ਭਾਗ ੨ ਪਾਠ ੩. ਫੈਸਲੇ ਲੈਣ ਵਿੱਚ ਸਹਾਇਤਾ ਕਰਨੀ ਯਾਦ ਰੱਖੋ ਡਿਮੈਂਸ਼ੀਆ ਵਾਲੇ ਕਿਸੇ ਵਿਅਕਤੀ ਦੀ ਆਪਣੀ ਚੋਣ ਕਰਨ ਵਿੱਚ ਸਹਾਇਤਾ ਕਰਨਾ ਸੰਭਵ ਹੈ, ਭਾਵੇਂ ਡਿਮੈਂਸ਼ੀਆ ਵਧਦਾ ਹੈ। ਵਿਕਲਪਾਂ ਦੀ ਸੰਖਿਆ ਨੂੰ ਸੀਮਤ ਕਰਕੇ ਜਾਂ ਵਿਅਕਤੀ ਦੇ ਬਿਹਤਰ ਮਿਜ਼ਾਜ ਵਿੱਚ ਹੋਣ ਜਾਂ ਘੱਟ ਚਿੰਤਤ ਹੋਣ ਵੇਲੇ ਸਥਿਤੀ ਬਾਰੇ ਚਰਚਾ ਕਰਨ ਨਾਲ ਫੈਸਲੇ ਨੂੰ ਸਰਲ ਬਣਾਉਣ ਵਿੱਚ ਮਦਦ ਮਿਲ ਸਕਦੀ ਹੈ।