ਭਾਗ ੪ ਪਾਠ ੪. ਨਿੱਜੀ ਦੇਖਭਾਲ ਆਪਣੇ ਦੰਦਾਂ ਨੂੰ ਬੁਰਸ਼ ਕਰਨ ਵਿੱਚ ਮੁਸ਼ਕਲਾਂ ਡਿਮੈਂਸ਼ੀਆ ਨਾ ਸਿਰਫ ਯਾਦਦਾਸ਼ਤ ਨੂੰ ਪ੍ਰਭਾਵਿਤ ਕਰਦਾ ਹੈ, ਸਗੋਂ ਪ੍ਰਬੰਧਨ, ਤਾਲਮੇਲ ਅਤੇ ਇਕਾਗਰਤਾ ਨੂੰ ਵੀ ਪ੍ਰਭਾਵਿਤ ਕਰਦਾ ਹੈ, ਜੋ ਮੂੰਹ ਦੀ ਦੇਖਭਾਲ ਕਰਨ ਲਈ ਜ਼ਰੂਰੀ ਹੁੰਦੇ ਹਨ। ਮੂੰਹ ਦੀ ਮਾੜੀ ਦੇਖਭਾਲ ਮਾੜੀ ਭੁੱਖ, ਸਾਹ ਦੀ ਬਦਬੂ, ਦੰਦਾਂ ਜਾਂ ਮਸੂੜਿਆਂ ਦੀ ਲਾਗ ਅਤੇ ਹੋਰ ਸਿਹਤ ਸਮੱਸਿਆਵਾਂ ਨਾਲ ਜੁੜੀ ਹੁੰਦੀ ਹੈ। ਮੂੰਹ ਦੀ ਦੇਖਭਾਲ ਵਿੱਚ ਸਹਾਇਤਾ ਕਰਨ ਦਾ ਟੀਚਾ ਵਿਅਕਤੀ ਦੀ ਉਸਦੇ ਬਾਕੀ ਦੇ ਹੁਨਰਾਂ ਦੀ ਵੱਧ ਤੋਂ ਵੱਧ ਵਰਤੋਂ ਕਰਨ ਵਿੱਚ ਮਦਦ ਕਰਨਾ ਹੈ। ਆਓ ਇੱਕ ਉਦਾਹਰਨ ‘ਤੇ ਨਜ਼ਰ ਮਾਰੀਏ ਜਸਬੀਰ ਨੂੰ ਅਲਜ਼ਾਈਮਰ ਰੋਗ ਹੈ ਪਰ ਉਹ ਬਿਨਾਂ ਸਹਾਇਤਾ ਦੇ ਆਪਣੇ ਦੰਦ ਬੁਰਸ਼ ਕਰ ਸਕਦਾ ਹੈ। ਹਾਲ ਹੀ ਵਿੱਚ, ਜਸਬੀਰ ਦੀ ਪਤਨੀ, ਇਸ਼ਾ ਨੇ ਦੇਖਿਆ ਕਿ ਉਸਦਾ ਪਤੀ ਬਾਥਰੂਮ ਵਿੱਚ ਕਾਉਂਟਰਟੌਪ ਅਤੇ ਫਰਸ਼ ‘ਤੇ ਪਾਣੀ ਅਤੇ ਟੂਥਪੇਸਟ ਨਾਲ ਜ਼ਿਆਦਾ ਗੰਦ ਪਾਉਂਦਾ ਹੈ। ਉਹ ਇਹ ਵੀ ਦੇਖਦੀ ਹੈ ਕਿ ਉਸਦਾ ਪਤੀ ਆਪਣੇ ਦੰਦਾਂ ਨੂੰ ਬੁਰਸ਼ ਨਹੀਂ ਕਰ ਸਕਦਾ ਹੈ ਜਿਵੇਂ ਕਿ ਉਹ ਆਮ ਤੌਰ ‘ਤੇ ਕਰਦਾ ਹੈ ਅਤੇ ਆਪਣੇ ਨਕਲੀ ਦੰਦਾਂ ਨੂੰ ਖੁਦ ਨਹੀਂ ਪਾ ਸਕਦਾ ਹੈ। ਆਪਣੀ ਸਮਝ ਦੀ ਜਾਂਚ ਕਰੋਮੂੰਹ ਦੀ ਦੇਖਭਾਲ ਨੂੰ ਉਤਸ਼ਾਹਿਤ ਕਰਨਾ। ਤੁਹਾਡੇ ਖ਼ਿਆਲ ਵਿੱਚ ਇਸ਼ਾ ਲਈ ਸਹੀ ਜਵਾਬ ਕੀ ਹੈ? ਕਿਰਪਾ ਕਰਕੇ ਸਹੀ ਜਵਾਬ ਚੁਣੋ। ਜਸਬੀਰ ਨੂੰ ਕਦਮ-ਦਰ-ਕਦਮ ਹਦਾਇਤ ਦੇਵੇ ਕਿ ਆਪਣੇ ਦੰਦਾਂ ਨੂੰ ਬੁਰਸ਼ ਕਿਵੇਂ ਕਰਨਾ ਹੈ ਅਤੇ ਜਦੋਂ ਉਹ ਚੰਗਾ ਕਰ ਰਿਹਾ ਹੈ ਤਾਂ ਉਸਦੀ ਪ੍ਰਸ਼ੰਸਾ ਕਰੇ। ਜਸਬੀਰ ਦੇ ਨਕਲੀ ਦੰਦਾਂ ਨੂੰ ਬਿਨਾਂ ਪੁੱਛੇ ਉਸਦੇ ਮੂੰਹ ਵਿੱਚ ਪਾਏ। ਸਹੀ ਜਵਾਬ ਦਿਖਾਓ ਜਸਬੀਰ ਨੂੰ ਕਦਮ-ਦਰ-ਕਦਮ ਹਦਾਇਤ ਦੇਵੇ ਕਿ ਆਪਣੇ ਦੰਦਾਂ ਨੂੰ ਬੁਰਸ਼ ਕਿਵੇਂ ਕਰਨਾ ਹੈ ਅਤੇ ਜਦੋਂ ਉਹ ਚੰਗਾ ਕਰ ਰਿਹਾ ਹੈ ਤਾਂ ਉਸਦੀ ਪ੍ਰਸ਼ੰਸਾ ਕਰੇ। ਇਹ ਸਭ ਤੋਂ ਵਧੀਆ ਜਵਾਬ ਹੈ। ਜਸਬੀਰ ਇਸ ਤਰੀਕੇ ਨਾਲ ਸੁਤੰਤਰਤਾ ਦੇ ਪੱਧਰ ਨੂੰ ਬਣਾਏ ਰੱਖਦਾ ਹੈ, ਜੋ ਉਸਦੀ ਸਵੈ-ਮੁੱਲ ਦੀ ਭਾਵਨਾ ਨੂੰ ਸੁਧਾਰਨ ਵਿੱਚ ਵੀ ਮਦਦ ਕਰ ਸਕਦਾ ਹੈ। ਜਸਬੀਰ ਦੇ ਨਕਲੀ ਦੰਦਾਂ ਨੂੰ ਬਿਨਾਂ ਪੁੱਛੇ ਉਸਦੇ ਮੂੰਹ ਵਿੱਚ ਪਾਏ। ਇਹ ਸਹੀ ਜਵਾਬ ਨਹੀਂ ਹੈ। ਇਸ਼ਾ ਪੂਰੀ ਤਰ੍ਹਾਂ ਦੇਖਭਾਲ ਦੇ ਕੰਮਾਂ ਨੂੰ ਸੰਭਾਲ ਰਹੀ ਹੈ ਅਤੇ ਉਸਦੀ ਇਜਾਜ਼ਤ ਵੀ ਨਹੀਂ ਮੰਗ ਰਹੀ ਹੈ। ਇਹ ਪ੍ਰਤਿਕਿਰਿਆ ਜਸਬੀਰ ਨੂੰ ਪਰੇਸ਼ਾਨ ਕਰ ਸਕਦੀ ਹੈ। ਗਲਤੀ: ਕਿਰਪਾ ਕਰਕੇ ਘੱਟੋ-ਘੱਟ ਇੱਕੋ ਵਿਕਲਪ ਚੁਣੋ>ਜਾਰੀ ਰੱਖਣ ਤੋਂ ਪਹਿਲਾਂ ਕਿਰਪਾ ਕਰਕੇ ‘ਸਹੀ ਜਵਾਬ ਦਿਖਾਓ’ ‘ਤੇ ਕਲਿੱਕ ਕਰੋ>ਗਲਤੀ: ਕਿਰਪਾ ਕਰਕੇ ਟੈਕਸਟ ਬਾਕਸ ਵਿੱਚ ਆਪਣੇ ਜਵਾਬ ਟਾਈਪ ਕਰੋ>