ਭਾਗ ੨ ਪਾਠ ੩. ਫੈਸਲੇ ਲੈਣ ਵਿੱਚ ਸਹਾਇਤਾ ਕਰਨੀ ਰੋਜ਼ਾਨਾ ਦੇ ਫੈਸਲੇ ਲੈਣ ਲਈ ਡਿਮੈਂਸ਼ੀਆ ਵਾਲੇ ਕਿਸੇ ਵਿਅਕਤੀ ਦੀ ਸਹਾਇਤਾ ਕਿਵੇਂ ਕਰਨੀ ਹੈ? ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰਦੇ ਹੋ ਉਸ ਨੂੰ ਉਹ ਕੁਝ ਵੀ ਕਰਨ ਲਈ ਉਤਸ਼ਾਹਿਤ ਕਰਨਾ ਮਹੱਤਵਪੂਰਨ ਹੈ ਜੋ ਉਹ ਹਾਲੇ ਵੀ ਕਰਨ ਦੇ ਸਮਰੱਥ ਹੈ। ਫੈਸਲੇ ਲੈਣ ਵਿੱਚ ਉਹਨਾਂ ਦੀ ਸਹਾਇਤਾ ਕਰਨ ਨਾਲ ਉਹਨਾਂ ਨੂੰ ਵਧੇਰੇ ਸੁਤੰਤਰ ਬਣਨ ਵਿੱਚ ਮਦਦ ਮਿਲੇਗੀ। ਫੈਸਲੇ ਲੈਣ ਵਿੱਚ ਉਹਨਾਂ ਦੀ ਸਹਾਇਤਾ ਕਰਨ ਨਾਲ ਉਹਨਾਂ ਦੇ ਸਵੈ-ਮਾਣ ਵਿੱਚ ਵੀ ਸੁਧਾਰ ਹੋ ਸਕਦਾ ਹੈ। ਆਓ ਇੱਕ ਉਦਾਹਰਨ ‘ਤੇ ਨਜ਼ਰ ਮਾਰੀਏ ਸੁਖਰਾਜ ਨੂੰ ਅਲਜ਼ਾਈਮਰ ਰੋਗ ਹੈ ਅਤੇ ਉਹ ਤੇਜਬੀਰ ਨਾਲ ਵਿਆਹਿਆ ਹੋਇਆ ਹੈ। ਸੁਖਰਾਜ ਹਮੇਸ਼ਾਂ ਅਗਲੇ ਦਿਨ ਲਈ ਆਪਣਾ ਕੁੜਤਾ ਪਜਾਮਾ ਸ਼ਾਮ ਨੂੰ ਕੱਢ ਦਿੰਦਾ ਸੀ। ਹੁਣ ਉਸਨੂੰ ਡਿਮੈਂਸ਼ੀਆ ਹੈ, ਉਹ ਅਜਿਹਾ ਕਰਨਾ ਭੁੱਲ ਜਾਂਦਾ ਹੈ ਅਤੇ ਕਈ ਵਾਰ ਉਹੀ ਕੱਪੜੇ ਰੋਜ਼ਾਨਾ ਪਹਿਨਦਾ ਹੈ। ਆਪਣੀ ਸਮਝ ਦੀ ਜਾਂਚ ਕਰੋਰੋਜ਼ਾਨਾ ਦੇ ਫੈਸਲੇ ਲੈਣ ਲਈ ਸਹਾਇਤਾ। ਤੁਹਾਡੇ ਖ਼ਿਆਲ ਵਿੱਚ ਇਹ ਯਕੀਨੀ ਬਣਾਉਣ ਦਾ ਸਭ ਤੋਂ ਵਧੀਆ ਤਰੀਕਾ ਕੀ ਹੈ ਕਿ ਸੁਖਰਾਜ ਸਾਫ਼ ਕੱਪੜੇ ਪਹਿਨੇ, ਅਤੇ ਨਾਲ ਹੀ ਉਸ ਦੇ ਫੈਸਲੇ ਕੋਈ ਦੂਜਾ ਵਿਅਕਤੀ ਨਾ ਲਵੇ? ਤੇਜਬੀਰ ਅਤੇ ਸੁਖਰਾਜ ਦੇ ਸੌਣ ਤੋਂ ਪਹਿਲਾਂ, ਤੇਜਬੀਰ ਸੁਖਰਾਜ ਨੂੰ ਪੁੱਛਦੀ ਹੈ ਕਿ ਉਹ ਅਗਲੇ ਦਿਨ ਕਿਹੜੇ ਕੱਪੜੇ ਪਹਿਨਣਾ ਚਾਹੁੰਦਾ ਹੈ। ਉਹ ਫਿਰ ਸੁਖਰਾਜ ਨੂੰ ਉਹਨਾਂ ਨੂੰ ਬਾਹਰ ਰੱਖਣ ਲਈ ਕਹਿੰਦੀ ਹੈ। ਤੇਜਬੀਰ ਸੁਖਰਾਜ ਲਈ ਕੱਪੜੇ ਚੁਣਦੀ ਹੈ ਅਤੇ ਉਹ ਸੁਖਰਾਜ ਨੂੰ ਬਾਹਰ ਰੱਖਣ ਲਈ ਕਹਿੰਦੀ ਹੈ। ਤੇਜਬੀਰ ਸਵੇਰੇ ਸੁਖਰਾਜ ਲਈ ਕੱਪੜੇ ਚੁਣਦੀ ਹੈ ਅਤੇ ਪਹਿਨਣ ਲਈ ਸਿੱਧੇ ਸੁਖਰਾਜ ਨੂੰ ਦਿੰਦੀ ਹੈ। ਸਹੀ ਜਵਾਬ ਦਿਖਾਓ ਤੇਜਬੀਰ ਅਤੇ ਸੁਖਰਾਜ ਦੇ ਸੌਣ ਤੋਂ ਪਹਿਲਾਂ, ਤੇਜਬੀਰ ਸੁਖਰਾਜ ਨੂੰ ਪੁੱਛਦੀ ਹੈ ਕਿ ਉਹ ਅਗਲੇ ਦਿਨ ਕਿਹੜੇ ਕੱਪੜੇ ਪਹਿਨਣਾ ਚਾਹੁੰਦਾ ਹੈ। ਉਹ ਫਿਰ ਸੁਖਰਾਜ ਨੂੰ ਉਹਨਾਂ ਨੂੰ ਬਾਹਰ ਰੱਖਣ ਲਈ ਕਹਿੰਦੀ ਹੈ। ਇਹ ਸਹੀ ਜਵਾਬ ਹੈ! ਇਸ ਤਰ੍ਹਾਂ ਸੁਖਰਾਜ ਨੂੰ ਉਹ ਕੰਮ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ਜੋ ਉਹ ਹਾਲੇ ਵੀ ਕਰ ਸਕਦਾ ਹੈ। ਤੇਜਬੀਰ ਸੁਖਰਾਜ ਲਈ ਕੱਪੜੇ ਚੁਣਦੀ ਹੈ ਅਤੇ ਉਹ ਸੁਖਰਾਜ ਨੂੰ ਬਾਹਰ ਰੱਖਣ ਲਈ ਕਹਿੰਦੀ ਹੈ। ਇਹ ਜਵਾਬ ਠੀਕ-ਠੀਕ ਹੈ। ਇਹ ਚੰਗੀ ਗੱਲ ਹੈ ਕਿ ਸੁਖਰਾਜ ਨੂੰ ਆਪਣੇ ਕੱਪੜੇ ਖੁਦ ਰੱਖਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ; ਹਾਲਾਂਕਿ, ਇਹ ਬਿਹਤਰ ਹੁੰਦਾ ਜੇਕਰ ਤੇਜਬੀਰ ਸੁਖਰਾਜ ਦੀ ਉਸਦਾ ਫੈਸਲਾ ਕਰਨ ਵਿੱਚ ਸਹਾਇਤਾ ਕਰਦੀ ਕਿ ਕੀ ਪਹਿਨਣਾ ਹੈ। ਤੇਜਬੀਰ ਸਵੇਰੇ ਸੁਖਰਾਜ ਲਈ ਕੱਪੜੇ ਚੁਣਦੀ ਹੈ ਅਤੇ ਪਹਿਨਣ ਲਈ ਸਿੱਧੇ ਸੁਖਰਾਜ ਨੂੰ ਦਿੰਦੀ ਹੈ। ਇਹ ਇੱਕ ਚੰਗਾ ਵਿਕਲਪ ਨਹੀਂ ਹੈ ਤੇਜਬੀਰ ਸੁਖਰਾਜ ਤੋਂ ਕੰਟਰੋਲ ਲੈ ਰਹੀ ਹੈ। ਇਹ ਬਿਹਤਰ ਹੋਵੇਗਾ ਜੇਕਰ ਉਹ ਉਸਦੀ ਆਪਣਾ ਫੈਸਲਾ ਲੈਣ ਵਿੱਚ ਸਹਾਇਤਾ ਕਰੇ ਅਤੇ ਉਸਨੂੰ ਉਹ ਕੰਮ ਕਰਨ ਲਈ ਉਤਸ਼ਾਹਿਤ ਕਰੇ ਜੋ ਉਹ ਹਾਲੇ ਵੀ ਕਰ ਸਕਦਾ ਹੈ, ਜਿਵੇਂ ਕਿ ਕੱਪੜੇ ਬਾਹਰ ਰੱਖਣਾ। ਗਲਤੀ: ਕਿਰਪਾ ਕਰਕੇ ਘੱਟੋ-ਘੱਟ ਇੱਕੋ ਵਿਕਲਪ ਚੁਣੋ>ਜਾਰੀ ਰੱਖਣ ਤੋਂ ਪਹਿਲਾਂ ਕਿਰਪਾ ਕਰਕੇ ‘ਸਹੀ ਜਵਾਬ ਦਿਖਾਓ’ ‘ਤੇ ਕਲਿੱਕ ਕਰੋ>ਗਲਤੀ: ਕਿਰਪਾ ਕਰਕੇ ਟੈਕਸਟ ਬਾਕਸ ਵਿੱਚ ਆਪਣੇ ਜਵਾਬ ਟਾਈਪ ਕਰੋ>