ਭਾਗ ੨ ਪਾਠ ੧. ਇਕੱਠਿਆਂ ਯਾਤਰਾ ਦੂਜਿਆਂ ਨੂੰ ਕਿਵੇਂ ਸ਼ਾਮਲ ਕਰਨਾ ਹੈ? ਦੇਖਭਾਲ ਕਰਨਾ ਕਈ ਵਾਰ ਦੋਸਤੀਆਂ ਅਤੇ ਰਿਸ਼ਤਿਆਂ ਨੂੰ ਚੁਣੌਤੀ ਦੇ ਸਕਦਾ ਹੈ। ਦੇਖਭਾਲ ਕਰਨ ਵਾਲੇ ਲੋਕਾਂ ਲਈ ਇਹ ਮਹਿਸੂਸ ਕਰਨਾ ਆਮ ਗੱਲ ਹੈ ਕਿ ਕੋਈ ਵੀ ਇਹ ਨਹੀਂ ਸਮਝਦਾ ਕਿ ਉਹ ਕਿਸ ਵਿੱਚੋਂ ਗੁਜ਼ਰ ਰਹੇ ਹਨ। ਦੂਜਿਆਂ ਨਾਲ ਆਪਣੇ ਵਿਚਾਰਾਂ ਅਤੇ ਭਾਵਨਾਵਾਂ ਬਾਰੇ ਗੱਲ ਕਰਨਾ ਬਿਹਤਰ ਮਹਿਸੂਸ ਕਰਨ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ। ਡਿਮੈਂਸ਼ੀਆ ਵਾਲੇ ਕਿਸੇ ਵਿਅਕਤੀ ਦੀ ਦੇਖਭਾਲ ਕਰਨਾ ਇੱਕ ਇਕੱਲੇਪਣ ਦਾ ਅਨੁਭਵ ਨਹੀਂ ਹੋਣਾ ਚਾਹੀਦਾ। ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨੂੰ ਦੱਸੋ ਕਿ ਤੁਸੀਂ ਕਦੋਂ ਬ੍ਰੇਕ ਲੈ ਸਕਦੇ ਹੋ। ਡਿਮੈਂਸ਼ੀਆ ਵਾਲੇ ਕਿਸੇ ਅਜ਼ੀਜ਼ ਦੀ ਦੇਖਭਾਲ ਕਰਨਾ ਕਈ ਵਾਰ ਇੱਕ ਵਿਅਕਤੀ ਲਈ ਬਹੁਤ ਵੱਡਾ ਕੰਮ ਹੁੰਦਾ ਹੈ। ਆਪਣੀ ਸਮਝ ਦੀ ਜਾਂਚ ਕਰੋਪਰਸਪਰ ਵਿਰੋਧੀ ਕੰਮਾਂ ਕਾਰਨ ਤਣਾਅ ਮਹਿਸੂਸ ਕਰਨਾ। ਕਿਰਨ ਦੀ ਸੱਸ, ਸਰਬਜੀਤ, ਨੂੰ ਡਿਮੈਂਸ਼ੀਆ ਹੈ। ਕਿਰਨ ਨੂੰ ਅਗਲੀ ਸਵੇਰ ਬੱਚਿਆਂ ਨੂੰ ਸਕੂਲ ਛੱਡਣਾ ਪਵੇਗਾ ਕਿਉਂਕਿ ਉਸਦੇ ਪਤੀ ਨੇ ਆਮ ਨਾਲੋਂ ਜਲਦੀ ਕੰਮ ‘ਤੇ ਜਾਣਾ ਹੈ, ਇਸ ਲਈ ਉਸਨੂੰ ਅਗਲੀ ਸਵੇਰੇ 8:00 ਵਜੇ ਨਿਕਲਣ ਦੀ ਲੋੜ ਹੈ। ਕਿਰਨ ਦੀ ਨਨਾਣ, ਜੋ ਮਦਦ ਕਰ ਦਿੰਦੀ ਹੈ, ਸਵੇਰੇ 9:00 ਵਜੇ ਤੋਂ ਪਹਿਲਾਂ ਨਹੀਂ ਪਹੁੰਚ ਸਕਦੀ ਹੈ। ਇਸ ਨਾਲ ਸਰਬਜੀਤ ਇੱਕ ਘੰਟੇ ਤੋਂ ਵੱਧ ਸਮੇਂ ਲਈ ਇਕੱਲੀ ਰਹਿ ਜਾਵੇਗੀ। ਕਿਰਨ ਸੋਚਦੀ ਹੈ ਕਿ ਕੀ ਸਰਬਜੀਤ ਨੂੰ ਇਕੱਲੇ ਛੱਡਣਾ ਠੀਕ ਰਹੇਗਾ ਅਤੇ ਉਹ ਤਣਾਅ ਵਿੱਚ ਮਹਿਸੂਸ ਕਰਦੀ ਹੈ ਕਿਉਂਕਿ ਉਸਨੂੰ ਯਕੀਨੀ ਤੌਰ ‘ਤੇ ਪਤਾ ਨਹੀਂ ਹੈ ਕਿ ਕੀ ਕਰਨਾ ਹੈ। ਕਿਰਨ ਸਥਿਤੀ ਨਾਲ ਕਿਵੇਂ ਨਜਿੱਠ ਸਕਦੀ ਸੀ? ਉਹਨਾਂ ਸਾਰੀਆਂ ਪ੍ਰਤਿਕਿਰਿਆਵਾਂ ‘ਤੇ ਸਹੀ ਦਾ ਨਿਸ਼ਾਨ ਲਗਾਓ ਜੋ ਤੁਸੀਂ ਮਹਿਸੂਸ ਕਰਦੇ ਹੋ ਕਿ ਢੁਕਵੀਆਂ ਹਨ। ਸਰਬਜੀਤ ਨੂੰ ਇਕੱਲੇ ਛੱਡ ਦੇਵੇ ਅਤੇ ਦੇਖੇ ਕਿ ਕੀ ਹੁੰਦਾ ਹੈ। ਜਦੋਂ ਤੱਕ ਭੁਗਤਾਨ ਲੈ ਕੇ ਘਰ ਆਉਣ ਵਾਲਾ ਸਹਾਇਕ ਨਹੀਂ ਆਉਂਦਾ, ਕਿਸੇ ਗੁਆਂਢੀ ਨੂੰ ਸਰਬਜੀਤ ਕੋਲ ਆਉਣ ਲਈ ਕਹੇ। ਸਰਬਜੀਤ ਨੂੰ ‘ਖੁਦ ਆਪਣਾ ਧਿਆਨ ਰੱਖਣ’ ਲਈ ਕਹੇ। ਆਪਣੇ ਪਤੀ ਨੂੰ ਦੇਰ ਨਾਲ ਕੰਮ ‘ਤੇ ਜਾਣ ਲਈ ਕਹੇ ਤਾਂ ਜੋ ਕਿ ਜਦੋਂ ਤੱਕ ਭੁਗਤਾਨ ਲੈ ਕੇ ਘਰ ਆਉਣ ਵਾਲਾ ਸਹਾਇਕ ਨਹੀਂ ਆਉਂਦਾ ਉਹ ਸਰਬਜੀਤ ਦੇ ਨਾਲ ਰਹਿ ਸਕੇ। ਆਪਣੀ ਨਨਾਣ ਨੂੰ ਜਲਦੀ ਆਉਣ ਲਈ ਕਹੇ। ਸਹੀ ਜਵਾਬ ਦਿਖਾਓ ਸਰਬਜੀਤ ਨੂੰ ਇਕੱਲੇ ਛੱਡ ਦੇਵੇ ਅਤੇ ਦੇਖੇ ਕਿ ਕੀ ਹੁੰਦਾ ਹੈ। ਇਹ ਇੱਕ ਚੰਗੀ ਪ੍ਰਤਿਕਿਰਿਆ ਨਹੀਂ ਹੈ, ਕਿਉਂਕਿ ਇਹ ਸੰਭਾਵੀ ਤੌਰ ‘ਤੇ ਸਰਬਜੀਤ ਨੂੰ ਖਤਰੇ ਵਿੱਚ ਪਾਉਂਦੀ ਹੈ ਅਤੇ ਕਿਰਨ ਸਰਬਜੀਤ ਨੂੰ ਛੱਡਣ ਦੇ ਵਾਧੂ ਤਣਾਅ ਦੇ ਨਾਲ ਆਪਣੇ ਹੋਰ ਕੰਮਾਂ ‘ਤੇ ਧਿਆਨ ਕੇਂਦ੍ਰਿਤ ਨਹੀਂ ਕਰ ਸਕੇਗੀ। ਜਦੋਂ ਤੱਕ ਭੁਗਤਾਨ ਲੈ ਕੇ ਘਰ ਆਉਣ ਵਾਲਾ ਸਹਾਇਕ ਨਹੀਂ ਆਉਂਦਾ, ਕਿਸੇ ਗੁਆਂਢੀ ਨੂੰ ਸਰਬਜੀਤ ਕੋਲ ਆਉਣ ਲਈ ਕਹੇ। ਇਹ ਮਦਦਗਾਰ ਹੈ ਕਿਉਂਕਿ ਇਹ ਸਰਬਜੀਤ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦਾ ਹੈ। ਕਿਰਨ ਆਪਣੇ ਬੱਚਿਆਂ ਨੂੰ ਛੱਡ ਸਕਦੀ ਹੈ ਅਤੇ ਦੇਖਭਾਲ ਕਰਨ ਤੋਂ ਇੱਕ ਛੋਟਾ ਬ੍ਰੇਕ ਵੀ ਲੈ ਸਕਦੀ ਹੈ। ਸਰਬਜੀਤ ਨੂੰ ‘ਖੁਦ ਆਪਣਾ ਧਿਆਨ ਰੱਖਣ’ ਲਈ ਕਹੇ। ਇਹ ਚੰਗੀ ਪ੍ਰਤਿਕਿਰਿਆ ਨਹੀਂ ਹੈ ਕਿਉਂਕਿ ਉਸਦੀ ਦੂਜਿਆਂ ‘ਤੇ ਨਿਰਭਰਤਾ ਡਿਮੈਂਸ਼ੀਆ ਨਾਲ ਜਿਉਣ ਦਾ ਹਿੱਸਾ ਹੈ ਅਤੇ ਇਸ ਦੇ ਬਦਲਣ ਦੀ ਸੰਭਾਵਨਾ ਨਹੀਂ ਹੈ। ਆਪਣੇ ਪਤੀ ਨੂੰ ਦੇਰ ਨਾਲ ਕੰਮ ‘ਤੇ ਜਾਣ ਲਈ ਕਹੇ ਤਾਂ ਜੋ ਕਿ ਜਦੋਂ ਤੱਕ ਭੁਗਤਾਨ ਲੈ ਕੇ ਘਰ ਆਉਣ ਵਾਲਾ ਸਹਾਇਕ ਨਹੀਂ ਆਉਂਦਾ ਉਹ ਸਰਬਜੀਤ ਦੇ ਨਾਲ ਰਹਿ ਸਕੇ। ਇਹ ਇੱਕ ਚੰਗੀ ਪ੍ਰਤਿਕਿਰਿਆ ਹੈ। ਇਹ ਦਰਸਾਉਂਦੀ ਹੈ ਕਿ ਕਿਰਨ ਸਹਾਇਤਾ ਲਈ ਆਪਣੇ ਪਰਿਵਾਰਕ ਮੈਂਬਰਾਂ ਨੂੰ ਸ਼ਾਮਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਆਪਣੇ-ਆਪ ਨੂੰ ਉਹ ਬ੍ਰੇਕ ਦਿੰਦੀ ਹੈ ਜਿਸਦੀ ਉਸਨੂੰ ਲੋੜ ਹੈ। ਆਪਣੀ ਨਨਾਣ ਨੂੰ ਜਲਦੀ ਆਉਣ ਲਈ ਕਹੇ। ਇਹ ਇੱਕ ਚੰਗੀ ਪ੍ਰਤਿਕਿਰਿਆ ਹੈ ਪਰ ਹੋ ਸਕਦਾ ਹੈ ਥੋੜ੍ਹੇ ਸਮੇਂ ਦੇ ਨੋਟਿਸ ਕਾਰਨ ਇਹ ਸੰਭਵ ਨਾ ਹੋਵੇ। ਗਲਤੀ: ਕਿਰਪਾ ਕਰਕੇ ਘੱਟੋ-ਘੱਟ ਇੱਕੋ ਵਿਕਲਪ ਚੁਣੋ>ਜਾਰੀ ਰੱਖਣ ਤੋਂ ਪਹਿਲਾਂ ਕਿਰਪਾ ਕਰਕੇ ‘ਸਹੀ ਜਵਾਬ ਦਿਖਾਓ’ ‘ਤੇ ਕਲਿੱਕ ਕਰੋ>ਗਲਤੀ: ਕਿਰਪਾ ਕਰਕੇ ਟੈਕਸਟ ਬਾਕਸ ਵਿੱਚ ਆਪਣੇ ਜਵਾਬ ਟਾਈਪ ਕਰੋ>