ਭਾਗ ੨ ਪਾਠ ੩. ਫੈਸਲੇ ਲੈਣ ਵਿੱਚ ਸਹਾਇਤਾ ਕਰਨੀ ਫੈਸਲੇ ਲੈਣ ਵਿੱਚ ਸਹਾਇਤਾ ਦੀ ਲੋੜ ਕਿਉਂ ਹੈ? ਡਿਮੈਂਸ਼ੀਆ ਵਾਲੇ ਕਿਸੇ ਵਿਅਕਤੀ ਦੀ ਆਪਣੇ ਫੈਸਲੇ ਲੈਣ ਵਿੱਚ ਸਹਾਇਤਾ ਕਰਨਾ ਬਹੁਤ ਮਹੱਤਵਪੂਰਨ ਹੈ। ਹਰ ਕਿਸੇ ਦੀ ਤਰ੍ਹਾਂ, ਡਿਮੈਂਸ਼ੀਆ ਨਾਲ ਜੀ ਰਹੇ ਲੋਕਾਂ ਨੂੰ ਉਹਨਾਂ ਸਾਰੇ ਫੈਸਲਿਆਂ ਵਿੱਚ ਹਿੱਸਾ ਲੈਣ ਦਾ ਅਧਿਕਾਰ ਹੈ ਜੋ ਉਹਨਾਂ ਦੇ ਜੀਵਨ ਅਤੇ ਤੰਦਰੁਸਤੀ ਨੂੰ ਪ੍ਰਭਾਵਤ ਕਰਦੇ ਹਨ। ਹਾਲਾਂਕਿ, ਡਿਮੈਂਸ਼ੀਆ ਦੇ ਵਧਣ ਕਾਰਨ ਫੈਸਲੇ ਲੈਣਾ ਮੁਸ਼ਕਲ ਹੋ ਸਕਦਾ ਹੈ। ਕਈ ਵਾਰੀ ਇਸ ਦੇ ਨਤੀਜੇ ਵਜੋਂ ਡਿਮੈਂਸ਼ੀਆ ਵਾਲੇ ਲੋਕਾਂ ਦੀ ਆਪਣੇ ਫੈਸਲੇ ਲੈਣ ਵਿੱਚ ਸਹਾਇਤਾ ਕਰਨ ਦੀ ਬਜਾਏ, ਰਿਸ਼ਤੇਦਾਰ ਫੈਸਲੇ ਲੈਣ ਦੀ ਸ਼ਕਤੀ ਲੈ ਲੈਂਦੇ ਹਨ। ਇਸ ਪਾਠ ਵਿੱਚ, ਤੁਸੀਂ ਸਿੱਖੋਗੇ ਕਿ ਤੁਸੀਂ ਉਸ ਵਿਅਕਤੀ, ਜਿਸਦੀ ਤੁਸੀਂ ਦੇਖਭਾਲ ਕਰਦੇ ਹੋ, ਦੀ ਉਸ ਵੇਲੇ ਸਹਾਇਤਾ ਕਿਵੇਂ ਕਰ ਸਕਦੇ ਹੋ ਜਦੋਂ ਉਸ ਨੂੰ ਫੈਸਲਾ ਲੈਣ ਦੀ ਲੋੜ ਹੁੰਦੀ ਹੈ।