ਭਾਗ

੨

ਪਾਠ ੩. ਫੈਸਲੇ ਲੈਣ ਵਿੱਚ ਸਹਾਇਤਾ ਕਰਨੀ

ਉਹਨਾਂ ਫੈਸਲਿਆਂ ਲਈ ਤਿਆਰੀ ਕਰਨ ਲਈ, ਜੋ ਡਿਮੈਂਸ਼ੀਆ ਨਾਲ ਜੀ ਰਹੇ ਵਿਅਕਤੀ ਲਈ ਤੁਹਾਨੂੰ ਲੈਣੇ ਪੈ ਸਕਦੇ ਹਨ, ਇਹ ਜ਼ਰੂਰੀ ਹੈ: 


  • ਬਿਮਾਰੀ ਦੇ ਦੌਰਾਨ ਜਿੰਨੀ ਜਲਦੀ ਹੋ ਸਕੇ ਵਿਅਕਤੀ ਲਈ ਸੂਚਿਤ ਚੋਣਾਂ ਕਰਨ ਲਈ ਤੁਹਾਨੂੰ ਲੋੜੀਂਦੀ ਜਾਣਕਾਰੀ ਇਕੱਠੀ ਕਰੋ।
  • ਤੁਹਾਡੇ ਦੋਵਾਂ ਲਈ ਮਹੱਤਵਪੂਰਨ ਫੈਸਲਿਆਂ ਵਿੱਚ ਮਦਦ ਲਈ ਆਪਣੇ ਪਰਿਵਾਰ, ਦੋਸਤਾਂ, ਡਾਕਟਰ ਅਤੇ ਤੁਹਾਡੇ ਕਿਸੇ ਹੋਰ ਨਜ਼ਦੀਕੀ ਨਾਲ ਫੈਸਲਿਆਂ ਬਾਰੇ ਗੱਲ ਕਰੋ। 
  • ਆਪਣੇ ਦੇਸ਼ ਦੇ ਕਾਨੂੰਨ ਦੇ ਅਨੁਸਾਰ, ਡਿਮੈਂਸ਼ੀਆ ਨਾਲ ਜੀ ਰਹੇ ਵਿਅਕਤੀ ਦੀਆਂ ਇੱਛਾਵਾਂ ਨੂੰ ਸਹੀ ਰੂਪ ਵਿੱਚ ਦਰਸਾਉਣ ਵਾਲੀਆਂ ਹਦਾਇਤਾਂ ਤਿਆਰ ਕਰੋ (ਅਗਾਊਂ ਨਿਰਦੇਸ਼) ਅਤੇ ਡਾਕਟਰੀ ਇਲਾਜ ਸੰਬੰਧੀ ਤੁਹਾਡੀਆਂ ਤਰਜੀਹਾਂ ਅਤੇ ਫੈਸਲਿਆਂ ਬਾਰੇ ਇੱਕ ਦੂਜੇ ਨੂੰ ਅਤੇ ਆਪਣੇ ਡਾਕਟਰ ਨੂੰ ਸੂਚਿਤ ਕਰੋ। 

ਯਾਦ ਰੱਖੋ 

ਤੁਸੀਂ ਹੇਠਾਂ ਦਿੱਤੇ ਪਹਿਲੂਆਂ ਨੂੰ ਧਿਆਨ ਵਿੱਚ ਰੱਖ ਕੇ ਡਿਮੈਂਸ਼ੀਆ ਨਾਲ ਜੀ ਰਹੇ ਵਿਅਕਤੀ ਦੇ ਸਰਵੋਤਮ ਹਿੱਤ ਵਿੱਚ ਫੈਸਲੇ ਲੈ ਸਕਦੇ ਹੋ।

  • ਉਹਨਾਂ ਦੀਆਂ ਪਿਛਲੀਆਂ ਅਤੇ ਵਰਤਮਾਨ ਇੱਛਾਵਾਂ ਅਤੇ ਭਾਵਨਾਵਾਂ (ਅਤੇ, ਖਾਸ ਤੌਰ ‘ਤੇ, ਉਸ ਸਮੇਂ ਲਿਖਿਆ ਗਿਆ ਕੋਈ ਵੀ ਢੁਕਵਾਂ ਬਿਆਨ ਜਦੋਂ ਉਹਨਾਂ ਨੂੰ ਡਿਮੈਂਸ਼ੀਆ ਨਹੀਂ ਸੀ)।
  • ਵਿਸ਼ਵਾਸ ਅਤੇ ਕਦਰਾਂ-ਕੀਮਤਾਂ ਜਿਨ੍ਹਾਂ ਨੇ ਵਿਅਕਤੀ ਦੇ ਫੈਸਲੇ ਨੂੰ ਪ੍ਰਭਾਵਿਤ ਕੀਤਾ ਹੁੰਦਾ ਜਦੋਂ ਉਸ ਨੂੰ ਡਿਮੈਂਸ਼ੀਆ ਨਹੀਂ ਸੀ।
  • ਉਸ ਕਿਸੇ ਵੀ ਵਿਅਕਤੀ ਦੇ ਵਿਚਾਰ ਜਿਸ ਨੂੰ ਤੁਹਾਡੇ ਦੁਆਰਾ ਦੇਖਭਾਲ ਕੀਤੇ ਜਾਂਦੇ ਵਿਅਕਤੀ ਦੁਆਰਾ ਫੈਸਲੇ ਲੈਣ ਵਿੱਚ ਮਦਦ ਕਰਨ ਲਈ ਸਲਾਹ-ਮਸ਼ਵਰਾ ਕਰਨ ਵਾਸਤੇ ਨਾਮਿਤ ਕੀਤਾ ਗਿਆ ਸੀ।
  • ਧਿਆਨ ਰੱਖੋ ਕਿ ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰਦੇ ਹੋ ਉਸ ਦਾ ਸਰਵੋਤਮ ਹਿੱਤ ਹਮੇਸ਼ਾ ਤੁਹਾਡੇ ਆਪਣੇ ਜਾਂ ਪਰਿਵਾਰ ਦੇ ਹੋਰ ਮੈਂਬਰਾਂ ਦੇ ਹਿੱਤਾਂ ਵਰਗਾ ਨਹੀਂ ਹੁੰਦਾ ਹੈ।
  • ਅੰਤ ਵਿੱਚ, ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰਦੇ ਹੋ, ਉਸ ਦਾ ਸਰਵੋਤਮ ਹਿੱਤ ਸਭ ਤੋਂ ਵੱਧ ਮਾਇਨੇ ਰੱਖਦਾ ਹੈ ਕਿਉਂਕਿ ਇਹ ਫੈਸਲਾ ਉਸ ਨਾਲ ਸੰਬੰਧਿਤ ਹੈ। ਇਸ ਗੱਲ ਨੂੰ ਧਿਆਨ ਵਿੱਚ ਰੱਖੋ ਕਿ ਕੀ ਕਿਸੇ ਦੀਆਂ ਪੁਰਾਣੀਆਂ ਇੱਛਾਵਾਂ ਉਸ ਦੀਆਂ ਮੌਜੂਦਾ ਇੱਛਾਵਾਂ ਤੋਂ ਵੱਖਰੀਆਂ ਹੋ ਸਕਦੀਆਂ ਹਨ।

41/58