ਭਾਗ

ਪਾਠ ੩. ਫੈਸਲੇ ਲੈਣ ਵਿੱਚ ਸਹਾਇਤਾ ਕਰਨੀ

ਡਿਮੈਂਸ਼ੀਆ ਵਾਲੇ ਕਿਸੇ ਵਿਅਕਤੀ ਦੀ ਜਟਿਲ ਫੈਸਲੇ ਲੈਣ ਵਿੱਚ ਸਹਾਇਤਾ ਕਿਵੇਂ ਕਰਨੀ ਹੈ?

ਡਿਮੈਂਸ਼ੀਆ ਦੇ ਦੌਰਾਨ ਅਜਿਹਾ ਸਮਾਂ ਆਉਂਦਾ ਹੈ ਜਦੋਂ ਹੋ ਸਕਦਾ ਹੈ ਕਿ ਕੋਈ ਵਿਅਕਤੀ ਹੁਣ ਜਟਿਲ ਫੈਸਲੇ ਲੈਣ ਦੇ ਸਮਰੱਥ ਨਾ ਰਹੇ, ਜਿਵੇਂ ਕਿ ਡਾਕਟਰੀ ਇਲਾਜ ਸੰਬੰਧੀ ਫੈਸਲੇ।

ਆਓ ਇੱਕ ਉਦਾਹਰਨ ‘ਤੇ ਨਜ਼ਰ ਮਾਰੀਏ

ਗਿਆਨ ਨੂੰ ਨਾੜੀਆਂ ਸੰਬੰਧੀ ਡਿਮੈਂਸ਼ੀਆ ਹੈ ਅਤੇ ਉਸਦੀ ਧੀ ਹਰਵੀਨ ਉਸਦੀ ਦੇਖਭਾਲ ਕਰਦੀ ਹੈ। ਡਾਕਟਰ ਗਿਆਨ ਨੂੰ ਉਸ ਦੇ ਬਲੱਡ ਪ੍ਰੈਸ਼ਰ ਲਈ ਦਵਾਈ ਵਰਤਣਾ ਸ਼ੁਰੂ ਕਰਨ ਦੀ ਸਲਾਹ ਦਿੰਦਾ ਹੈ। ਗਿਆਨ ਕਹਿੰਦੀ ਹੈ ਕਿ ਉਹ ਗੋਲੀਆਂ ਨਹੀਂ ਲੈਣਾ ਚਾਹੁੰਦੀ ਕਿਉਂਕਿ ਉਹ ਨਹੀਂ ਸਮਝਦੀ ਕਿ ਉਸ ਨੂੰ ਇਨ੍ਹਾਂ ਦੀ ਲੋੜ ਕਿਉਂ ਹੈ ਜਦੋਂ ਉਹ ਆਪਣੇ ਭਰੋਸੇਮੰਦ ਕੁਦਰਤੀ ਨੁਸਖਿਆਂ ਦੀ ਵਰਤੋਂ ਕਰ ਸਕਦੀ ਹੈ।

ਆਪਣੀ ਸਮਝ ਦੀ ਜਾਂਚ ਕਰੋ

ਜਟਿਲ ਫੈਸਲੇ ਲੈਣ ਲਈ ਸਹਾਇਤਾ

ਡਾਕਟਰ ਅਤੇ ਹਰਵੀਨ ਨੂੰ ਕੀ ਕਰਨਾ ਚਾਹੀਦਾ ਹੈ?

ਕਈ ਜਵਾਬ ਸਹੀ ਹਨ।

38/58