ਭਾਗ

ਪਾਠ ੪. ਦੂਜਿਆਂ ਨੂੰ ਸ਼ਾਮਲ ਕਰਨਾ ਅਤੇ ਮਦਦ ਲੈਣੀ

ਉਪਲਬਧ ਸਹਾਇਤਾ ਸੇਵਾਵਾਂ

ਪਰਿਵਾਰ ਅਤੇ ਦੋਸਤਾਂ ਨੂੰ ਸ਼ਾਮਲ ਕਰਨ ਦੇ ਨਾਲ-ਨਾਲ, ਤੁਸੀਂ ਸਹਾਇਤਾ ਲਈ ਪੇਸ਼ੇਵਰ ਸੇਵਾਵਾਂ ਤੱਕ ਪਹੁੰਚ ਕਰਨਾ ਚਾਹ ਸਕਦੇ ਹੋ। ਉਪਲਬਧ ਸੇਵਾਵਾਂ ਵੱਖ-ਵੱਖ ਥਾਵਾਂ ‘ਤੇ ਵੱਖ-ਵੱਖ ਹੋਣਗੀਆਂ। 

ਕਈ ਚੈਰਿਟੀਆਂ ਅਤੇ ਸਿਹਤ ਸੇਵਾਵਾਂ ਵਿੱਚ ਡਿਮੈਂਸ਼ੀਆ ਸਲਾਹਕਾਰ ਜਾਂ ਡਿਮੈਂਸ਼ੀਆ ਸਹਾਇਤਾ ਵਰਕਰ ਹੁੰਦੇ ਹਨ, ਜੋ ਡਿਮੈਂਸ਼ੀਆ ਨਾਲ ਜੀ ਰਹੇ ਕਿਸੇ ਵਿਅਕਤੀ ਦੀ ਸਹਾਇਤਾ ਲਈ ਮਾਰਗਦਰਸ਼ਨ ਦੇ ਸਕਦੇ ਹਨ। 

ਡਿਮੈਂਸ਼ੀਆ ਨਾਲ ਜੀ ਰਹੇ ਵਿਅਕਤੀ ਅਤੇ ਦੇਖਭਾਲਕਰਤਾਵਾਂ ਲਈ ਇਕੱਠੇ ਹਾਜ਼ਰ ਹੋਣ ਲਈ ਗਰੁੱਪ ਵੀ ਹੁੰਦੇ ਹਨ, ਜਿਵੇਂ ਕਿ ਡਿਮੈਂਸ਼ੀਆ ਕੈਫੇ ਅਤੇ ਸੰਗੀਤ ਗਰੁੱਪ। ਹੋਰ ਸੇਵਾਵਾਂ ਜਿਵੇਂ ਕਿ ਦੇਖਭਾਲਕਰਤਾਵਾਂ ਦੇ ਗਰੁੱਪ ਸਿਰਫ ਦੇਖਭਾਲਕਰਤਾਵਾਂ ਲਈ ਹੁੰਦੇ ਹਨ, ਅਤੇ ਤੁਹਾਡੇ ਵਰਗੀ ਸਥਿਤੀ ਵਾਲੇ ਦੂਜੇ ਵਿਅਕਤੀਆਂ ਨੂੰ ਮਿਲਣ ਦਾ ਮੌਕਾ ਮੁਹੱਈਆ ਕਰਦੇ ਹਨ। 

ਅਲਜ਼ਾਈਮਰਜ਼ ਸੋਸਾਇਟੀ ਕੋਲ ਸਥਾਨਕ ਸਹਾਇਤਾ ਸੇਵਾਵਾਂ ਦੀ ਡਾਇਰੈਕਟਰੀ ਹੈ (ਸਿਰਫ ਅੰਗਰੇਜ਼ੀ ਵਿੱਚ ਉਪਲਬਧ)। ਸ਼ਾਇਦ ਤੁਹਾਨੂੰ ਪਤਾ ਲੱਗੇ ਕਿ ਖਾਸ ਤੌਰ ‘ਤੇ ਦੱਖਣੀ ਏਸ਼ੀਆਈ ਦੇਖਭਾਲਕਰਤਾਵਾਂ ਲਈ ਗਰੁੱਪ ਅਤੇ ਸੇਵਾਵਾਂ ਹਨ, ਹਾਲਾਂਕਿ ਇਹਨਾਂ ਸੇਵਾਵਾਂ ਦੀ ਉਪਲਬਧਤਾ ਵੱਖ-ਵੱਖ ਹੋਵੇਗੀ। 

ਜੇਕਰ ਤੁਸੀਂ ਸੇਵਾਵਾਂ ਬਾਰੇ ਸਲਾਹ ਜਾਂ ਜਾਣਕਾਰੀ ਲੱਭ ਰਹੇ ਹੋ, ਤਾਂ ਤੁਸੀਂ ਡਿਮੈਂਸ਼ੀਆ ਸਪੋਰਟ ਲਾਈਨ ਨੂੰ 0333 150 3456 ‘ਤੇ ਫ਼ੋਨ ਕਰ ਸਕਦੇ ਹੋ, ਜਿੱਥੇ ਤੁਸੀਂ ਕਿਸੇ ਸਲਾਹਕਾਰ ਨਾਲ ਅੰਗਰੇਜ਼ੀ ਜਾਂ ਪੰਜਾਬੀ ਵਿੱਚ ਗੱਲ ਕਰ ਸਕਦੇ ਹੋ। ਕਿਸੇ ਸਲਾਹਕਾਰ ਨਾਲ ਪੰਜਾਬੀ ਵਿੱਚ ਗੱਲ ਕਰਨ ਲਈ, ਸਹਾਇਤਾ ਲਾਈਨ ਨੂੰ ਕਾਲ ਕਰੋ, ਭਾਸ਼ਾ ਦਾ ਨਾਮ ਦੱਸੋ, ਫੋਨ ਕੱਟ ਦਓ ਅਤੇ ਉਡੀਕ ਕਰੋ। ਸਲਾਹਕਾਰ ਫਿਰ ਤੁਹਾਨੂੰ ਦੁਭਾਸ਼ੀਏ ਨਾਲ ਵਾਪਸ ਕਾਲ ਕਰੇਗਾ। 

55/58