ਭਾਗ ੨ ਪਾਠ ੪. ਦੂਜਿਆਂ ਨੂੰ ਸ਼ਾਮਲ ਕਰਨਾ ਅਤੇ ਮਦਦ ਲੈਣੀ ਗਤੀਵਿਧੀ ਦੂਜਿਆਂ ਨੂੰ ਸ਼ਾਮਲ ਕਰਨ ਦੀ ਤੁਹਾਡੀ ਆਪਣੀ ਯੋਜਨਾ ਡਿਮੈਂਸ਼ੀਆ ਵਾਲੇ ਆਪਣੇ ਪਰਿਵਾਰ ਦੇ ਮੈਂਬਰ ਜਾਂ ਜਾਣ-ਪਛਣ ਵਾਲੇ ਵਿਅਕਤੀ ਦੀ ਦੇਖਭਾਲ ਵਿੱਚ ਦੂਜਿਆਂ ਨੂੰ ਸ਼ਾਮਲ ਕਰਨ ਲਈ ਆਪਣੀ ਖੁਦ ਦੀ ਯੋਜਨਾ ਬਣਾਓ। ਹੁਣ ਸੋਚੋ ਕਿ ਤੁਹਾਡੀਆਂ ਇੱਛਾਵਾਂ ਕੀ ਹਨ ਅਤੇ ਤੁਸੀਂ ਮਦਦ ਲਈ ਕਿਸ ਕੋਲ ਜਾ ਸਕਦੇ ਹੋ। ਆਪਣੇ ਆਪ ਦੀ ਅਜਿਹੀ ਸਥਿਤੀ ਵਿੱਚ ਹੋਣ ਦੀ ਕਲਪਨਾ ਕਰੋ ਜਿਸ ਵਿੱਚ ਤੁਸੀਂ ਮਦਦ ਮੰਗੋਗੇ। ਕਿਰਪਾ ਕਰਕੇ ਹੇਠਾਂ ਦਿੱਤੇ ਖ਼ਾਨਿਆਂ ਵਿੱਚ ਅੱਗੇ ਦਿੱਤੇ ਸਵਾਲਾਂ ਦੇ ਜਵਾਬ ਦਿਓ। ਤੁਸੀਂ ਕਿਸ ਤੋਂ ਮਦਦ ਮੰਗਣਾ ਚਾਹੋਗੇ? ਤੁਸੀਂ ਕੀ ਕਹਿਣਾ ਚਾਹੋਗੇ? ਜੇਕਰ ਵਿਅਕਤੀ ਮਦਦ ਨਹੀਂ ਕਰਨਾ ਚਾਹੁੰਦਾ ਤਾਂ ਤੁਸੀਂ ਕੀ ਕਰੋਗੇ? ਜੇਕਰ ਵਿਅਕਤੀ ਮਦਦ ਕਰਨਾ ਚਾਹੁੰਦਾ ਹੈ ਤਾਂ ਤੁਸੀਂ ਕੀ ਕਰੋਗੇ? ਸੇਵ ਕਰੋ