ਭਾਗ

ਪਾਠ ੪. ਦੂਜਿਆਂ ਨੂੰ ਸ਼ਾਮਲ ਕਰਨਾ ਅਤੇ ਮਦਦ ਲੈਣੀ

ਮਦਦ ਅਤੇ ਸਹਾਇਤਾ ਦੀਆਂ ਕਿਸਮਾਂ ਜਿਨ੍ਹਾਂ ਦੀ ਤੁਹਾਨੂੰ ਲੋੜ ਹੋ ਸਕਦੀ ਹੈ

ਪਹਿਲਾਂ ਇਹ ਪਤਾ ਲਗਾਉਣ ਲਈ ਇੱਕ ਉਦਾਹਰਨ ਵੇਖੀਏ ਕਿ ਕੀ ਕਵਿਤਾ, ਜਸਵੰਤ ਅਤੇ ਬਲਵੰਤ ਮਦਦ ਪ੍ਰਾਪਤ ਕਰ ਰਹੇ ਹਨ, ਅਤੇ ਜੇਕਰ ਹਾਂ, ਤਾਂ ਕਿਸ ਤਰ੍ਹਾਂ ਦੀ ਮਦਦ।

  • ਕਵਿਤਾ ਆਪਣੀ ਸੱਸ ਦੀ ਦੇਖਭਾਲ ਕਰਦੀ ਹੈ ਜਿਸ ਨੂੰ ਡਿਮੈਂਸ਼ੀਆ ਹੈ। ਉਸ ਨੂੰ ਦੂਜਿਆਂ ਤੋਂ ਕੋਈ ਮਦਦ ਨਹੀਂ ਮਿਲਦੀ। ਉਹ ਆਪਣੀ ਸੱਸ ਦੀ ਦੇਖਭਾਲ ਕਰਨ ਵਿੱਚ ਬਹੁਤ ਸਾਰਾ ਸਮਾਂ ਬਿਤਾਉਂਦੀ ਹੈ ਅਤੇ ਬਹੁਤ ਜ਼ਿਆਦਾ ਹਾਵੀ ਮਹਿਸੂਸ ਕਰਦੀ ਹੈ। ਉਹ ਦੂਜਿਆਂ ਤੋਂ ਕੁਝ ਮਦਦ ਲੈਣਾ ਚਾਹੇਗੀ।
  • ਜਸਵੰਤ ਆਪਣੀ ਪਤਨੀ ਦੀ ਦੇਖਭਾਲ ਕਰਦਾ ਹੈ ਜਿਸ ਨੂੰ ਡਿਮੈਂਸ਼ੀਆ ਹੈ। ਜਸਵੰਤ ਨੇ ਆਪਣੀਆਂ ਦੋ ਭੈਣਾਂ ਨੂੰ ਦੇਖਭਾਲ ਵਿੱਚ ਸ਼ਾਮਲ ਕੀਤਾ ਹੈ। ਭੈਣਾਂ ਨਿਯਮਿਤ ਤੌਰ ‘ਤੇ ਉਸਦੀ ਪਤਨੀ ਨੂੰ ਖਰੀਦਦਾਰੀ ਲਈ ਬਾਹਰ ਲੈ ਜਾਂਦੀਆਂ ਹਨ ਜਾਂ ਘਰ ਦੀ ਸਫ਼ਾਈ ਵਿੱਚ ਮਦਦ ਕਰਦੀਆਂ ਹਨ। 
  • ਬਲਵੰਤ ਆਪਣੇ ਪਤੀ ਦੀ ਦੇਖਭਾਲ ਕਰਦੀ ਹੈ ਜਿਸ ਨੂੰ ਡਿਮੈਂਸ਼ੀਆ ਹੈ। ਬਲਵੰਤ ਨੂੰ ਆਪਣੇ ਬੱਚਿਆਂ ਅਤੇ ਪੋਤੇ-ਪੋਤੀਆਂ ਤੋਂ ਮਦਦ ਮਿਲਦੀ ਹੈ। ਪਰਿਵਾਰ ਦੇ ਕੁਝ ਮੈਂਬਰ ਖਰੀਦਦਾਰੀ ਕਰਨ ਜਾਂ ਘਰ ਦੀ ਸਫ਼ਾਈ ਕਰਨ ਵਿੱਚ ਸਹਾਇਤਾ ਕਰਦੇ ਹਨ, ਦੂਸਰੇ ਉਸਦੇ ਪਤੀ ਨੂੰ ਸੈਰ ਕਰਨ ਲਈ ਲੈ ਜਾਂਦੇ ਹਨ ਜਾਂ ਉਸਦੀ ਯਾਦਦਾਸ਼ਤ ਦੇ ਨੁਕਸਾਨ ਕਰਕੇ ਹੋਣ ਵਾਲੀਆਂ ਮੁਸ਼ਕਲਾਂ ਨੂੰ ਸੁਣਦੇ ਹਨ।
46/58