾ ਰਿਹਾ ਸੀ।
  • ਅਤੀਤ ਜਾਂ ਵਰਤਮਾਨ ਦੇ ਕਿਸੇ ਵਿਅਕਤੀ ਜਾਂ ਕਿਸੇ ਚੀਜ਼ ਨੂੰ ਲੱਭ ਰਿਹਾ ਹੋਵੇ।
  • ਪੂਰਤੀ ਅਤੇ ਮਕਸਦ ਨੂੰ ਲੱਭ ਰਿਹਾ ਹੋਵੇ ਜਿਵੇਂ ਕਿ ਕੰਮ ‘ਤੇ ਜਾਣ ਦੀ ਇੱਛਾ।
  • ਸਮੇਂ ਬਾਰੇ ਉਲਝਣ ਵਿੱਚ ਪੈ ਜਾਂਦਾ ਹੋਵੇ।
60/74