ਭਾਗ ੪ ਪਾਠ ੫. ਰੋਜ਼ਾਨਾ ਦੇ ਰੁਟੀਨ ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰਦੇ ਹੋ ਉਸ ਦੀਆਂ ਬਦਲਦੀਆਂ ਸਮਰੱਥਤਾਵਾਂ ਲਈ ਰੁਟੀਨਾਂ ਨੂੰ ਅਨੁਕੂਲ ਬਣਾਉਣਾ। ਜਿਵੇਂ-ਜਿਵੇਂ ਡਿਮੈਂਸ਼ੀਆ ਨਾਲ ਜੀ ਰਹੇ ਵਿਅਕਤੀ ਦੀਆਂ ਸਮਰੱਥਤਾਵਾਂ ਬਦਲਦੀਆਂ ਹਨ, ਰੁਟੀਨ ਨੂੰ ਅਨੁਕੂਲ ਬਣਾਉਣਾ ਮਹੱਤਵਪੂਰਨ ਹੈ। ਡਿਮੈਂਸ਼ੀਆ ਨਾਲ ਜੀ ਰਹੇ ਵਿਅਕਤੀ ਲਈ ਦਿਨ ਦੇ ਦੌਰਾਨ ਸਥਾਪਤ ਕਰਨ ਲਈ ਇਹ ਕੁਝ ਆਮ ਰੁਟੀਨ ਹਨ। ਸਵੇਰੇ ਹਰ ਦਿਨ ਉਸੇ ਸਮੇਂ ‘ਤੇ ਜਾਗੋ ਅਨੁਕੂਲਨ: ਜਾਗਣ ਲਈ ਮਦਦ ਦੀ ਲੋੜ ਹੋ ਸਕਦੀ ਹੈ ਕਿਉਂਕਿ ਹੋ ਸਕਦਾ ਹੈ ਡਿਮੈਂਸ਼ੀਆ ਵਾਲਾ ਵਿਅਕਤੀ ਅਲਾਰਮ ਨੂੰ ਸਹੀ ਢੰਗ ਨਾਲ ਸੈੱਟ ਨਾ ਕਰ ਸਕਦਾ ਹੋਵੇ। ਨਿਸ਼ਚਿਤ ਸਮੇਂ ‘ਤੇ ਨਾਸ਼ਤਾ ਕਰੋ। ਡਿਮੈਂਸ਼ੀਆ ਦੇ ਸ਼ੁਰੂਆਤੀ ਪੜਾਵਾਂ ਵਿੱਚ, ਤੁਹਾਡਾ ਪਰਿਵਾਰਕ ਮੈਂਬਰ ਜਾਂ ਦੋਸਤ ਆਪਣਾ ਨਾਸ਼ਤਾ ਸ਼ਾਇਦ ਖੁਦ ਬਣਾ ਸਕਦਾ ਹੈ। ਅਨੁਕੂਲਨ: ਡਿਮੈਂਸ਼ੀਆ ਵਾਲੇ ਵਿਅਕਤੀ ਨੂੰ ਸਮੱਗਰੀ ਤਿਆਰ ਕਰਨ ਲਈ ਕਿਸੇ ਦੀ ਲੋੜ ਹੋ ਸਕਦੀ ਹੈ। ਬਾਅਦ ਵਿੱਚ, ਉਹਨਾਂ ਨੂੰ ਨਾਸ਼ਤਾ ਤਿਆਰ ਕਰਨ ਅਤੇ ਖਾਣ ਵਿੱਚ ਹੋਰ ਮਦਦ ਦੀ ਲੋੜ ਹੋ ਸਕਦੀ ਹੈ। ਤਿਆਰ ਹੋਣ ਦੀਆਂ ਗਤੀਵਿਧੀਆਂ ਕਰਨਾ, ਜਿਵੇਂ ਕਿ ਦੰਦਾਂ ਨੂੰ ਬੁਰਸ਼ ਕਰਨਾ, ਨਹਾਉਣਾ/ਸਫ਼ਾਈ ਕਰਨਾ, ਕੱਪੜੇ ਪਾਉਣੇ। ਸ਼ੁਰੂਆਤੀ ਪੜਾਵਾਂ ਵਿੱਚ, ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰਦੇ ਹੋ ਉਹ ਬਿਨਾਂ ਮਦਦ ਦੇ ਇਹ ਸਾਰੀਆਂ ਗਤੀਵਿਧੀਆਂ ਕਰਨ ਦੇ ਸਮਰੱਥ ਹੋ ਸਕਦਾ ਹੈ। ਅਨੁਕੂਲਨ: ਗਤੀਵਿਧੀ ਨੂੰ ਉਤਸ਼ਾਹਿਤ ਕਰਨ ਲਈ ਆਈਟਮਾਂ ਜਿਵੇਂ ਕਿ ਟੂਥਬਰਸ਼, ਟੂਥਪੇਸਟ, ਆਦਿ ਨੂੰ ਬਾਥਰੂਮ ਵਿੱਚ ਆਸਾਨੀ ਨਾਲ ਨਜ਼ਰ ਆਉਣ ਵਾਲੀ ਜਗ੍ਹਾ ‘ਤੇ ਰੱਖਿਆ ਜਾ ਸਕਦਾ ਹੈ। ਡਿਮੈਂਸ਼ੀਆ ਦੇ ਬਾਅਦ ਦੇ ਪੜਾਵਾਂ ਵਿੱਚ, ਕਿਸੇ ਵਿਅਕਤੀ ਨੂੰ ਡਿਮੈਂਸ਼ੀਆ ਨਾਲ ਜੀ ਰਹੇ ਵਿਅਕਤੀ ਲਈ, ਜਾਂ ਉਸਦੇ ਨਾਲ, ਇਹ ਗਤੀਵਿਧੀਆਂ ਕਰਨ ਦੀ ਲੋੜ ਹੋ ਸਕਦੀ ਹੈ। ਧਿਆਨ ਵਿੱਚ ਰੱਖੋ ਸਵੇਰ ਦੀਆਂ ਗਤੀਵਿਧੀਆਂ ਲਈ ਰੁਟੀਨ ਬਣਾਉਣਾ ਅਤੇ ਜਿੰਨਾ ਸੰਭਵ ਹੋ ਸਕੇ ਉਹਨਾਂ ਨੂੰ ਬਣਾਈ ਰੱਖਣਾ ਮਹੱਤਵਪੂਰਨ ਹੈ। ਜਦੋਂ ਡਿਮੈਂਸ਼ੀਆ ਨਾਲ ਜੀ ਰਹੇ ਵਿਅਕਤੀ ਦੀਆਂ ਸਮਰੱਥਤਾਵਾਂ ਬਦਲਦੀਆਂ ਹਨ ਤਾਂ ਲੋੜ ਅਨੁਸਾਰ ਵਿਵਸਥਾਵਾਂ ਕਰੋ। ਹੋਰ ਸੁਝਾਵਾਂ ਲਈ, ਕਿਰਪਾ ਕਰਕੇ ਇਸ ਭਾਗ ਵਿੱਚ ਪਾਠ 4. ਨਿੱਜੀ ਦੇਖਭਾਲ, ਦੇਖੋ ।