ਭਾਗ ੪ ਪਾਠ ੩. ਟੌਇਲਟ ਜਾਣਾ ਅਤੇ ਸੰਜਮਤਾ ਸੰਬੰਧੀ ਦੇਖਭਾਲ ਇਹ ਪਾਠ ਮਹੱਤਵਪੂਰਨ ਕਿਉਂ ਹੈ? ਸਹੀ ਤਰ੍ਹਾਂ ਨਾਲ ਟੌਇਲਟ ਨਾ ਜਾਣਾ ਅਤੇ ਅਸੰਜਮਤਾ ਦਾ ਨਤੀਜਾ ਡਿਮੈਂਸ਼ੀਆ ਨਾਲ ਜੀ ਰਹੇ ਵਿਅਕਤੀ ਲਈ ਲਾਗ ਅਤੇ ਹੋਰ ਸਿਹਤ ਸਮੱਸਿਆਵਾਂ, ਘੱਟ ਸਵੈ-ਮਾਣ ਅਤੇ ਸਮਾਜਿਕ ਗਤੀਵਿਧੀਆਂ ਤੋਂ ਦੂਰ ਹੋਣ ਦੇ ਰੂਪ ਵਿੱਚ ਹੋ ਸਕਦਾ ਹੈ। ਇਹ ਪਾਠ ਮੇਰੀ ਕਿਵੇਂ ਮਦਦ ਕਰੇਗਾ? ਇਹ ਪਾਠ ਸਿਹਤ ਸੰਬੰਧੀ ਚਿੰਤਾਵਾਂ ਬਾਰੇ ਸੋਚਣ ਵਿੱਚ ਤੁਹਾਡੀ ਮਦਦ ਕਰੇਗਾ, ਅਤੇ ਉਸ ਵਿਅਕਤੀ ਦੀ ਟੌਇਲਟ ਵਰਤਣ ਅਤੇ ਸੰਜਮਤਾ ਵਿੱਚ ਮਦਦ ਕਰੇਗਾ ਜਿਸਦੀ ਤੁਸੀਂ ਦੇਖਭਾਲ ਕਰਦੇ ਹੋ। ਮੈਂ ਕੀ ਸਿੱਖਾਂਗਾ/ਸਿੱਖਾਂਗੀ? ਫਰਸ਼ ‘ਤੇ ਪਿਸ਼ਾਬ ਕਰਨ ਜਾਂ ਪਿਸ਼ਾਬ ‘ਤੇ ਕੰਟਰੋਲ ਗੁਆਉਣ ਵਰਗੀਆਂ ਸਮੱਸਿਆਵਾਂ ਦੇ ਸੰਭਾਵੀ ਹੱਲ। ਅਸੰਜਮਤਾ ਵਿੱਚ ਸਹਾਇਕ ਚੀਜ਼ਾਂ ਅਤੇ ਉਪਕਰਨ ਦੀ ਵਰਤੋਂ ਕਰਨਾ।