ਭਾਗ

੨

ਪਾਠ ੨. ਗੱਲਬਾਤ ਵਿੱਚ ਸੁਧਾਰ ਕਰਨਾ

ਆਓ ਇੱਕ ਉਦਾਹਰਨ ‘ਤੇ ਨਜ਼ਰ ਮਾਰੀਏ

ਅਜੀਤ ਆਪਣੇ ਪਿਤਾ ਨੂੰ ਮਿਲਣ ਜਾ ਰਿਹਾ ਹੈ ਜਿਸ ਨੂੰ ਡਿਮੈਂਸ਼ੀਆ ਹੈ। ਜਦੋਂ ਉਸਦੇ ਪਿਤਾ ਅਜੀਤ ਨੂੰ ਆਪਣੀ ਸਵੇਰ ਦਾ ਵਰਣਨ ਕਰਨਾ ਚਾਹੁੰਦੇ ਹਨ, ਤਾਂ ਉਹਨਾਂ ਨੂੰ ਸਹੀ ਸ਼ਬਦ ਨਹੀਂ ਮਿਲਦੇ। ਅਜੀਤ ਆਪਣੇ ਪਿਤਾ ਦੇ ਸਾਹਮਣੇ ਆਪਣੀ ਪਤਨੀ ਨੂੰ ਕਹਿੰਦਾ ਹੈ: “ਮੈਨੂੰ ਬਿਲਕੁਲ ਨਹੀਂ ਪਤਾ ਕਿ ਉਹ ਕੀ ਕਹਿ ਰਹੇ ਹਨ!” ਉਸਦੀ ਪਤਨੀ ਜਵਾਬ ਦਿੰਦੀ ਹੈ: “ਹਾਂ, ਮੈਨੂੰ ਵੀ ਨਹੀਂ ਪਤਾ। ਬਸ ਉਹਨਾਂ ਨੂੰ ਅਣਦੇਖਿਆ ਕਰੋ!”

ਆਪਣੀ ਸਮਝ ਦੀ ਜਾਂਚ ਕਰੋ

ਪ੍ਰਤਿਕਿਰਿਆਵਾਂ ਵੱਲ ਧਿਆਨ ਦਿਓ।

ਤੁਹਾਡੇ ਵਿਚਾਰ ਵਿੱਚ ਹੇਠਾਂ ਦਿੱਤੇ ਕਥਨਾਂ ਵਿੱਚੋਂ ਕਿਹੜਾ ਸਹੀ ਹੈ?

ਉਹਨਾਂ ਸਾਰੇ ਜਵਾਬਾਂ ‘ਤੇ ਸਹੀ ਦਾ ਨਿਸ਼ਾਨ ਲਗਾਓ ਜੋ ਕਿ ਤੁਸੀਂ ਮਹਿਸੂਸ ਕਰਦੇ ਹੋ ਕਿ ਢੁਕਵੇਂ ਹਨ।

ਯਾਦ ਰੱਖੋ 

  • ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰ ਰਹੇ ਹੋ, ਉਸ ਨੂੰ ਗੰਭੀਰਤਾ ਨਾਲ ਲੈਣਾ ਅਤੇ ਉਸ ਨਾਲ ਆਦਰ ਅਤੇ ਸਨਮਾਨ ਨਾਲ ਪੇਸ਼ ਆਉਣਾ ਮਹੱਤਵਪੂਰਨ ਹੈ।
  • ਉਹਨਾਂ ਦੀ ਮੌਜੂਦਗੀ ਵਿੱਚ ਉਹਨਾਂ ਬਾਰੇ ਗੱਲ ਨਾ ਕਰੋ।
  • ਧੀਰਜ ਰੱਖੋ ਅਤੇ ਉਹਨਾਂ ਨੂੰ ਸਹੀ ਸ਼ਬਦ ਲੱਭਣ ਲਈ ਸਮਾਂ ਦਿਓ।
  • ਜਦੋਂ ਉਸ ਵਿਅਕਤੀ, ਜਿਸਦੀ ਤੁਸੀਂ ਦੇਖਭਾਲ ਕਰਦੇ ਹੋ, ਨੂੰ ਸਮਝਣਾ ਮੁਸ਼ਕਲ ਹੁੰਦਾ ਹੈ, ਤਾਂ ਇਹ ਸਮਝਣ ਲਈ ਕਿ ਉਹਨਾਂ ਦਾ ਕੀ ਮਤਲਬ ਹੈ, ਬੰਦ-ਸਿਰੇ ਵਾਲੇ ਸਵਾਲ ਪੁੱਛਣਾ ਮਦਦਗਾਰ ਹੋ ਸਕਦਾ ਹੈ ਜਿਨ੍ਹਾਂ ਦਾ ਜਵਾਬ ਹਾਂ ਜਾਂ ਨਾਂਹ ਵਿੱਚ ਦਿੱਤਾ ਜਾ ਸਕਦਾ ਹੈ।
21/58