ਭਾਗ ੨ ਪਾਠ ੪. ਦੂਜਿਆਂ ਨੂੰ ਸ਼ਾਮਲ ਕਰਨਾ ਅਤੇ ਮਦਦ ਲੈਣੀ ਬਲਵੰਤ ਨੂੰ ਕਿਸ ਕਿਸਮ ਦੀ ਮਦਦ ਅਤੇ ਸਹਾਇਤਾ ਪ੍ਰਾਪਤ ਹੁੰਦੀ ਹੈ, ਉਹ ਹੇਠਾਂ ਦਿੱਤਾ ਗਿਆ ਹੈ। ਵਿਹਾਰਕ ਮਦਦ ਪਰਿਵਾਰ: ਮਹੀਨੇ ਵਿੱਚ ਇੱਕ ਵਾਰ ਮੇਰੀ ਭੈਣ ਘਰ ਦੀ ਸਫ਼ਾਈ ਵਿੱਚ ਮਦਦ ਕਰਦੀ ਹੈ। ਦੋਸਤ: ਹਫ਼ਤੇ ਵਿੱਚ ਇੱਕ ਵਾਰ ਮੇਰੀ ਦੋਸਤ ਹਿਬਾ ਖਰੀਦਦਾਰੀ ਕਰਨ ਅਤੇ ਖਾਣਾ ਪਕਾਉਣ ਵਿੱਚ ਮਦਦ ਕਰਨ ਲਈ ਆਉਂਦੀ ਹੈ। ਖੁਸ਼ਗਵਾਰ ਗਤੀਵਿਧੀਆਂ ਵਿੱਚ ਮਦਦ ਪਰਿਵਾਰ: ਕਈ ਪਰਿਵਾਰਕ ਮੈਂਬਰ ਮੇਰੇ ਪਤੀ ਨੂੰ ਨਿਯਮਿਤ ਤੌਰ ‘ਤੇ ਸੈਰ ਕਰਨ ਲਈ ਬਾਹਰ ਲੈ ਜਾਂਦੇ ਹਨ। ਭਾਵਨਾਤਮਕ ਸਮਰਥਨ ਦੋਸਤ: ਜਦੋਂ ਮੈਨੂੰ ਲੋੜ ਹੁੰਦੀ ਹੈ ਤਾਂ ਜਸਮੀਨ ਹਮੇਸ਼ਾ ਸੁਣਨ ਲਈ ਮੌਜੂਦ ਹੁੰਦੀ ਹੈ। ਜਾਣਕਾਰੀ ਮੁਹੱਈਆ ਕਰਨੀ ਜਾਣ-ਪਛਾਣ ਵਾਲੇ ਲੋਕ/ਗੁਆਂਢੀ: ਮੇਰੇ ਗੁਆਂਢੀ ਡਿਮੈਂਸ਼ੀਆ ਬਾਰੇ ਜਾਣਕਾਰੀ ਲੱਭਣ ਵਿੱਚ ਮਦਦ ਕਰਦੇ ਹਨ।