ਭਾਗ ੨ ਪਾਠ ੧. ਇਕੱਠਿਆਂ ਯਾਤਰਾ ਡਿਮੈਂਸ਼ੀਆ ਵਾਲੇ ਵਿਅਕਤੀ ਨਾਲ ਕਿਵੇਂ ਜੁੜੇ ਰਹਿਣਾ ਹੈ? ਇਕੱਠੇ ਗੱਲ ਕਰਦੇ ਰਹਿਣਾ ਜ਼ਰੂਰੀ ਹੈ। ਤੁਸੀਂ ਜਿੰਨੀ ਜਲਦੀ ਡਿਮੈਂਸ਼ੀਆ ਬਾਰੇ, ਅਤੇ ਤੁਹਾਡੇ ਅਤੇ ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰਦੇ ਹੋ, ਉਸ ‘ਤੇ ਇਸਦੇ ਪ੍ਰਭਾਵਾਂ ਬਾਰੇ ਗੱਲ ਕਰਨਾ ਸ਼ੁਰੂ ਕਰੋਗੇ, ਓਨਾ ਹੀ ਬਿਹਤਰ ਹੈ। ਸਮਾਂ ਬੀਤਣ ਨਾਲ ਡਿਮੈਂਸ਼ੀਆ ਇਸ ਨੂੰ ਕਰਨਾ ਹੋਰ ਵੀ ਮੁਸ਼ਕਲ ਬਣਾ ਦੇਵੇਗਾ। ਹੁਣ ਹੋ ਰਹੀਆਂ ਤਬਦੀਲੀਆਂ ਬਾਰੇ ਅਤੇ ਭਵਿੱਖ ਵਿੱਚ ਕੀ ਹੋ ਸਕਦਾ ਹੈ, ਉਸ ਬਾਰੇ ਗੱਲ ਕਰੋ। ਇੱਕ ਦੂਜੇ ਨਾਲ ਜੁੜੇ ਰਹੋ ਅਤੇ ਉਹਨਾਂ ਤਬਦੀਲੀਆਂ ਬਾਰੇ ਚਰਚਾ ਕਰੋ ਜੋ ਸਮੇਂ ਦੇ ਨਾਲ ਹੋ ਸਕਦੀਆਂ ਹਨ। ਸੁਝਾਅ ਡਿਮੈਂਸ਼ੀਆ ਨਾਲ ਜੀ ਰਹੇ ਕਿਸੇ ਵਿਅਕਤੀ ਨਾਲ ਬਿਹਤਰ ਗੱਲਬਾਤ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਇੱਥੇ ਕੁਝ ਛੋਟੇ ਸੁਝਾਅ ਹਨ: ਸਰਲ ਵਾਕਾਂ ਦੀ ਵਰਤੋਂ ਕਰੋ। ਆਪਣੀਆਂ ਭਾਵਨਾਵਾਂ ‘ਤੇ ਕਾਬੂ ਰੱਖਣ ਦੀ ਕੋਸ਼ਿਸ਼ ਕਰੋ। ਆਪਣੇ ਲਈ ਅਤੇ ਇੱਕ ਦੂਜੇ ਲਈ ਸਮਾਂ ਕੱਢੋ। ਬਿਮਾਰੀ ਦੇ ਬਾਅਦ ਦੇ ਪੜਾਵਾਂ ਸਮੇਤ, ਡਿਮੈਂਸ਼ੀਆ ਨਾਲ ਜੀ ਰਹੇ ਵਿਅਕਤੀ ਨਾਲ ਗੱਲਬਾਤ ਨੂੰ ਕਿਵੇਂ ਸੁਧਾਰਿਆ ਜਾਵੇ, ਇਸ ਬਾਰੇ ਹੋਰ ਸੁਝਾਵਾਂ ਲਈ, ਇਸ ਭਾਗ ਵਿੱਚ ਪਾਠ ੨. ਗੱਲਬਾਤ ਵਿੱਚ ਸੁਧਾਰ ਕਰਨਾ ਨੂੰ ਪੜ੍ਹੋ।