ਭਾਗ ੨ ਪਾਠ ੧. ਇਕੱਠਿਆਂ ਯਾਤਰਾ ਅੰਤਰੰਗ ਰਿਸ਼ਤੇ ਬਦਲ ਸਕਦੇ ਹਨ ਜਿਵੇਂ-ਜਿਵੇਂ ਤੁਸੀਂ ਇਕੱਠਿਆਂ ਯਾਤਰਾ ਵਿੱਚ ਅੱਗੇ ਵਧਦੇ ਹੋ, ਸਾਥੀ ਆਪਣੇ ਅੰਤਰੰਗ ਰਿਸ਼ਤੇ ਵਿੱਚ ਕੁਝ ਤਬਦੀਲੀਆਂ ਦਾ ਅਨੁਭਵ ਕਰ ਸਕਦੇ ਹਨ। ਸ਼ੁਰੂ ਵਿੱਚ, ਸਾਥੀਆਂ ਵਿਚਕਾਰ ਜਿਨਸੀ ਸੰਬੰਧ ਸ਼ਾਇਦ ਹਾਲੇ ਵੀ ਸੰਭਵ ਹੋ ਸਕਦੇ ਹਨ। ਜਿਵੇਂ-ਜਿਵੇਂ ਬਿਮਾਰੀ ਵੱਧਦੀ ਜਾਂਦੀ ਹੈ, ਜਿਨਸੀ ਸੰਬੰਧ ਅਤੇ ਸਰੀਰਕ ਨੇੜਤਾ ਵਧੇਰੇ ਮੁਸ਼ਕਲ ਬਣ ਸਕਦੀ ਹੈ। ਆਓ ਸੁਖਵਿੰਦਰ ਅਤੇ ਅਮਰਦੀਪ ਦੇ ਦ੍ਰਿਸ਼ ‘ਤੇ ਦੁਬਾਰਾ ਨਿਗ੍ਹਾ ਮਾਰੀਏ ਸੁਖਵਿੰਦਰ ਡਿਮੈਂਸ਼ੀਆ ਦੇ ਸ਼ੁਰੂਆਤੀ ਪੜਾਅ ਵਿੱਚ ਹੈ ਅਤੇ ਆਪਣੇ ਪਤੀ ਅਮਰਦੀਪ ਨਾਲ ਰਹਿੰਦੀ ਹੈ। ਸੁਖਵਿੰਦਰ ਅਤੇ ਅਮਰਦੀਪ ਦੇ ਵਿਚਕਾਰ ਇੱਕ ਸਿਹਤਮੰਦ, ਆਪਸੀ ਸੰਤੁਸ਼ਟੀਜਨਕ ਸਰੀਰਕ ਸੰਬੰਧ ਹਨ, ਪਰ ਅਮਰਦੀਪ ਉਸ ਦਿਨ ਬਾਰੇ ਚਿੰਤਤ ਹੈ ਜਦੋਂ ਇਹ ਰਿਸ਼ਤੇ ਬੰਦ ਹੋ ਸਕਦੇ ਹਨ। ਗਤੀਵਿਧੀਉਹ ਕਿਹੜੇ ਤਰੀਕੇ ਹਨ ਜਿਨ੍ਹਾਂ ਨਾਲ, ਸੁਖਵਿੰਦਰ ਦੇ ਡਿਮੈਂਸ਼ੀਆ ਦੇ ਵਧਣ ਦੇ ਨਾਲ-ਨਾਲ, ਅਮਰਦੀਪ ਅਤੇ ਸੁਖਵਿੰਦਰ ਆਪਣੀ ਨੇੜਤਾ ਬਣਾਈ ਰੱਖ ਸਕਦੇ ਹਨ? ਸੇਵ ਕਰੋ