ਭਾਗ

ਪਾਠ ੪. ਦੂਜਿਆਂ ਨੂੰ ਸ਼ਾਮਲ ਕਰਨਾ ਅਤੇ ਮਦਦ ਲੈਣੀ

ਤੁਸੀਂ ਕਿਸ ਕੰਮ ਵਿੱਚ ਹੋਰ ਮਦਦ ਲੈਣੀ ਚਾਹੋਗੇ?

ਕਿਸੇ ਤੋਂ ਮਦਦ ਮੰਗਣ ਤੋਂ ਪਹਿਲਾਂ, ਇਹ ਜਾਣਨਾ ਮਹੱਤਵਪੂਰਨ ਹੈ ਕਿ ਤੁਸੀਂ ਕੀ ਮੰਗਣਾ ਚਾਹੁੰਦੇ ਹੋ। ਆਪਣੀਆਂ ਲੋੜਾਂ ਦੀ ਇੱਛਾ ਸੂਚੀ ਬਣਾਉਣ ਨਾਲ ਮਦਦ ਮਿਲ ਸਕਦੀ ਹੈ।

ਆਓ ਪਹਿਲਾਂ ਕਵਿਤਾ, ਜਸਵੰਤ ਅਤੇ ਬਲਵੰਤ ‘ਤੇ ਇੱਕ ਨਜ਼ਰ ਮਾਰੀਏ। ਤੁਸੀਂ ਹੇਠਾਂ ਉਹਨਾਂ ਦੀਆਂ ਇੱਛਾ ਸੂਚੀਆਂ ਦੇਖ ਸਕਦੇ ਹੋ।

ਕਵਿਤਾ ਮੈਂ ਕੋਈ ਸ਼ੌਕ ਜਾਂ ਗਤੀਵਿਧੀ ਕਰਨ ਲਈ ਇੱਕ ਸ਼ਾਮ ਆਪਣੇ ਲਈ ਚਾਹਾਂਗੀ। ਮੈਂ ਘਰ ਦੀ ਸਫ਼ਾਈ ਵਿੱਚ ਮਦਦ ਲੈਣੀ ਚਾਹਾਂਗੀ।

ਜਸਵੰਤ ਮੈਂ ਆਪਣੇ ਤਜ਼ਰਬੇ ਸਾਂਝੇ ਕਰਨ ਅਤੇ ਸੁਝਾਅ ਪ੍ਰਾਪਤ ਕਰਨ ਲਈ ਹੋਰ ਦੇਖਭਾਲ ਕਰਨ ਵਾਲਿਆਂ ਨਾਲ ਸੰਪਰਕ ਕਰਨਾ ਚਾਹਾਂਗਾ।

ਬਲਵੰਤ  ਮੈਂ ਕੋਈ ਅਜਿਹਾ ਵਿਅਕਤੀ ਚਾਹਾਂਗੀ ਜਿਸ ਨਾਲ ਮੈਂ ਆਪਣੀਆਂ ਭਾਵਨਾਵਾਂ ਬਾਰੇ ਗੱਲ ਕਰ ਸਕਾਂ।

50/58