ਭਾਗ

ਪਾਠ ੨. ਖਾਣਾ, ਪੀਣਾ ਅਤੇ ਸਿਹਤ ਸਮੱਸਿਆਵਾਂ ਨੂੰ ਰੋਕਣਾ

ਜਿਸ ਵਿਕਅਤੀ ਦੀ ਤੁਸੀਂ ਦੇਖਭਾਲ ਕਰਦੇ ਹੋ ਉਸ ਦੀ ਸੁਰੱਖਿਅਤ ਢੰਗ ਨਾਲ ਖਾਣ ਅਤੇ ਐਸਪੀਰੇਸ਼ਨ ਨਿਮੋਨੀਆ ਨੂੰ ਰੋਕਣ ਵਿੱਚ ਮਦਦ ਕਰਨੀ।

ਨਾ-ਖਾਣਯੋਗ ਚੀਜ਼ਾਂ

ਕੁਲਤਾਰ 10 ਸਾਲਾਂ ਤੋਂ ਡਿਮੈਂਸ਼ੀਆ ਨਾਲ ਜੀ ਰਿਹਾ ਹੈ ਅਤੇ ਉਸਦੀ ਪਤਨੀ ਮਨਵੀਰ ਦੁਆਰਾ ਉਸਦੀ ਦੇਖਭਾਲ ਕੀਤੀ ਜਾਂਦੀ ਹੈ। ਮਨਵੀਰ ਦਿਨ ਵੇਲੇ ਆਪਣੇ ਪਤੀ ਨੂੰ ਨੇੜਿਓਂ ਨਿਗਰਾਨੀ ਕਰਨਾ ਸ਼ੁਰੂ ਕਰਦੀ ਹੈ। ਹਾਲ ਹੀ ਵਿੱਚ, ਮਨਵੀਰ ਨੇ ਦੇਖਿਆ ਕਿ ਉਹ ਰਸੋਈ ਅਤੇ ਬਾਥਰੂਮ ਵਿੱਚ ਜੋ ਸਾਬਣ ਰੱਖਦੀ ਹੈ ਉਹ ਗਾਇਬ ਹੋ ਗਏ ਹਨ। ਉਸ ਨੇ ਇਹ ਵੀ ਦੇਖਿਆ ਕਿ ਉਸ ਦਾ ਪਤੀ ਉਹ ਫੁੱਲ ਖਾ ਰਿਹਾ ਹੈ ਜੋ ਉਹ ਡਾਇਨਿੰਗ ਟੇਬਲ ‘ਤੇ ਰੱਖਦੀ ਹੈ। ਉਹ ਕੁਲਤਾਰ ਨੂੰ ਰਸੋਈ ਵਿੱਚ ਜਾਂਦੇ ਹੋਏ ਅਤੇ ਪੀਣ ਲਈ ਗਲਤੀ ਨਾਲ ਇੱਕ ਤੇਲ ਦੀ ਬੋਤਲ ਅਤੇ ਇੱਥੋਂ ਤੱਕ ਕਿ ਡਿਸ਼ਵਾਸ਼ਿੰਗ ਡਿਟਰਜੈਂਟ ਦੀ ਇੱਕ ਬੋਤਲ ਵੀ ਚੁੱਕਦੇ ਹੋਏ ਦੇਖਦੀ ਹੈ।

ਹੋ ਸਕਦਾ ਹੈ ਡਿਮੈਂਸ਼ੀਆ ਵਾਲੇ ਲੋਕ ਇਹ ਨਿਰਣਾ ਨਾ ਕਰ ਸਕਣ ਕਿ ਕੀ ਖਾਧਾ ਜਾ ਸਕਦਾ ਹੈ ਜਾਂ ਕੀ ਨਹੀਂ। ਉਹ ਭੁੱਖ ਮਹਿਸੂਸ ਹੋਣ ‘ਤੇ ਪਹੁੰਚ ਦੇ ਅੰਦਰ ਮੌਜੂਦ ਨਾ-ਖਾਣਯੋਗ ਸਮੱਗਰੀ ਖਾ ਸਕਦੇ ਹਨ। ਯਕੀਨੀ ਬਣਾਓ ਕਿ ਤੁਸੀਂ ਨਾ-ਖਾਣਯੋਗ ਸਮੱਗਰੀ ਅਤੇ ਰਸਾਇਣਾਂ ਨੂੰ ਸੁਰੱਖਿਅਤ ਥਾਵਾਂ ‘ਤੇ ਰੱਖਦੇ ਹੋ। 

ਆਪਣੀ ਸਮਝ ਦੀ ਜਾਂਚ ਕਰੋ

ਨਾ-ਖਾਣਯੋਗ ਚੀਜ਼ਾਂ। 

ਤੁਹਾਡੇ ਵਿਚਾਰ ਵਿੱਚ ਮਨਵੀਰ ਨੂੰ ਕੀ ਕਰਨਾ ਚਾਹੀਦਾ ਹੈ? 

ਕਿਰਪਾ ਕਰਕੇ ਉਹ ਸਾਰੇ ਜਵਾਬ ਚੁਣੋ ਜੋ ਕਿ ਤੁਸੀਂ ਮਹਿਸੂਸ ਕਰਦੇ ਹੋ ਕਿ ਢੁਕਵੇਂ ਹਨ।

13/46