ਭਾਗ

ਪਾਠ ੪. ਦੂਜਿਆਂ ਨੂੰ ਸ਼ਾਮਲ ਕਰਨਾ ਅਤੇ ਮਦਦ ਲੈਣੀ

ਤੁਹਾਡੀ ਇੱਛਾ ਸੂਚੀ ਵਿੱਚ ਕੀ ਹੈ? 

ਉਸ ਮਦਦ ਜਾਂ ਸਹਾਇਤਾ ਲਈ ਆਪਣੀ ਇੱਛਾ ਸੂਚੀ ਬਣਾਓ ਜੋ ਤੁਸੀਂ ਪ੍ਰਾਪਤ ਕਰਨਾ ਚਾਹੁੰਦੇ ਹੋ। 

ਉਦਾਹਰਨ ਲਈ ਇੱਛਾਵਾਂ ਇਹ ਹੋ ਸਕਦੀਆਂ ਹਨ: 

  • ਮੈਂ ਉਸ ਵਿਅਕਤੀ ਨੂੰ ਨਹਾਉਣ ਵਿੱਚ ਮਦਦ ਚਾਹੁੰਦਾ/ਚਾਹੁੰਦੀ ਹਾਂ ਜਿਸਦੀ ਮੈਂ ਦੇਖਭਾਲ ਕਰਦਾ/ਕਰਦੀ ਹਾਂ। 
  • ਮੈਂ ਇਸ ਬਾਰੇ ਸਲਾਹ ਚਾਹੁੰਦਾ/ਚਾਹੁੰਦੀ ਹਾਂ ਕਿ ਉਸ ਵਿਅਕਤੀ ਨਾਲ ਕਿਵੇਂ ਨਜਿੱਠਣਾ ਹੈ ਜਿਸਦੀ ਮੈਂ ਦੇਖਭਾਲ ਕਰਦਾ/ਕਰਦੀ ਹਾਂ। 
  • ਮੈਂ ਚਾਹਾਂਗਾ/ਚਾਹਾਂਗੀ ਕਿ ਜਿਸ ਵਿਅਕਤੀ ਦੀ ਮੈਂ ਦੇਖਭਾਲ ਕਰਦਾ/ਕਰਦੀ ਹਾਂ, ਉਸ ਦੀਆਂ ਦੇਖਭਾਲ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਮੇਰੇ ਘਰ ਵਿੱਚ ਤਬਦੀਲੀਆਂ ਕੀਤੀਆਂ ਜਾਣ। 

ਉਹਨਾਂ ਇੱਛਾਵਾਂ ਦੀ ਸੂਚੀ ਬਣਾਓ ਜੋ ਤੁਸੀਂ ਸੋਚਦੇ ਹੋ ਕਿ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਜੇ ਤੁਸੀਂ ਪਹਿਲਾਂ ਹੀ ਜਾਣਦੇ ਹੋ ਕਿ ਤੁਸੀਂ ਸ਼ਾਇਦ ਇੱਕ ਖਾਸ ਇੱਛਾ ਨੂੰ ਪ੍ਰਾਪਤ ਨਹੀਂ ਕਰ ਸਕੋਗੇ, ਤਾਂ ਇੱਕ ਵੱਖਰੀ ਇੱਛਾ ਨੂੰ ਸੂਚੀਬੱਧ ਕਰਨਾ ਬਿਹਤਰ ਹੋ ਸਕਦਾ ਹੈ ਜੋ ਵਧੇਰੇ ਪ੍ਰਾਪਤ ਕਰਨ ਯੋਗ ਹੈ। 

ਉਦਾਹਰਨ ਲਈ, ਕਵਿਤਾ ਹਰ ਹਫ਼ਤੇ ਘਰ ਦੀ ਸਫ਼ਾਈ ਲਈ ਕਿਸੇ ਨੂੰ ਨਿਯੁਕਤ ਕਰਨਾ ਪਸੰਦ ਕਰੇਗੀ। ਪਰ, ਕਵਿਤਾ ਨੂੰ ਪਤਾ ਹੈ ਕਿ ਉਸਦਾ ਪਰਿਵਾਰ ਇਹ ਤਰਜੀਹ ਦਿੰਦਾ ਹੈ ਕਿ ਘਰ ਦੀ ਦੇਖਭਾਲ ਅਤੇ ਸਫਾਈ ਪਰਿਵਾਰਕ ਮੈਂਬਰਾਂ ਵੱਲੋਂ ਕੀਤੀ ਜਾਵੇ। 

ਇਸਦੀ ਬਜਾਏ, ਕਵਿਤਾ ਆਪਣੇ ਪਰਿਵਾਰਕ ਮੈਂਬਰਾਂ ਨੂੰ ਰੋਜਾਨਾ ਅਧਾਰ ‘ਤੇ ਉਹਨਾਂ ਵਿਚਕਾਰ ਘਰ ਦੇ ਕੰਮ ਵੰਡਣ ਬਾਰੇ ਪੁੱਛ ਸਕਦੀ ਹੈ। ਜਾਂ ਉਹ ਬੇਨਤੀ ਕਰ ਸਕਦੀ ਹੈ ਕਿ ਉਹ ਕੁਝ ਖਾਸ ਕੰਮਾਂ ਵਿੱਚ ਮਦਦ ਕਰਨ ਲਈ, ਜੋ ਉਸ ਲਈ ਔਖੇ ਹਨ, ਜਿਵੇਂ ਕਿ ਫਰਸ਼ਾਂ ਨੂੰ ਸਾਫ਼ ਕਰਨਾ, ਕਿਸੇ ਨੂੰ ਨੌਕਰੀ ‘ਤੇ ਰੱਖਣ। 

ਗਤੀਵਿਧੀ

51/58