ਭਾਗ

ਪਾਠ ੧. ਇਕੱਠਿਆਂ ਯਾਤਰਾ

ਸਮੇਂ ਦੇ ਨਾਲ ਤੁਹਾਡੀਆਂ ਭੂਮਿਕਾਵਾਂ ਕਿਵੇਂ ਬਦਲਦੀਆਂ ਹਨ?

ਤੁਸੀਂ ਇਸ ਤਰ੍ਹਾਂ ਮਹਿਸੂਸ ਕਰ ਸਕਦੇ ਹੋ ਜਿਵੇਂ ਕਿ ਤੁਹਾਡੀ ਭੂਮਿਕਾ ਬਦਲ ਰਹੀ ਹੈ। ਡਿਮੈਂਸ਼ੀਆ ਦੇ ਸ਼ੁਰੂਆਤੀ ਪੜਾਵਾਂ ਵਿੱਚ, ਤੁਸੀਂ ਹਾਲੇ ਵੀ ਇਕੱਠੇ ਮਿਲ ਕੇ ਕਈ ਵੱਖ-ਵੱਖ ਗਤੀਵਿਧੀਆਂ ਦਾ ਆਨੰਦ ਲੈ ਸਕਦੇ ਹੋ।

ਜਿਵੇਂ-ਜਿਵੇਂ ਡਿਮੈਂਸ਼ੀਆ ਵੱਧਦਾ ਹੈ, ਵਿਅਕਤੀ ਨੂੰ ਰੋਜ਼ਾਨਾ ਦੇ ਕੰਮਾਂ ਵਿੱਚ ਵਧੇਰੇ ਮੁਸ਼ਕਲ ਆਉਂਦੀ ਹੈ। ਇਸਦੇ ਲਈ ਇੱਕ ਦੇਖਭਾਲਕਰਤਾ ਨੂੰ ਰੋਜ਼ਾਨਾ ਜੀਵਨ ਵਿੱਚ ਮਦਦ ਲਈ ਹੋਰ ਜ਼ਿਆਦਾ ਕੰਮ ਕਰਨ ਦੀ ਲੋੜ ਹੋਵੇਗੀ, ਜਿਵੇਂ ਕਿ ਡਿਮੈਂਸ਼ੀਆ ਵਾਲੇ ਵਿਅਕਤੀ ਨੂੰ ਦਵਾਈਆਂ ਦੇਣਾ ਅਤੇ ਅਪਾਇੰਟਮੈਂਟਾਂ ਵਿੱਚ ਲੈਕੇ ਜਾਣਾ।

ਡਿਮੈਂਸ਼ੀਆ ਦੇ ਵਿਚਕਾਰਲੇ ਅਤੇ ਬਾਅਦ ਦੇ ਪੜਾਵਾਂ ਵਿੱਚ, ਇੱਕ ਦੇਖਭਾਲਕਰਤਾ ਨੂੰ ਡਿਮੈਂਸ਼ੀਆ ਵਾਲੇ ਵਿਅਕਤੀ ਲਈ ਹੋਰ ਵੀ ਜ਼ਿਆਦਾ ਕੰਮ ਕਰਨ ਦੀ ਲੋੜ ਹੋ ਸਕਦੀ ਹੈ। ਇਸ ਵਿੱਚ ਨਿੱਜੀ ਦੇਖਭਾਲ ਸ਼ਾਮਲ ਹੋ ਸਕਦੀ ਹੈ, ਜਿਵੇਂ ਕਿ ਨਹਾਉਣਾ, ਟੌਇਲਟ ਜਾਣਾ ਅਤੇ ਕੱਪੜੇ ਪਾਉਣੇ।

ਕੁਝ ਕੰਮ ਦੇਖਭਾਲ ਕਰਨ ਵਾਲਿਆਂ ਲਈ ਚੁਣੌਤੀਪੂਰਨ ਹੋ ਸਕਦੇ ਹਨ ਅਤੇ ਤਣਾਅ ਪੈਦਾ ਕਰ ਸਕਦੇ ਹਨ।

2/58