ਭਾਗ ੫ ਪਾਠ ੮. ਤੁਰਨਾ ਅਤੇ ਗੁਆਚ ਜਾਣਾ ਆਓ ਸਮੀਖਿਆ ਕਰੀਏ ਕਿ ਤੁਸੀਂ ਕੀ ਸਿੱਖਿਆ ਹੈ ਏਧਰ-ਉਧਰ ਘੁੰਮਣਾ ਜਾਂ ਪੈਦਲ ਤੁਰ ਕੇ ਦੂਰ ਚਲੇ ਜਾਣਾ ਆਮ ਗੱਲ ਹੈ। ਪੈਦਲ ਤੁਰਨਾ ਸਿਹਤਮੰਦ ਕਸਰਤ ਹੋ ਸਕਦਾ ਹੈ, ਬੋਰੀਅਤ ਨੂੰ ਘਟਾ ਸਕਦਾ ਹੈ, ਅਤੇ ਵਿਅਕਤੀ ਦੀ ਇੱਕ ਆਮ ਆਦਤ ਜਾਂ ਰੁਟੀਨ ਹੋ ਸਕਦਾ ਹੈ। ਤੁਰ ਕੇ ਦੂਰ ਜਾਣਾ ਜਾਂ ਇਕੱਲੇ ਪੈਦਲ ਤੁਰਨਾ ਸੁਰੱਖਿਆ ਲਈ ਜੋਖਮ ਹੋ ਸਕਦਾ ਹੈ। ਤੁਰਨ ਅਤੇ ਗੁਆਚ ਜਾਣ ਬਾਰੇ ਚਿੰਤਾਵਾਂ ਡਿਮੈਂਸ਼ੀਆ ਨਾਲ ਜੀ ਰਹੇ ਵਿਅਕਤੀ ਅਤੇ ਦੇਖਭਾਲ ਕਰਨ ਵਾਲੇ ਲਈ ਬਹੁਤ ਪਰੇਸ਼ਾਨ ਕਰਨ ਵਾਲੀਆਂ ਹੋ ਸਕਦੀਆਂ ਹਨ। ਏਧਰ-ਉਧਰ ਘੁੰਮਣ ਜਾਂ ਤੁਰ ਕੇ ਦੂਰ ਜਾਣ ਦੇ ਸੰਭਵ ਕਾਰਨਾਂ ਦੀ ਪਛਾਣ ਕਰਨਾ ਮਹੱਤਵਪੂਰਨ ਹੈ। ਤੁਸੀਂ ਤੁਰਨ ਦੀ ਇੱਛਾ ‘ਤੇ ਕਿਵੇਂ ਪ੍ਰਤਿਕਿਰਿਆ ਕਰਦੇ ਹੋ, ਇਹ ਇਸਦੇ ਸੰਭਾਵਿਤ ਕਾਰਨਾਂ ‘ਤੇ ਅਧਾਰਤ ਹੋਣਾ ਚਾਹੀਦਾ ਹੈ। ਜੇਕਰ ਇੱਕ ਤਰੀਕਾ ਕੰਮ ਨਹੀਂ ਕਰਦਾ ਹੈ, ਤਾਂ ਇੱਕ ਹੋਰ ਅਜ਼ਮਾਓ। ਇਹ ਸਮਝੋ ਕਿ ਬਦਤਰ, ਪਰ ਨਾਲ ਹੀ ਬਿਹਤਰ ਪਲ ਵੀ ਹੋ ਸਕਦੇ ਹਨ। ਇੱਕ ਡੂੰਘਾ ਸਾਹ ਲਓ ਅਤੇ ਜਵਾਬ ਦੇਣ ਦੇ ਸਭ ਤੋਂ ਵਧੀਆ ਤਰੀਕਿਆਂ ਬਾਰੇ ਸੋਚੋ ਜੋ ਤੁਹਾਡੇ ਅਤੇ ਉਸ ਵਿਅਕਤੀ ਲਈ ਸਭ ਤੋਂ ਘੱਟ ਪਰੇਸ਼ਾਨ ਕਰਨ ਵਾਲਾ ਹੋਵੇਗਾ ਜਿਸਦੀ ਤੁਸੀਂ ਦੇਖਭਾਲ ਕਰਦੇ ਹੋ। ਜੇਕਰ ਤੁਸੀਂ ਇੱਕ ਮਜ਼ੇਦਾਰ ਦਿਨ ਦੀ ਯੋਜਨਾ ਬਣਾਉਣ ਬਾਰੇ ਹੋਰ ਜਾਣਨਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਭਾਗ 4 ਵਿੱਚ ਪਾਠ 5. ਰੋਜ਼ਾਨਾ ਦੇ ਰੁਟੀਨ, ਦੇਖੋ ਤੁਸੀਂ ਇਸ ਪਾਠ ਨੂੰ ਪੂਰਾ ਕਰ ਲਿਆ ਹੈ, ਬਹੁਤ ਵਧੀਆ!