ਭਾਗ ੨ ਪਾਠ ੩. ਫੈਸਲੇ ਲੈਣ ਵਿੱਚ ਸਹਾਇਤਾ ਕਰਨੀ ਡਿਮੈਂਸ਼ੀਆ ਦੇ ਵਧਣ ਦੇ ਨਾਲ-ਨਾਲ ਰੋਜ਼ਾਨਾ ਫੈਸਲੇ ਲੈਣ ਵਿੱਚ ਡਿਮੈਂਸ਼ੀਆ ਵਾਲੇ ਕਿਸੇ ਵਿਅਕਤੀ ਦੀ ਸਹਾਇਤਾ ਕਿਵੇਂ ਕਰਨੀ ਹੈ? ਆਓ ਇੱਕ ਉਦਾਹਰਨ ‘ਤੇ ਨਜ਼ਰ ਮਾਰੀਏ ਕੁਝ ਸਮੇਂ ਬਾਅਦ, ਸੁਖਰਾਜ ਤੇਜਬੀਰ ਨਾਲ ਅਗਲੇ ਦਿਨ ਲਈ ਆਪਣੇ ਕੱਪੜੇ ਚੁਣਨ ਵੇਲੇ ਤਣਾਅ ਮਹਿਸੂਸ ਕਰਦਾ ਹੈ। ਉਸ ਨੂੰ ਅਗਲੇ ਦਿਨ ਜੋ ਵੀ ਕਰਨ ਦੀ ਲੋੜ ਹੈ, ਉਹ ਉਸ ਬਾਰੇ ਚਿੰਤਾ ਕਰਨ ਲੱਗ ਪੈਂਦਾ ਹੈ ਅਤੇ ਬੇਚੈਨ ਹੋ ਜਾਂਦਾ ਹੈ। ਇਸ ਨਾਲ ਤੇਜਬੀਰ ਲਈ ਉਸਦੇ ਫੈਸਲੇ ਲੈਣ ਵਿੱਚ ਸੁਖਰਾਜ ਦੀ ਸਹਾਇਤਾ ਕਰਨਾ ਮੁਸ਼ਕਲ ਬਣ ਜਾਂਦਾ ਹੈ। ਆਪਣੀ ਸਮਝ ਦੀ ਜਾਂਚ ਕਰੋਜਿਵੇਂ-ਜਿਵੇਂ ਡਿਮੈਂਸ਼ੀਆ ਵੱਧਦਾ ਹੈ, ਫੈਸਲੇ ਲੈਣ ਵਿੱਚ ਸਹਾਇਤਾ। ਤੇਜਬੀਰ ਨੂੰ ਕੀ ਕਰਨਾ ਚਾਹੀਦਾ ਹੈ? ਕਿਰਪਾ ਕਰਕੇ ਉਹਨਾਂ ਸਾਰੇ ਜਵਾਬਾਂ ‘ਤੇ ਸਹੀ ਦਾ ਨਿਸ਼ਾਨ ਲਗਾਓ ਜੋ ਕਿ ਤੁਸੀਂ ਮਹਿਸੂਸ ਕਰਦੇ ਹੋ ਕਿ ਢੁਕਵੇਂ ਹਨ। ਅਗਲੇ ਦਿਨ ਸ਼ਾਮ ਨੂੰ ਸੁਖਰਾਜ ਕੀ ਪਹਿਨਣਾ ਚਾਹੁੰਦਾ ਹੈ, ਇਹ ਚੁਣਨ ਵਿੱਚ ਉਸ ਦੀ ਸਹਾਇਤਾ ਕਰਨ ਦੀ ਬਜਾਏ, ਉਹ ਸਵੇਰੇ ਦਿਨ ਦੀ ਸ਼ੁਰੂਆਤ ਵੇਲੇ ਉਸਨੂੰ ਪੁੱਛਦੀ ਹੈ। ਜਦੋਂ ਸ਼ਾਮ ਵੇਲੇ ਤੇਜਬੀਰ ਸੁਖਰਾਜ ਨੂੰ ਪੁੱਛਦੀ ਹੈ ਕਿ ਉਹ ਸ਼ਾਮੀ ਕੀ ਪਹਿਨਣਾ ਚਾਹੁੰਦਾ ਹੈ ਤਾਂ ਉਹ ਉਸਨੂੰ ਸਿਰਫ ਕੁਝ ਵਿਕਲਪ ਦੇ ਸਕਦੀ ਹੈ ਅਤੇ, ਉਦਾਹਰਨ ਲਈ, ਉਸਨੂੰ ਪੁੱਛ ਸਕਦੀ ਹੈ ਕਿ ਕੀ ਉਹ ਆਪਣਾ ਨੀਲਾ ਟ੍ਰਾਊਜ਼ਰ ਪਹਿਨਣਾ ਚਾਹੁੰਦਾ ਹੈ ਜਾਂ ਕਾਲਾ। ਤੇਜਬੀਰ ਸ਼ਾਮ ਨੂੰ ਸੁਖਰਾਜ ਦੇ ਕੱਪੜੇ ਬਾਹਰ ਰੱਖ ਦਿੰਦੀ ਹੈ। ਸਹੀ ਜਵਾਬ ਦਿਖਾਓ ਅਗਲੇ ਦਿਨ ਸ਼ਾਮ ਨੂੰ ਸੁਖਰਾਜ ਕੀ ਪਹਿਨਣਾ ਚਾਹੁੰਦਾ ਹੈ, ਇਹ ਚੁਣਨ ਵਿੱਚ ਉਸ ਦੀ ਸਹਾਇਤਾ ਕਰਨ ਦੀ ਬਜਾਏ, ਉਹ ਸਵੇਰੇ ਦਿਨ ਦੀ ਸ਼ੁਰੂਆਤ ਵੇਲੇ ਉਸਨੂੰ ਪੁੱਛਦੀ ਹੈ। ਸਹੀ! ਤੇਜਬੀਰ ਹਾਲੇ ਵੀ ਇਹ ਫੈਸਲਾ ਕਰਨ ਵਿੱਚ ਸੁਖਰਾਜ ਦਾ ਸਮਰਥਨ ਕਰਦੀ ਹੈ ਕਿ ਉਹ ਕੀ ਪਹਿਨਣਾ ਚਾਹੁੰਦਾ ਹੈ, ਪਰ ਉਹ ਪਹਿਲਾ ਵਾਲੀ ਸ਼ਾਮ ਤੋਂ ਚਿੰਤਾ ਕਰਨਾ ਸ਼ੁਰੂ ਨਹੀਂ ਕਰੇਗਾ। ਜਦੋਂ ਸ਼ਾਮ ਵੇਲੇ ਤੇਜਬੀਰ ਸੁਖਰਾਜ ਨੂੰ ਪੁੱਛਦੀ ਹੈ ਕਿ ਉਹ ਸ਼ਾਮੀ ਕੀ ਪਹਿਨਣਾ ਚਾਹੁੰਦਾ ਹੈ ਤਾਂ ਉਹ ਉਸਨੂੰ ਸਿਰਫ ਕੁਝ ਵਿਕਲਪ ਦੇ ਸਕਦੀ ਹੈ ਅਤੇ, ਉਦਾਹਰਨ ਲਈ, ਉਸਨੂੰ ਪੁੱਛ ਸਕਦੀ ਹੈ ਕਿ ਕੀ ਉਹ ਆਪਣਾ ਨੀਲਾ ਟ੍ਰਾਊਜ਼ਰ ਪਹਿਨਣਾ ਚਾਹੁੰਦਾ ਹੈ ਜਾਂ ਕਾਲਾ। ਕੁਝ ਮਾਮਲਿਆਂ ਵਿੱਚ ਇਹ ਸ਼ਾਇਦ ਇੱਕ ਵਧੀਆ ਵਿਕਲਪ ਹੋ ਸਕਦਾ ਹੈ। ਭਾਵੇਂ ਤੇਜਬੀਰ ਇਹ ਫੈਸਲਾ ਕਰਦੀ ਹੈ ਕਿ ਅਗਲੇ ਦਿਨ ਸੁਖਰਾਜ ਨੂੰ ਕਿਹੜਾ ਟ੍ਰਾਊਜ਼ਰ ਪਹਿਨਣਾ ਚਾਹੀਦਾ ਹੈ, ਫਿਰ ਵੀ ਸੁਖਰਾਜ ਅੰਤਿਮ ਫੈਸਲਾ ਖੁਦ ਲੈ ਸਕਦਾ ਹੈ। ਹਾਲਾਂਕਿ, ਇਸ ਮਾਮਲੇ ਵਿੱਚ ਇਹ ਕਰਨਾ ਸ਼ਾਇਦ ਸਭ ਤੋਂ ਵਧੀਆ ਗੱਲ ਨਾ ਹੋਵੇ, ਕਿਉਂਕਿ ਇਸ ਨਾਲ ਸ਼ਾਇਦ ਇਹ ਸਮੱਸਿਆ ਹੱਲ ਨਾ ਹੋਵੇ ਕਿ ਸੁਖਰਾਜ ਅਗਲੇ ਦਿਨ ਬਾਰੇ ਚਿੰਤਾ ਕਰੇਗਾ। ਤੇਜਬੀਰ ਸ਼ਾਮ ਨੂੰ ਸੁਖਰਾਜ ਦੇ ਕੱਪੜੇ ਬਾਹਰ ਰੱਖ ਦਿੰਦੀ ਹੈ। ਇਹ ਇੱਕ ਚੰਗਾ ਵਿਕਲਪ ਨਹੀਂ ਹੈ। ਤੇਜਬੀਰ ਸੁਖਰਾਜ ਲਈ ਫੈਸਲਾ ਲੈ ਰਹੀ ਹੈ, ਜਦੋਂ ਕਿ ਸ਼ਾਇਦ ਉਹ ਹਾਲੇ ਵੀ ਆਪਣੇ ਫੈਸਲੇ ਲੈਣ ਦੇ ਸਮਰੱਥ ਹੋ ਸਕਦਾ ਹੈ। ਗਲਤੀ: ਕਿਰਪਾ ਕਰਕੇ ਘੱਟੋ-ਘੱਟ ਇੱਕੋ ਵਿਕਲਪ ਚੁਣੋ>ਜਾਰੀ ਰੱਖਣ ਤੋਂ ਪਹਿਲਾਂ ਕਿਰਪਾ ਕਰਕੇ ‘ਸਹੀ ਜਵਾਬ ਦਿਖਾਓ’ ‘ਤੇ ਕਲਿੱਕ ਕਰੋ>ਗਲਤੀ: ਕਿਰਪਾ ਕਰਕੇ ਟੈਕਸਟ ਬਾਕਸ ਵਿੱਚ ਆਪਣੇ ਜਵਾਬ ਟਾਈਪ ਕਰੋ>