ਭਾਗ ੨ ਪਾਠ ੨. ਗੱਲਬਾਤ ਵਿੱਚ ਸੁਧਾਰ ਕਰਨਾ ਹਮਦਰਦੀ ਕਿਵੇਂ ਦਿਖਾਉਣੀ ਹੈ? ਇਹ ਮਹੱਤਵਪੂਰਨ ਹੈ ਕਿ ਤੁਸੀਂ ਹਮਦਰਦੀ ਦਿਖਾਓ, ਭਾਵੇਂ ਡਿਮੈਂਸ਼ੀਆ ਨਾਲ ਜੀ ਰਿਹਾ ਕੋਈ ਵਿਅਕਤੀ ਇੱਕੋ ਸਵਾਲ ਨੂੰ ਵਾਰ-ਵਾਰ ਦੁਹਰਾ ਰਿਹਾ ਹੋਵੇ, ਜਾਂ ਇੱਕ ਦੂਜੇ ਨੂੰ ਸਮਝਣਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਹੈ। ਤੁਹਾਨੂੰ ਯਾਦ ਰੱਖਣ ਦੀ ਲੋੜ ਹੈ ਕਿ ਡਿਮੈਂਸ਼ੀਆ ਇੱਕ ਬਿਮਾਰੀ ਹੈ ਜੋ ਗੱਲਬਾਤ ਨੂੰ ਔਖਾ ਬਣਾ ਸਕਦੀ ਹੈ। ਉਦਾਹਰਨ ਲਈ, ਡਿਮੈਂਸ਼ੀਆ ਨਾਲ ਜੀ ਰਿਹਾ ਵਿਅਕਤੀ ਸ਼ਾਇਦ ਭੁੱਲ ਗਿਆ ਹੋਵੇ ਕਿ ਉਸਨੇ ਹੁਣੇ ਕੀ ਕਿਹਾ ਹੈ। ਤੁਹਾਨੂੰ ਵਾਧੂ ਕੋਸ਼ਿਸ਼ ਵਰਤਣ ਅਤੇ ਉਸ ਵਿਅਕਤੀ ਨਾਲ ਧੀਰਜ ਰੱਖਣ ਦੀ ਲੋੜ ਹੈ ਜਿਸਦੀ ਤੁਸੀਂ ਦੇਖਭਾਲ ਕਰਦੇ ਹੋ। ਆਓ ਇੱਕ ਉਦਾਹਰਨ ‘ਤੇ ਨਜ਼ਰ ਮਾਰੀਏ ਨਿਰਮਾਨ ਅਕਸਰ ਆਪਣੀ ਭੈਣ ਜੋਤ ਨੂੰ ਮਿਲਣ ਜਾਂਦਾ ਹੈ, ਜਿਸ ਨੂੰ ਡਿਮੈਂਸ਼ੀਆ ਹੈ। ਜੋਤ ਦੇ ਪਤੀ ਦਾ ਛੇ ਮਹੀਨੇ ਪਹਿਲਾਂ ਦਿਹਾਂਤ ਹੋ ਗਿਆ ਸੀ। ਜਦੋਂ ਨਿਰਮਾਨ ਮਿਲਣ ਜਾਂਦਾ ਹੈ, ਤਾਂ ਜੋਤ ਅਕਸਰ ਪੁੱਛਦੀ ਹੈ ਕਿ ਉਸਦਾ ਪਤੀ ਕਿੱਥੇ ਹੈ। ਨਿਰਮਾਨ ਨੂੰ ਇਹ ਮੁਸ਼ਕਲ ਲੱਗਦਾ ਹੈ। ਉਹ ਜਾਣਦਾ ਹੈ ਕਿ ਜੋਤ ਆਪਣੇ ਪਤੀ ਨੂੰ ਯਾਦ ਕਰ ਰਹੀ ਹੈ ਅਤੇ ਹੋ ਸਕਦਾ ਹੈ ਕਿ ਉਹ ਭੁੱਲ ਗਈ ਹੋਵੇ ਕਿ ਉਸਦੀ ਮੌਤ ਹੋ ਗਈ ਸੀ। ਨਿਰਮਾਨ ਹੋਰ ਚੀਜ਼ਾਂ ਬਾਰੇ ਸਵਾਲ ਪੁੱਛ ਕੇ ਉਸਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰਦਾ ਹੈ, ਜਿਵੇਂ ਕਿ: “ਤੁਹਾਡਾ ਦਿਨ ਕਿਵੇਂ ਰਿਹਾ?” ਜੋਤ ਵਾਰ-ਵਾਰ ਇਹ ਪੁੱਛਦੀ ਰਹਿੰਦੀ ਹੈ ਕਿ ਉਸਦਾ ਪਤੀ ਕਿੱਥੇ ਹੈ। ਆਪਣੀ ਸਮਝ ਦੀ ਜਾਂਚ ਕਰੋਹਮਦਰਦੀ ਕਿਵੇਂ ਦਿਖਾਉਣੀ ਹੈ ਕੀ ਨਿਰਮਾਨ ਨੇ ਠੀਕ ਤਰ੍ਹਾਂ ਨਾਲ ਜਵਾਬ ਦਿੱਤਾ? ਕਿਰਪਾ ਕਰਕੇ ਹੇਠਾਂ ਸਹੀ ਜਵਾਬ ਚੁਣੋ। ਹਾਂ। ਨਹੀਂ। ਸਹੀ ਜਵਾਬ ਦਿਖਾਓ ਨਹੀਂ ਨਿਰਮਾਨ ਆਪਣੀ ਭੈਣ ਦਾ ਧਿਆਨ ਭਟਕਾਉਣਾ ਚਾਹੁੰਦਾ ਹੈ ਕਿਉਂਕਿ ਉਹ ਜਾਣਦਾ ਹੈ ਕਿ ਉਹ ਆਪਣੇ ਪਤੀ ਨੂੰ ਯਾਦ ਕਰ ਰਹੀ ਹੈ ਅਤੇ ਇਹ ਯਾਦ ਦਿਲਾਏ ਜਾਣ ‘ਤੇ ਉਹ ਉਦਾਸ ਹੋ ਜਾਵਗੀ ਕਿ ਉਸਦੀ ਮੌਤ ਹੋ ਗਈ ਹੈ। ਹਾਲਾਂਕਿ ਨਿਰਮਾਨ ਦੇ ਇਰਾਦੇ ਸਭ ਤੋਂ ਚੰਗੇ ਹਨ, ਉਸਦੇ ਸਵਾਲਾਂ ਨੂੰ ਨਜ਼ਰਅੰਦਾਜ਼ ਕਰਨਾ ਜਵਾਬ ਦੇਣ ਦਾ ਸਹੀ ਤਰੀਕਾ ਨਹੀਂ ਹੈ, ਖਾਸ ਕਰਕੇ ਕਿਉਂਕਿ ਉਸਦੀ ਭੈਣ ਲਗਾਤਾਰ ਪੁੱਛ ਰਹੀ ਹੈ। ਗਲਤੀ: ਕਿਰਪਾ ਕਰਕੇ ਘੱਟੋ-ਘੱਟ ਇੱਕੋ ਵਿਕਲਪ ਚੁਣੋ>ਜਾਰੀ ਰੱਖਣ ਤੋਂ ਪਹਿਲਾਂ ਕਿਰਪਾ ਕਰਕੇ ‘ਸਹੀ ਜਵਾਬ ਦਿਖਾਓ’ ‘ਤੇ ਕਲਿੱਕ ਕਰੋ>ਗਲਤੀ: ਕਿਰਪਾ ਕਰਕੇ ਟੈਕਸਟ ਬਾਕਸ ਵਿੱਚ ਆਪਣੇ ਜਵਾਬ ਟਾਈਪ ਕਰੋ>