ਭਾਗ ੨ ਪਾਠ ੨. ਗੱਲਬਾਤ ਵਿੱਚ ਸੁਧਾਰ ਕਰਨਾ ਆਦਰਯੋਗ ਤਰੀਕੇ ਨਾਲ ਧਿਆਨ ਕਿਵੇਂ ਖਿੱਚਣਾ ਹੈ? ਡਿਮੈਂਸ਼ੀਆ ਨਾਲ ਜੀ ਰਹੇ ਵਿਅਕਤੀ ਦੀਆਂ ਵੀ ਭਾਵਨਾਵਾਂ ਹੁੰਦੀਆਂ ਹਨ, ਭਾਵੇਂ ਇਹ ਬਿਮਾਰੀ ਕਿੰਨੀ ਵੀ ਗੰਭੀਰ ਹੋਵੇ ਜਾਂ ਸੰਚਾਰ ਦੀਆਂ ਸਮੱਸਿਆਵਾਂ ਕਿੰਨੀਆਂ ਵੀ ਅੱਗੇ ਵੱਧ ਗਈਆਂ ਹੋਣ। ਇਸ ਲਈ, ਇੱਕ ਮਹੱਤਵਪੂਰਨ ਪਹਿਲਾ ਕਦਮ ਹੈ ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰਦੇ ਹੋ ਉਸਦਾ ਧਿਆਨ ਖਿੱਚ ਕੇ ਉਸ ਨਾਲ ਸੰਪਰਕ ਕਰਨਾ। ਯਾਦ ਰੱਖੋ ਧਿਆਨ ਖਿੱਚਣਾ ਚੰਗੀ ਗੱਲਬਾਤ ਲਈ ਪਹਿਲਾ ਮਹੱਤਵਪੂਰਨ ਕਦਮ ਹੈ। ਡਿਮੈਂਸ਼ੀਆ ਨਾਲ ਜੀ ਰਹੇ ਵਿਅਕਤੀ ਦਾ ਆਦਰਪੂਰਵਕ ਢੰਗ ਨਾਲ ਧਿਆਨ ਖਿੱਚਣ ਦੇ ਵੱਖ-ਵੱਖ ਤਰੀਕੇ ਹਨ।