ਭਾਗ

ਪਾਠ ੪. ਨਿੱਜੀ ਦੇਖਭਾਲ

ਆਓ ਇੱਕ ਉਦਾਹਰਨ ‘ਤੇ ਨਜ਼ਰ ਮਾਰੀਏ 

ਮਰੀਅਮ ਨੂੰ ਅਲਜ਼ਾਈਮਰ ਰੋਗ ਹੈ, ਪਰ ਉਹ ਪਰਿਵਾਰ ਦੇ ਮੈਂਬਰਾਂ ਦੀ ਸਹਾਇਤਾ ਤੋਂ ਬਿਨਾਂ ਆਪਣੀ ਦੇਖਭਾਲ ਕਰ ਸਕਦੀ ਹੈ।

ਹਾਲ ਹੀ ਵਿੱਚ, ਉਸਦੇ ਪਤੀ, ਮੁਹੰਮਦ ਨੇ ਦੇਖਿਆ ਕਿ ਉਹ ਇੱਕ ਨਾਈਟ ਗਾਊਨ ਵਿੱਚ ਨਾਸ਼ਤੇ ਲਈ ਮੇਜ਼ ‘ਤੇ ਬੈਠਦੀ ਹੈ, ਬਿਨਾਂ ਆਪਣਾ ਚਿਹਰਾ ਧੋਤੇ, ਵਾਲਾਂ ਨੂੰ ਤੇਲ ਲਾਏ ਅਤੇ ਆਪਣੇ ਵਾਲਾਂ ਨੂੰ ਬੁਰਸ਼ ਕੀਤੇ, ਜਾਂ ਆਪਣਾ ਮੇਕ-ਅੱਪ ਕੀਤੇ ਜਿਵੇਂ ਕਿ ਉਹ ਆਮ ਤੌਰ ‘ਤੇ ਕਰਦੀ ਹੈ। 

ਕਈ ਕਾਰਨ ਹੋ ਸਕਦੇ ਹਨ ਕਿ ਮਰੀਅਮ ਹੁਣ ਨਾਸ਼ਤੇ ਤੋਂ ਪਹਿਲਾਂ ਨਿੱਜੀ ਦੇਖਭਾਲ ਕਿਉਂ ਨਹੀਂ ਕਰ ਸਕਦੀ। ਉਹਨਾਂ ਵਿੱਚੋਂ ਇੱਕ ਇਹ ਹੈ ਕਿ ਉਹ ਉਦਾਸ ਹੋ ਸਕਦੀ ਹੈ। ਡਿਪਰੈਸ਼ਨ (ਉਦਾਸੀਨਤਾ) ਬਾਰੇ ਹੋਰ ਜਾਣਕਾਰੀ ਲਈ ਕਿਰਪਾ ਕਰਕੇ ਭਾਗ 5 ਵਿੱਚ  ਪਾਠ 4. ਡਿਪਰੈਸ਼ਨ (ਉਦਾਸੀਨਤਾ), ਵਿਆਕੁਲਤਾ ਜਾਂ ਬੇਰੁਖ਼ੀ ਦੇਖੋ। 

ਆਪਣੀ ਸਮਝ ਦੀ ਜਾਂਚ ਕਰੋ

ਨਿੱਜੀ ਸਫਾਈ ਨੂੰ ਉਤਸ਼ਾਹਿਤ ਕਰਨਾ। 

ਤੁਹਾਡੇ ਖ਼ਿਆਲ ਵਿੱਚ ਮੁਹੰਮਦ ਲਈ ਸਹੀ ਪ੍ਰਤਿਕਿਰਿਆ ਕੀ ਹੋਵੇਗੀ? 

ਕਿਰਪਾ ਕਰਕੇ ਸਹੀ ਜਵਾਬ ਚੁਣੋ।

ਸੁਝਾਅ 

ਹੇਠਾਂ ਕੁਝ ਸੁਝਾਅ ਦਿੱਤੇ ਗਏ ਹਨ ਜੋ ਡਿਮੈਂਸ਼ੀਆ ਵਾਲੇ ਲੋਕਾਂ ਦੀ ਚੀਜ਼ਾਂ ਜਾਂ ਸਥਾਨਾਂ ਨੂੰ ਲੱਭਣ, ਅਤੇ ਸੁਤੰਤਰ ਤੌਰ ‘ਤੇ ਨਿੱਜੀ ਦੇਖਭਾਲ ਦੀਆਂ ਗਤੀਵਿਧੀਆਂ ਕਰਨ ਵਿੱਚ ਮਦਦ ਕਰ ਸਕਦੇ ਹਨ।

  • ਬਾਥਰੂਮ ਜਾਂ ਟੌਇਲਟ ਲੱਭਣ ਲਈ: ਬਾਥਰੂਮ ਦੇ ਦਰਵਾਜ਼ੇ ‘ਤੇ ਤਸਵੀਰ ਜਾਂ ਸ਼ਬਦ ਲਗਾਓ ਜਾਂ ਵਿਅਕਤੀ ਨੂੰ ਬਾਥਰੂਮ ਵੱਲ ਭੇਜਣ ਲਈ ਸੰਕੇਤ ਲਗਾਓ।
  • ਨਿੱਜੀ ਦੇਖਭਾਲ ਸਮੱਗਰੀ ਲੱਭਣ ਲਈ: ਬਾਥਰੂਮ ਵਿੱਚ ਆਈਟਮਾਂ ਨੂੰ ਦੇਖਣਾ ਆਸਾਨ ਬਣਾਓ, ਚੀਜ਼ਾਂ ‘ਤੇ ਉਹਨਾਂ ਦੇ ਨਾਮ ਦਾ ਲੇਬਲ ਲਗਾਓ, ਚੀਜ਼ਾਂ ਨੂੰ ਦਰਸਾਉਣ ਲਈ ਬਾਥਰੂਮ ਦੀ ਕੰਧ ‘ਤੇ ਤਸਵੀਰਾਂ ਜਾਂ ਸ਼ਬਦਾਂ ਦੀ ਵਰਤੋਂ ਕਰੋ, ਕਾਨਟ੍ਰਾਸਟ ਰੰਗਾਂ ਦੀ ਵਰਤੋਂ ਕਰੋ।
  • ਟੂਟੀ ਨੂੰ ਚਾਲੂ ਅਤੇ ਬੰਦ ਕਰਨ ਵਿੱਚ ਮਦਦ ਕਰਨ ਲਈ: ਟੂਟੀ ਨੂੰ ਚਾਲੂ ਅਤੇ ਬੰਦ ਕਰਨ ਲਈ ਦਿਸ਼ਾ ਦਾ ਲੇਬਲ ਲਗਾਉਣ ਲਈ ਰੰਗ ਸੂਚਕਾਂ ਦੀ ਵਰਤੋਂ ਕਰੋ, ਵਿਅਕਤੀ ਨੂੰ ਟੂਟੀ ਨੂੰ ਚਾਲੂ ਅਤੇ ਬੰਦ ਕਰਨ ਲਈ ਨਿਰਦੇਸ਼ ਦਿਓ, ਲੋੜ ਪੈਣ ‘ਤੇ ਸਹਾਇਤਾ ਕਰੋ।
27/46