ਭਾਗ

ਪਾਠ ੨. ਗੱਲਬਾਤ ਵਿੱਚ ਸੁਧਾਰ ਕਰਨਾ

ਇਸ ਨੂੰ ਸਰਲ ਕਿਵੇਂ ਰੱਖਣਾ ਹੈ?

ਅਕਸਰ ਆਪਣੀ ਗੱਲ ਕਹਿਣ ਲਈ ਅਸੀਂ ਅਜਿਹੀ ਭਾਸ਼ਾ ਵਰਤਦੇ ਹਾਂ ਜੋ ਬਹੁਤ ਜਟਿਲ ਹੁੰਦੀ ਹੈ। ਇਸਨੂੰ ਸਰਲ ਰੱਖਣ ਨਾਲ ਉਸ ਵਿਅਕਤੀ ਨੂੰ, ਜਿਸਦੀ ਤੁਸੀਂ ਦੇਖਭਾਲ ਕਰਦੇ ਹੋ, ਤੁਹਾਨੂੰ ਬਿਹਤਰ ਤਰੀਕੇ ਨਾਲ ਸਮਝਣ ਵਿੱਚ ਮਦਦ ਮਿਲੇਗੀ।

ਆਪਣੀ ਸਮਝ ਦੀ ਜਾਂਚ ਕਰੋ

ਇਸ ਨੂੰ ਸਰਲ ਰੱਖੋ।

ਆਮੀਰ ਆਪਣੇ ਪਿਤਾ ਦੀ ਦੇਖਭਾਲ ਕਰਦਾ ਹੈ ਜਿਸ ਨੂੰ ਡਿਮੈਂਸ਼ੀਆ ਹੈ। ਆਮੀਰ ਨੇ ਧਿਆਨ ਦਿੱਤਾ ਕਿ ਉਸ ਦੇ ਪਿਤਾ ਉਸ ਦੀ ਗੱਲ ਨੂੰ ਨਹੀਂ ਸਮਝਦੇ ਹਨ। ਕੀ ਤੁਸੀਂ ਦੱਸ ਸਕਦੇ ਹੋ ਕਿ ਕਿਉਂ?

ਹੇਠਾਂ ਦਿੱਤੀ ਸੂਚੀ ਵਿੱਚ ਆਈਟਮਾਂ ‘ਤੇ ਸਹੀ ਲਗਾਓ ਜੋ ਤੁਹਾਨੂੰ ਲੱਗਦਾ ਹੈ ਕਿ ਜੋਨਾਥਨ ਅਤੇ ਉਸਦੇ ਪਿਤਾ ਵਿਚਕਾਰ ਗੱਲਬਾਤ ਨੂੰ ਵਿਗਾੜ ਸਕਦੀਆਂ ਹਨ।

ਧਿਆਨ ਵਿੱਚ ਰੱਖੋ

  • ਡਿਮੈਂਸ਼ੀਆ ਨਾਲ ਜੀ ਰਹੇ ਵਿਅਕਤੀ ਨੂੰ ਇੱਕ ਸਮੇਂ ਵਿੱਚ ਇੱਕ ਗੱਲ ਪੁੱਛੋ ਜਾਂ ਦੱਸੋ।
  • ਸਰਲ ਭਾਸ਼ਾ ਦੀ ਵਰਤੋਂ ਕਰੋ ਅਤੇ ਵਾਕਾਂ ਨੂੰ ਛੋਟਾ ਰੱਖੋ। ਲੰਬੇ ਅਤੇ ਜਟਿਲ ਵਾਕਾਂ ਤੋਂ ਬਚੋ, ਇੱਕ ਸਮੇਂ ਵਿੱਚ ਇੱਕ ਵਿਸ਼ੇ ‘ਤੇ ਧਿਆਨ ਕੇਂਦ੍ਰਿਤ ਕਰੋ।
  • ਜਦੋਂ ਲੋੜ ਹੋਵੇ, ਖੁਲ੍ਹੇ-ਸਿਰੇ ਤੋਂ ਬੰਦ-ਸਿਰੇ ਵਾਲੇ ਸਵਾਲਾਂ ਵਿੱਚ ਬਦਲੀ ਕਰੋ ਜਿਨ੍ਹਾਂ ਦਾ ਜਵਾਬ ਹਾਂ ਜਾਂ ਨਾਂਹ ਵਿੱਚ ਦਿੱਤਾ ਜਾ ਸਕਦਾ ਹੈ।
  • ਯਕੀਨੀ ਬਣਾਓ ਕਿ ਕੋਈ ਵੀ ਧਿਆਨ ਭਟਕਾਉਣ ਵਾਲੇ ਪਿਛੋਕੜ ਦੇ ਸ਼ੋਰ ਨਹੀਂ ਹਨ ਜਿਵੇਂ ਕਿ ਟੈਲੀਵਿਜ਼ਨ ਜਾਂ ਰੇਡੀਓ।
19/58