ਭਾਗ

ਪਾਠ ੨. ਗੱਲਬਾਤ ਵਿੱਚ ਸੁਧਾਰ ਕਰਨਾ

ਆਓ ਸਮੀਖਿਆ ਕਰੀਏ ਕਿ ਤੁਸੀਂ ਕੀ ਸਿੱਖਿਆ ਹੈ 

ਤੁਸੀਂ ਹੇਠਾਂ ਦਿੱਤੇ ਗੱਲਬਾਤ ਹੁਨਰਾਂ ਦਾ ਅਭਿਆਸ ਕੀਤਾ ਹੈ: 

  • ਸੁਣਨ ਅਤੇ ਦੇਖਣ ਦੀ ਸਮਰੱਥਾ ਦੀ ਜਾਂਚ ਕਰੋ। 
  • ਆਦਰਯੋਗ ਤਰੀਕੇ ਨਾਲ ਧਿਆਨ ਖਿੱਚੋ। 
  • ਇਸ ਨੂੰ ਸਰਲ ਰੱਖੋ। 
  • ਵਿਅਕਤੀ ਨੂੰ ਗੰਭੀਰਤਾ ਨਾਲ ਲਓ। 
  • ਪ੍ਰਤਿਕਿਰਿਆਵਾਂ ਵੱਲ ਧਿਆਨ ਦਿਓ। 
  • ਤਾਰੀਫ਼ ਕਰੋ। 
  • ਹਮਦਰਦੀ ਦਿਖਾਓ। 

ਇਹ ਗੱਲ ਧਿਆਨ ਵਿੱਚ ਰੱਖੋ ਕਿ ਡਿਮੈਂਸ਼ੀਆ ਵਾਲੇ ਲੋਕਾਂ ਨੂੰ ਵੀ ਇੱਕ ਸੁਰੱਖਿਅਤ ਅਤੇ ਸਹਾਇਕ ਮਾਹੌਲ ਵਿੱਚ ਕਿਸੇ ਅਜ਼ੀਜ਼ ਦੀ ਮੌਤ ਦਾ ਸੋਗ ਕਰਨ ਦਾ ਅਧਿਕਾਰ ਹੈ। 

ਨਿਰਮਾਨ ਅਤੇ ਉਸ ਦੀ ਭੈਣ, ਜੋਤ ਦੀ ਉਦਾਹਰਨ ਦਿਖਾਉਂਦੀ ਹੈ ਕਿ: 

  • ਤੁਸੀਂ ਵੱਖ-ਵੱਖ ਤਰੀਕਿਆਂ ਨਾਲ ਹਮਦਰਦੀ ਦਿਖਾ ਸਕਦੇ ਹੋ। 
  • ਡਿਮੈਂਸ਼ੀਆ ਨਾਲ ਜੀ ਰਹੇ ਵਿਅਕਤੀ ਨੂੰ ਗੰਭੀਰਤਾ ਨਾਲ ਲੈਣਾ ਅਤੇ ਉਹਨਾਂ ਦੇ ਸਵਾਲਾਂ ਵੱਲ ਧਿਆਨ ਦੇਣਾ ਮਹੱਤਵਪੂਰਨ ਹੈ। 
  • ਹਮਦਰਦੀ ਦਿਖਾਉਣਾ ਉਸ ਵਿਅਕਤੀ ਨਾਲ ਤੁਹਾਡੇ ਰਿਸ਼ਤੇ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦਾ ਹੈ ਜਿਸਦੀ ਤੁਸੀਂ ਦੇਖਭਾਲ ਕਰਦੇ ਹੋ। 

ਤੁਸੀਂ ਇਸ ਪਾਠ ਨੂੰ ਪੂਰਾ ਕਰ ਲਿਆ ਹੈ, ਬਹੁਤ ਵਧੀਆ! 

29/58