ਭਾਗ ੨ ਪਾਠ ੧. ਇਕੱਠਿਆਂ ਯਾਤਰਾ ਆਓ ਇੱਕ ਉਦਾਹਰਨ ‘ਤੇ ਨਜ਼ਰ ਮਾਰੀਏ ਸੁਖਵਿੰਦਰ ਨੂੰ ਡਿਮੈਂਸ਼ੀਆ ਹੈ ਅਤੇ ਉਹ ਆਪਣੇ ਪਤੀ ਅਮਰਦੀਪ ਨਾਲ ਰਹਿੰਦੀ ਹੈ। ਸੁਖਵਿੰਦਰ ਅਤੇ ਅਮਰਦੀਪ ਦੋਵੇਂ ਸੁਪਰਮਾਰਕੀਟ ਜਾਂਦੇ ਹਨ। ਸੁਖਵਿੰਦਰ ਗਲਤੀ ਨਾਲ ਟਰੌਲੀ ਵਿੱਚ ਚਿਕਨ ਪਾ ਲੈਂਦੀ ਹੈ ਹਾਲਾਂਕਿ ਸੁਖਵਿੰਦਰ ਅਤੇ ਅਮਰਦੀਪ ਦੋਵੇਂ ਹੀ ਸ਼ਾਕਾਹਾਰੀ ਭੋਜਨ ਖਾਂਦੇ ਹਨ। ਆਪਣੀ ਸਮਝ ਦੀ ਜਾਂਚ ਕਰੋਯਾਦਦਾਸ਼ਤ ਦੇ ਨੁਕਸਾਨ ਬਾਰੇ ਨਿਰਾਸ਼ਾ। ਜੋ ਹੋਇਆ ਉਸ ਬਾਰੇ ਅਮਰਦੀਪ ਨੂੰ ਸੁਖਵਿੰਦਰ ਨਾਲ ਕਿਵੇਂ ਗੱਲ ਕਰਨੀ ਚਾਹੀਦੀ ਹੈ? ਉਹਨਾਂ ਸਾਰੀਆਂ ਪ੍ਰਤਿਕਿਰਿਆਵਾਂ ‘ਤੇ ਸਹੀ ਦਾ ਨਿਸ਼ਾਨ ਲਗਾਓ ਜੋ ਤੁਸੀਂ ਮਹਿਸੂਸ ਕਰਦੇ ਹੋ ਕਿ ਢੁਕਵੀਆਂ ਹਨ। ਸੁਖਵਿੰਦਰ ਨੂੰ ਇਕੱਲੇ ਛੱਡੋ ਅਤੇ ਦੇਖੋ ਕਿ ਕੀ ਹੁੰਦਾ ਹੈ।ਸੁਖਵਿੰਦਰ ਨੂੰ ਚੀਜ਼ਾਂ ਨੂੰ ਯਾਦ ਰੱਖਣ ਲਈ ‘ਹੋਰ ਮਿਹਨਤ’ ਕਰਨ ਲਈ ਕਹੋ।ਸੁਖਵਿੰਦਰ ਨੂੰ ਹੁਣ ਖਰੀਦਦਾਰੀ ਨਾ ਕਰਨ ਦਿਓ। ਸੁਖਵਿੰਦਰ ਨੂੰ ਪੁੱਛੋ ਕਿ ਉਹ ਆਪਣੀ ਯਾਦਦਾਸ਼ਤ ਦੇ ਨੁਕਸਾਨ ਬਾਰੇ ਕਿਵੇਂ ਮਹਿਸੂਸ ਕਰਦੀ ਹੈ। ਸੁਖਵਿੰਦਰ ‘ਤੇ ਦੋਸ਼ ਨਾ ਲਗਾਓ, ਪਰ ਹਰ ਵਾਰ ਖਰੀਦਦਾਰੀ ਕਰਨ ਤੋਂ ਪਹਿਲਾਂ ਉਸ ਦੇ ਨਾਲ ਇੱਕ ਖਰੀਦਦਾਰੀ ਸੂਚੀ ਬਣਾਓ।ਸਹੀ ਜਵਾਬ ਦਿਖਾਓ ਸੁਖਵਿੰਦਰ ਨੂੰ ਇਕੱਲੇ ਛੱਡੋ ਅਤੇ ਦੇਖੋ ਕਿ ਕੀ ਹੁੰਦਾ ਹੈ। ਇਹ ਮਦਦਗਾਰ ਪ੍ਰਤਿਕਿਰਿਆ ਨਹੀਂ ਹੈ, ਕਿਉਂਕਿ ਸੁਖਵਿੰਦਰ ਅਤੇ ਅਮਰਦੀਪ ਦੋਵੇਂ ਨਿਰਾਸ਼ ਮਹਿਸੂਸ ਕਰਦੇ ਹਨ। ਜੁੜੇ ਰਹਿਣ ਲਈ ਉਹਨਾਂ ਦੀ ਨਿਰਾਸ਼ਾ ਅਤੇ ਭਵਿੱਖ ਬਾਰੇ ਚਿੰਤਾਵਾਂ ਬਾਰੇ ਗੱਲ ਕਰਨਾ ਮਹੱਤਵਪੂਰਨ ਹੈ। ਸੁਖਵਿੰਦਰ ਨੂੰ ਚੀਜ਼ਾਂ ਨੂੰ ਯਾਦ ਰੱਖਣ ਲਈ ‘ਹੋਰ ਮਿਹਨਤ’ ਕਰਨ ਲਈ ਕਹੋ। ਇਹ ਚੰਗੀ ਪ੍ਰਤਿਕਿਰਿਆ ਨਹੀਂ ਹੈ, ਕਿਉਂਕਿ ਯਾਦਦਾਸ਼ਤ ਦਾ ਨੁਕਸਾਨ ਡਿਮੈਂਸ਼ੀਆ ਨਾਲ ਰਹਿਣ ਦਾ ਹਿੱਸਾ ਹੈ, ਇਸ ਦੇ ਬਦਲਣ ਦੀ ਸੰਭਾਵਨਾ ਨਹੀਂ ਹੈ। ਸੁਖਵਿੰਦਰ ਨੂੰ ਹੁਣ ਖਰੀਦਦਾਰੀ ਨਾ ਕਰਨ ਦਿਓ। ਇਹ ਚੰਗੀ ਪ੍ਰਤਿਕਿਰਿਆ ਨਹੀਂ ਹੈ ਕਿਉਂਕਿ ਖਰੀਦਦਾਰੀ ਕਰਨਾ ਸੁਖਵਿੰਦਰ ਲਈ ਮਹੱਤਵਪੂਰਨ ਹੈ। ਖਰੀਦਦਾਰੀ ਕਰਨਾ ਸੁਖਵਿੰਦਰ ਨੂੰ ਜੀਵਨ ਦਾ ਮਕਸਦ ਅਤੇ ਸਨਮਾਨ ਦੀ ਭਾਵਨਾ ਦੇ ਸਕਦਾ ਹੈ। ਸੁਖਵਿੰਦਰ ਨੂੰ ਪੁੱਛੋ ਕਿ ਉਹ ਆਪਣੀ ਯਾਦਦਾਸ਼ਤ ਦੇ ਨੁਕਸਾਨ ਬਾਰੇ ਕਿਵੇਂ ਮਹਿਸੂਸ ਕਰਦੀ ਹੈ। ਇਹ ਇੱਕ ਚੰਗੀ ਪ੍ਰਤਿਕਿਰਿਆ ਹੈ ਕਿਉਂਕਿ ਅਮਰਦੀਪ ਸੁਖਵਿੰਦਰ ‘ਤੇ ਇਸਦੇ ਪ੍ਰਭਾਵ ਬਾਰੇ ਚਰਚਾ ਕਰਕੇ ਅਤੇ ‘ਜੁੜੇ’ ਰਹਿ ਕੇ ਮੁੱਦੇ ਨੂੰ ਹੱਲ ਕਰ ਰਿਹਾ ਹੈ। ਅਮਰਦੀਪ ਉਸਦੀ ਯਾਦਦਾਸ਼ਤ ਦੇ ਨੁਕਸਾਨ ਬਾਰੇ ਆਪਣੀਆਂ ਚਿੰਤਾਵਾਂ ਵੀ ਸਾਂਝੀਆਂ ਕਰ ਸਕਦਾ ਹੈ। ਸੁਖਵਿੰਦਰ ‘ਤੇ ਦੋਸ਼ ਨਾ ਲਗਾਓ, ਪਰ ਹਰ ਵਾਰ ਖਰੀਦਦਾਰੀ ਕਰਨ ਤੋਂ ਪਹਿਲਾਂ ਉਸ ਦੇ ਨਾਲ ਇੱਕ ਖਰੀਦਦਾਰੀ ਸੂਚੀ ਬਣਾਓ। ਇਹ ਇੱਕ ਬਹੁਤ ਵਧੀਆ ਪ੍ਰਤਿਕਿਰਿਆ ਹੈ, ਕਿਉਂਕਿ ਇਸ ਨਾਲ ਸੁਖਵਿੰਦਰ ਨੂੰ ਖਰੀਦਦਾਰੀ ਜਾਰੀ ਰੱਖਣ ਅਤੇ ਜਿੰਨੀ ਦੇਰ ਤੱਕ ਸੰਭਵ ਹੋ ਸਕੇ ਆਪਣੀ ਆਜ਼ਾਦੀ ਨੂੰ ਬਰਕਰਾਰ ਰੱਖਣ ਵਿੱਚ ਮਦਦ ਮਿਲੇਗੀ। ਗਲਤੀ: ਕਿਰਪਾ ਕਰਕੇ ਘੱਟੋ-ਘੱਟ ਇੱਕੋ ਵਿਕਲਪ ਚੁਣੋ>ਜਾਰੀ ਰੱਖਣ ਤੋਂ ਪਹਿਲਾਂ ਕਿਰਪਾ ਕਰਕੇ ‘ਸਹੀ ਜਵਾਬ ਦਿਖਾਓ’ ‘ਤੇ ਕਲਿੱਕ ਕਰੋ>ਗਲਤੀ: ਕਿਰਪਾ ਕਰਕੇ ਟੈਕਸਟ ਬਾਕਸ ਵਿੱਚ ਆਪਣੇ ਜਵਾਬ ਟਾਈਪ ਕਰੋ>