ਭਾਗ ੨ ਪਾਠ ੨. ਗੱਲਬਾਤ ਵਿੱਚ ਸੁਧਾਰ ਕਰਨਾ ਗੱਲਬਾਤ ਨੂੰ ਕਿਵੇਂ ਸੁਧਾਰਿਆ ਜਾਵੇ? ਇਸ ਪਾਠ ਵਿੱਚ ਤੁਸੀਂ ਚੰਗੀ ਗੱਲਬਾਤ ਲਈ ਸਾਧਨਾਂ ਅਤੇ ਸੁਝਾਵਾਂ ਬਾਰੇ ਜਾਣੋਗੇ। ਡਿਮੈਂਸ਼ੀਆ ਅਕਸਰ ਗੱਲਬਾਤ ਕਰਨਾ ਮੁਸ਼ਕਲ ਬਣਾ ਸਕਦਾ ਹੈ। ਇਸ ਦਾ ਉਸ ਵਿਅਕਤੀ ਨਾਲ ਤੁਹਾਡੇ ਰਿਸ਼ਤੇ ‘ਤੇ ਅਸਰ ਪੈ ਸਕਦਾ ਹੈ ਜਿਸਦੀ ਤੁਸੀਂ ਦੇਖਭਾਲ ਕਰਦੇ ਹੋ। ਇਹ ਉਹਨਾਂ ਨੂੰ ਜਾਂ ਤੁਹਾਨੂੰ ਨਿਰਾਸ਼, ਉਦਾਸ ਜਾਂ ਗੁੱਸੇ ਵੀ ਕਰ ਸਕਦਾ ਹੈ। ਜਦੋਂ ਤੁਸੀਂ ਉਸ ਵਿਅਕਤੀ ਨਾਲ ਗੱਲਬਾਤ ਕਰਦੇ ਹੋ ਜਿਸਦੀ ਤੁਸੀਂ ਦੇਖਭਾਲ ਕਰਦੇ ਹੋ, ਉਦਾਹਰਨ ਲਈ ਉਹਨਾਂ ਨਾਲ ਗੱਲ ਕਰਕੇ ਜਾਂ ਉਹਨਾਂ ਨੂੰ ਜੱਫੀ ਪਾ ਕੇ, ਯਕੀਨੀ ਬਣਾਓ ਕਿ ਉਹ ਸਮਝਦੇ ਹਨ ਕਿ ਤੁਹਾਡੀ ਕਾਰਵਾਈ ਤੋਂ ਤੁਹਾਡਾ ਕੀ ਮਤਲਬ ਹੈ ਅਤੇ ਤੁਸੀਂ ਉਹਨਾਂ ਨੂੰ ਵੀ ਸਮਝਦੇ ਹੋ।