ਭਾਗ ੪ ਪਾਠ ੩. ਟੌਇਲਟ ਜਾਣਾ ਅਤੇ ਸੰਜਮਤਾ ਸੰਬੰਧੀ ਦੇਖਭਾਲ ਜਨਤਕ ਥਾਵਾਂ ‘ਤੇ ਪਿਸ਼ਾਬ ਕਰਨਾ ਡਿਮੈਂਸ਼ੀਆ ਵਿਅਕਤੀ ਦੀ ਆਪਣੀਆਂ ਲੋੜਾਂ ਨੂੰ ਸਮਝਾਉਣ ਦੀ ਯੋਗਤਾ ਨੂੰ ਪ੍ਰਭਾਵਿਤ ਕਰਦਾ ਹੈ, ਉਦਾਹਰਨ ਲਈ ਬਾਥਰੂਮ ਜਾਣ ਦੀ ਲੋੜ। ਇਸ ਤੋਂ ਇਲਾਵਾ, ਡਿਮੈਂਸ਼ੀਆ ਕਿਸੇ ਵਿਅਕਤੀ ਦੇ ਨਿਰਣੇ ਨੂੰ ਪ੍ਰਭਾਵਿਤ ਕਰ ਸਕਦਾ ਹੈ ਕਿ ਜਨਤਕ ਤੌਰ ‘ਤੇ ਕੀ ਆਮ ਹੈ ਜਾਂ ਕੀ ਆਮ ਨਹੀਂ ਹੈ। ਤੁਸੀਂ ਜਿਸ ਵਿਅਕਤੀ ਦੀ ਦੇਖਭਾਲ ਕਰਦੇ ਹੋ, ਉਸ ਦੀ ਟੌਇਲਟ ਜਾਣ ਵਿੱਚ ਮਦਦ ਕਰਨ ਲਈ ਇੱਕ ਨਿਯਮਿਤ, ਰੋਜ਼ਾਨਾ ਸਮਾਂ-ਸਾਰਣੀ ਬਣਾ ਕੇ ਇਹਨਾਂ ਦੁਰਘਟਨਾਵਾਂ (ਅਸੰਜਮਤਾ) ਨੂੰ ਰੋਕਣ ਵਿੱਚ ਮਦਦ ਕਰ ਸਕਦੇ ਹੋ। ਇਹ ਪਤਾ ਕਰਨਾ ਮਦਦਗਾਰ ਹੋ ਸਕਦਾ ਹੈ ਕਿ ਡਿਮੈਂਸ਼ੀਆ ਹੋਣ ਤੋਂ ਪਹਿਲਾਂ ਉਹ ਕਿੰਨੀ ਵਾਰ ਟੌਇਲਟ ਦੀ ਵਰਤੋਂ ਕਰਦੇ ਸਨ। ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰਦੇ ਹੋ ਤੁਸੀਂ ਉਸ ਦੇ ਵਿਵਹਾਰ ਦੁਆਰਾ ਵੀ ਇਹ ਪਤਾ ਲਗਾ ਸਕਦੇ ਹੋ ਕਿ ਉਸ ਨੂੰ ਬਾਥਰੂਮ ਜਾਣ ਦੀ ਲੋੜ ਹੈ, ਜਿਵੇਂ ਕਿ ਜੇ ਉਹ ਪਰੇਸ਼ਾਨ, ਤਣਾਅ ਵਿੱਚ, ਵਿਆਕੁਲ ਜਾਂ ਬੇਚੈਨ ਹੋ ਜਾਂਦਾ ਹੈ। ਆਓ ਇੱਕ ਉਦਾਹਰਨ ‘ਤੇ ਨਜ਼ਰ ਮਾਰੀਏ ਸੂਰਜ ਆਪਣੀ ਮਾਂ ਰੇਖਾ ਦੀ ਦੇਖਭਾਲ ਕਰ ਰਿਹਾ ਹੈ, ਜਿਸ ਨੂੰ 5 ਸਾਲ ਪਹਿਲਾਂ ਡਿਮੈਂਸ਼ੀਆ ਦਾ ਪਤਾ ਲੱਗਾ ਸੀ। ਸੂਰਜ ਆਮ ਤੌਰ ‘ਤੇ ਆਪਣੀ ਮਾਂ ਨੂੰ ਆਪਣੀ ਭੈਣ ਦੇ ਘਰ ਲੈ ਜਾਂਦਾ ਹੈ ਤਾਂ ਜੋ ਉਹ ਆਪਣੇ ਦੋਹਤੇ-ਦੋਹਤੀਆਂ ਨਾਲ ਖੇਡ ਸਕੇ ਕਿਉਂਕਿ ਉਸ ਨੂੰ ਉਹਨਾਂ ਨਾਲ ਸਮਾਂ ਬਿਤਾਉਣਾ ਪਸੰਦ ਹੈ। ਹਾਲ ਹੀ ਵਿੱਚ, ਸੂਰਜ ਨੇ ਦੇਖਿਆ ਕਿ ਉਸਦੀ ਮਾਂ ਨੇ ਦਿਨ ਵੇਲੇ ਪਿਸ਼ਾਬ ‘ਤੇ ਕੰਟਰੋਲ ਗੁਆ ਦਿੱਤਾ ਹੈ। ਆਪਣੀ ਸਮਝ ਦੀ ਜਾਂਚ ਕਰੋਪਿਸ਼ਾਬ ‘ਤੇ ਕੰਟਰੋਲ ਗੁਆਉਣ ਨਾਲ ਨਜਿੱਠਣਾ। ਤੁਹਾਡੇ ਖ਼ਿਆਲ ਵਿੱਚ ਸੂਰਜ ਲਈ ਸਹੀ ਜਵਾਬ ਕੀ ਹੈ? ਕਿਰਪਾ ਕਰਕੇ ਸਹੀ ਜਵਾਬ ਚੁਣੋ। ਸੂਰਜ ਨੂੰ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਸਦੀ ਮਾਂ ਖਰੀਦਦਾਰੀ ਕਰਨ ਲਈ ਜਾਣ ਤੋਂ ਪਹਿਲਾਂ ਟੌਇਲਟ ਦੀ ਵਰਤੋਂ ਕਰੇ। ਕਿਉਂਕਿ ਸੂਰਜ ਲਈ ਇਹ ਸ਼ਰਮਨਾਕ ਸਥਿਤੀ ਹੈ, ਉਸ ਨੂੰ ਆਪਣੀ ਮਾਂ ਨੂੰ ਖਰੀਦਦਾਰੀ ਕਰਨ ਲਈ ਲਿਜਾਉਣਾ ਬੰਦ ਕਰ ਦੇਣਾ ਚਾਹੀਦਾ ਹੈ। ਸਹੀ ਜਵਾਬ ਦਿਖਾਓ ਸੂਰਜ ਨੂੰ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਸਦੀ ਮਾਂ ਖਰੀਦਦਾਰੀ ਕਰਨ ਲਈ ਜਾਣ ਤੋਂ ਪਹਿਲਾਂ ਟੌਇਲਟ ਦੀ ਵਰਤੋਂ ਕਰੇ। ਇਹ ਇੱਕ ਚੰਗੀ ਪ੍ਰਤਿਕਿਰਿਆ ਹੈ। ਪਿਸ਼ਾਬ ਜਾਂ ਟੱਟੀ ਦੇ ਨਿਯੰਤਰਣ ਨੂੰ ਬਿਹਤਰ ਬਣਾਉਣ ਲਈ, ਟੌਇਲਟ ਡਾਇਰੀ ਨੂੰ ਭਰਨਾ ਮਦਦ ਕਰ ਸਕਦਾ ਹੈ। ਕਿਉਂਕਿ ਸੂਰਜ ਲਈ ਇਹ ਸ਼ਰਮਨਾਕ ਸਥਿਤੀ ਹੈ, ਉਸ ਨੂੰ ਆਪਣੀ ਮਾਂ ਨੂੰ ਖਰੀਦਦਾਰੀ ਕਰਨ ਲਈ ਲਿਜਾਉਣਾ ਬੰਦ ਕਰ ਦੇਣਾ ਚਾਹੀਦਾ ਹੈ। ਇਹ ਸਭ ਤੋਂ ਵਧੀਆ ਪ੍ਰਤਿਕਿਰਿਆ ਨਹੀਂ ਹੈ ਕਿਉਂਕਿ ਉਸਦੀ ਮਾਂ ਇੱਕ ਬਹੁਤ ਹੀ ਮਹੱਤਵਪੂਰਨ ਖੁਸ਼ਗਵਾਰ ਗਤੀਵਿਧੀ ਖੁੰਝਾ ਦੇਵੇਗੀ। ਗਲਤੀ: ਕਿਰਪਾ ਕਰਕੇ ਘੱਟੋ-ਘੱਟ ਇੱਕੋ ਵਿਕਲਪ ਚੁਣੋ>ਜਾਰੀ ਰੱਖਣ ਤੋਂ ਪਹਿਲਾਂ ਕਿਰਪਾ ਕਰਕੇ ‘ਸਹੀ ਜਵਾਬ ਦਿਖਾਓ’ ‘ਤੇ ਕਲਿੱਕ ਕਰੋ>ਗਲਤੀ: ਕਿਰਪਾ ਕਰਕੇ ਟੈਕਸਟ ਬਾਕਸ ਵਿੱਚ ਆਪਣੇ ਜਵਾਬ ਟਾਈਪ ਕਰੋ>