ਭਾਗ ੨ ਪਾਠ ੪. ਦੂਜਿਆਂ ਨੂੰ ਸ਼ਾਮਲ ਕਰਨਾ ਅਤੇ ਮਦਦ ਲੈਣੀ ਇਹ ਪਾਠ ਮਹੱਤਵਪੂਰਨ ਕਿਉਂ ਹੈ? ਹੋਰ ਲੋਕਾਂ ਨਾਲ ਦੇਖਭਾਲ ਦੀਆਂ ਜ਼ਿੰਮੇਵਾਰੀਆਂ ਸਾਂਝੀਆਂ ਕਰਨ ਨਾਲ ਤੁਹਾਨੂੰ ਲੰਬੇ ਸਮੇਂ ਲਈ ਦੇਖਭਾਲ ਕਰਨਾ ਜਾਰੀ ਰੱਖਣ ਵਿੱਚ ਮਦਦ ਮਿਲੇਗੀ। ਇਹ ਪਾਠ ਮੇਰੀ ਕਿਵੇਂ ਮਦਦ ਕਰੇਗਾ? ‘ਮਦਦ ਮੰਗਣੀ’ ਦੇ ਹੁਨਰ ਦਾ ਅਭਿਆਸ ਕਰਕੇ। ਮੈਂ ਕੀ ਸਿੱਖਾਂਗਾ/ਸਿੱਖਾਂਗੀ? ਪਰਿਵਾਰ ਅਤੇ ਦੋਸਤਾਂ ਨੂੰ ਸ਼ਾਮਲ ਕਰਨ ਦਾ ਮਹੱਤਵ। ਮਦਦ ਅਤੇ ਸਹਾਇਤਾ ਦੀਆਂ ਕਿਸਮਾਂ ਜਿਨ੍ਹਾਂ ਦੀ ਤੁਹਾਨੂੰ ਲੋੜ ਹੋ ਸਕਦੀ ਹੈ। ਪ੍ਰਭਾਵਸ਼ਾਲੀ ਢੰਗ ਨਾਲ ਦੂਜਿਆਂ ਤੋਂ ਮਦਦ ਮੰਗਣੀ। ਉਪਲਬਧ ਸਹਾਇਤਾ ਸੇਵਾਵਾਂ। ਦੇਖਭਾਲ ਕਰਨ ਵਾਲਿਆਂ ਲਈ ਵਿੱਤੀ ਸਹਾਇਤਾ।