ਭਾਗ

ਪਾਠ ੪. ਨਿੱਜੀ ਦੇਖਭਾਲ

ਇਹ ਪਾਠ ਮਹੱਤਵਪੂਰਨ ਕਿਉਂ ਹੈ? 

ਡਿਮੈਂਸ਼ੀਆ ਲੋਕਾਂ ਦੀ ਨਿੱਜੀ ਦੇਖਭਾਲ ਬਣਾਈ ਰੱਖਣ ਦੀ ਯੋਗਤਾ ਨੂੰ ਪ੍ਰਭਾਵਿਤ ਕਰਦਾ ਹੈ, ਉਦਾਹਰਨ ਲਈ ਦੰਦਾਂ ਨੂੰ ਬੁਰਸ਼ ਕਰਨਾ, ਸ਼ਾਵਰ ਲੈਣਾ/ਨਹਾਉਣਾ ਅਤੇ ਸ਼ਿੰਗਾਰ ਕਰਨਾ। ਇਸ ਲਈ, ਚੰਗੀ ਨਿੱਜੀ ਦੇਖਭਾਲ ਬਣਾਈ ਰੱਖਣ ਵਿੱਚ ਸਹਾਇਤਾ ਬਹੁਤ ਮਹੱਤਵਪੂਰਨ ਹੈ। ਮਾੜੀ ਨਿੱਜੀ ਦੇਖਭਾਲ ਡਿਮੈਂਸ਼ੀਆ ਵਾਲੇ ਲੋਕਾਂ ਲਈ ਲਾਗ ਅਤੇ ਹੋਰ ਸਿਹਤ ਸਮੱਸਿਆਵਾਂ, ਘੱਟ ਸਵੈ-ਮਾਣ ਅਤੇ ਸਮਾਜਿਕ ਗਤੀਵਿਧੀਆਂ ਤੋਂ ਹਟਣ ਦਾ ਕਾਰਨ ਬਣ ਸਕਦੀ ਹੈ।

ਇਹ ਪਾਠ ਮੇਰੀ ਕਿਵੇਂ ਮਦਦ ਕਰੇਗਾ?

ਇਹ ਪਾਠ ਉਸ ਵਿਅਕਤੀ ਦੀਆਂ ਸਿਹਤ ਸੰਬੰਧੀ ਚਿੰਤਾਵਾਂ ਬਾਰੇ ਸੋਚਣ ਵਿੱਚ ਤੁਹਾਡੀ ਮਦਦ ਕਰੇਗਾ ਜਿਸਦੀ ਤੁਸੀਂ ਦੇਖਭਾਲ ਕਰਦੇ ਹੋ ਅਤੇ ਨਿੱਜੀ ਦੇਖਭਾਲ ਵਿੱਚ ਸਹਾਇਤਾ ਕਰਦੇ ਹੋ। 

ਮੈਂ ਕੀ ਸਿੱਖਾਂਗਾ/ਸਿੱਖਾਂਗੀ? 

  • ਨਿੱਜੀ ਦੇਖਭਾਲ ਨੂੰ ਆਸਾਨ ਬਣਾਉਣ ਲਈ ਮਾਹੌਲ ਨੂੰ ਸੋਧਣਾ।
  • ਰੋਜ਼ਾਨਾ ਕੱਪੜੇ ਪਹਿਨਣ, ਮੂੰਹ ਦੀ ਦੇਖਭਾਲ ਅਤੇ ਨਹਾਉਣ ਵਿੱਚ ਸਹਾਇਤਾ ਲਈ ਸੁਝਾਅ। 
25/46